ਧਾਰਮਿਕ ਆਗੂ ਦਲਾਈਲਾਮਾ ਦੇ ਸਿੱਕਮ ਦੌਰੇ ਤੋਂ ਪਹਿਲਾਂ ਹਲਚਲ ਸ਼ੁਰੂ

Rajneet Kaur
2 Min Read

ਸ਼ਿਮਲਾ: ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਸਰਹੱਦੀ ਵਿਵਾਦ ਦਰਮਿਆਨ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਵੀਰਵਾਰ ਸਵੇਰੇ ਮੁੱਖ ਸਕੱਤਰ ਸਮੇਤ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ ਧਾਰਮਿਕ ਆਗੂ ਦਲਾਈ ਲਾਮਾ ਨਾਲ ਮੁਲਾਕਾਤ ਕਰਨਗੇ।ਦਲਾਈ ਲਾਮਾ ਦੇ ਸਿੱਕਮ ਦੌਰੇ ਤੋਂ ਪਹਿਲਾਂ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਚੀਨ ਇਸ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਕਰੇਗਾ ਜਾਂ ਨਹੀਂ। ਦਲਾਈਲਾਮਾ ਨਾਲ ਲੰਬੀ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਉਨ੍ਹਾਂ ਦੇ ਅਧਿਕਾਰੀ ਧਰਮਸ਼ਾਲਾ ਵਿੱਚ ਇੱਕ ਦਿਨ ਬਿਤਾਉਣਗੇ।

ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 6 ਜੁਲਾਈ ਨੂੰ 10 ਤੋਂ 15 ਮਿੰਟ ਤੱਕ ਫ਼ੋਨ ‘ਤੇ ਗੱਲ ਕਰਕੇ ਦਲਾਈ ਲਾਮਾ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਸੀ। ਇਸ ਤੋਂ ਇਕ ਦਿਨ ਬਾਅਦ 8 ਜੁਲਾਈ ਨੂੰ ਦਲਾਈਲਾਮਾ ਦਿੱਲੀ ਅਤੇ ਲੇਹ ਲੱਦਾਖ ਦੇ ਦੌਰੇ ‘ਤੇ ਗਏ ਸਨ। ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਦਲਾਈ ਲਾਮਾ ਨੇ ਕਿਹਾ ਸੀ ਕਿ ਚੀਨ ਸਰਕਾਰ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੀ ਹੈ। ਉਹ ਗੱਲ ਕਰਨ ਲਈ ਵੀ ਤਿਆਰ ਹਨ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਅਤੇ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਦਿੱਲੀ ਵਿੱਚ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ ਸੀ।

ਦੋਵਾਂ ਮੁੱਖ ਮੰਤਰੀਆਂ ਨੇ ਦਲਾਈ ਲਾਮਾ ਨੂੰ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਸੀ। ਹੁਣ ਦਲਾਈਲਾਮਾ ਅਗਲੇ ਮਹੀਨੇ ਸਿੱਕਮ ਦੌਰੇ ‘ਤੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਦਲਾਈਲਾਮਾ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕਰ ਸਕਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment