ਬਠਿੰਡਾ ਗੁਰਦੁਆਰੇ ‘ਚ ਮੱਥਾਂ ਟੇਕਣ ਗਈ ਅੱਠ ਸਾਲਾਂ ਬੱਚੀ ਨਾਲ ਗ੍ਰੰਥੀ ਨੇ ਕੀਤੀਆਂ ਅਸ਼ਲੀਲ ਹਰਕਤਾਂ, ਪਿੰਡ ਵਾਲਿਆਂ ਨੇ ਚਾੜਿਆ ਕੁਟਾਪਾ,ਕੀਤਾ ਪੁਲਿਸ ਹਵਾਲੇ

TeamGlobalPunjab
1 Min Read

ਬਾਲਿਆਂਵਾਲੀ – ਅਜਕਲ ਲੋਕਾਂ ਦੀ ਮਾਨਸਿਕਤਾ ਐਨੀ ਖ਼ਰਾਬ ਹੋ ਚੁੱਕੀ ਹੈ ਕਿ ਅੰਦਾਜ਼ਾ ਲਗਾਉਣਾ ਔਖਾ ਹੋ ਗਿਆ ਹੈ ਕਿ ਕੋਣ ਕੀ ਸੋਚ ਰਿਹਾ ਹੈ। ਬਠਿੰਡਾ ਗੁਰਦੁਆਰੇ ‘ਚ ਮੱਥਾਂ ਟੇਕਣ ਗਈ ਅੱਠ ਸਾਲਾਂ ਬੱਚੀ ਨਾਲ ਗ੍ਰੰਥੀ ਨੇ ਅਸ਼ਲੀਲ ਹਰਕਤਾਂ ਕੀਤੀਆਂ। ਜਿਸਤੋਂ ਬਾਅਦ ਪਿੰਡ ਵਾਲਿਆਂ ਨੇ ਗ੍ਰੰਥੀ ਨੂੰ  ਫੜ ਕੇ ਕੁਟਾਪਾ  ਚਾੜਿਆ ਤੇ ਪੁਲਿਸ ਦੇ ਹਵਾਲੇ ਕਰ ਦਿਤਾ।

ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਵਾਸੀਆਂ ਵੱਲੋਂ ਗੁਰਦੁਆਰੇ ਦੇ ਗ੍ਰੰਥੀ ਨੂੰ ਨਾਬਾਲਗਾ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਕਾਬੂ ਕੀਤਾ ਗਿਆ ਸੀ ਅਤੇ ਥਾਣਾ ਬਾਲਿਆਂਵਾਲੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੀੜਤਾ ਦੇ ਚਾਚੇ ਦੇ ਬਿਆਨਾਂ ‘ਤੇ ਉਕਤ ਗ੍ਰੰਥੀ ਗੁਰਨਾਮ ਸਿੰਘ ਖਿਲਾਫ ਧਾਰਾ 354, 354-ਏ ਅਤੇ ਚਿਲਡਰਨਜ਼ ਪ੍ਰੋਟੈਕਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਜਾਂਚ ਅਫਸਰ ਪਰਮਿੰਦਰ ਕੌਰ ਸਬ ਇੰਸਪੈਕਟਰ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਗ੍ਰੰਥੀ ਨੂੰ 3 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ।

Share this Article
Leave a comment