Home / News / ਫਰਿਜ਼ਨੋ ਏਰੀਏ ਦੀ ਉੱਘੀ ਸ਼ਖ਼ਸੀਅਤ ਜਗਜੀਤ ਸਿੰਘ ਥਿੰਦ ਦਾ ਹੋਇਆ ਦਿਹਾਂਤ

ਫਰਿਜ਼ਨੋ ਏਰੀਏ ਦੀ ਉੱਘੀ ਸ਼ਖ਼ਸੀਅਤ ਜਗਜੀਤ ਸਿੰਘ ਥਿੰਦ ਦਾ ਹੋਇਆ ਦਿਹਾਂਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਫਰਿਜ਼ਨੋ ਏਰੀਏ ਦੀ ਉੱਘੀ ਸ਼ਖ਼ਸੀਅਤ  ਬਾਪੂ ਜਗਜੀਤ ਸਿੰਘ ਥਿੰਦ ਅੱਜ 91 ਸਾਲ ਦੀ ਉਮਰ ਭੋਗਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਬਾਪੂ ਜੀ ਨੇ ਲੰਮਾ ਸਮਾਂ ਕਰਮਨ ਵਿਖੇ ਆਪਣੀ ਪੱਤਰਕਾਰਤਾ ਦੇ ਜ਼ਰੀਏ ਸੇਵਾਵਾਂ ਨਿਭਾਉਂਦਿਆਂ ਪੰਜਾਬੀ ਕਮਿਉਂਨਟੀ ਦੀ ਨਿੱਠਕੇ ਸੇਵਾ ਕੀਤੀ।
ਜਗਜੀਤ ਸਿੰਘ  ਨੇ 23 ਸਾਲ ਬਿੰਜਲ ਪਿੰਡ ਦੀ ਸਰਪੰਚੀ ਕੀਤੀ। ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਹੇ। 1931 ਵਿੱਚ ਜਨਮੇ  ਜਗਜੀਤ ਸਿੰਘ ਥਿੰਦ ਨੇ ਉਹਨਾਂ ਸਮਿਆ ਵਿੱਚ ਉਚੇਰੀ ਵਿੱਦਿਆ ਹਾਸਲ ਕੀਤੀ ਜਦੋਂ ਪੰਜਾਬ ਵਿੱਚ ਦੂਰ ਦੁਰਾਡੇ ਤੱਕ ਸਕੂਲ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਸੀ। ਕਰਮਨ ਸ਼ਹਿਰ ਵਿੱਚ ਪੰਜਾਬੀ ਲਾਇਬ੍ਰੇਰੀ ਬਣਾਉਣ ਦਾ ਸਿਹਰਾ ਵੀ ਜਗਜੀਤ ਸਿੰਘ ਥਿੰਦ ਸਿਰ ਜਾਂਦਾ ਹੈ।
ਜਗਜੀਤ ਸਿੰਘ ਬਹੁਤ ਮਿਲਾਪੜੇ ਸੁਭਾ ਦੇ ਇਨਸਾਨ ਸਨ। ਉਹਨਾਂ ਦੀ ਦੇਹ ਦਾ ਸਸਕਾਰ ਮਿਤੀ 8 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ ਵਿਖੇ ਦੁਪਿਹਰ 11 ਤੋਂ 1 ਵਜੇ ਦਰਮਿਆਨ ਹੋਵੇਗਾ, ਉਪਰੰਤ ਭੋਗ ਗੁਰਦਵਾਰਾ ਅਨੰਦਗੜ ਸਹਿਬ ਕਰਮਨ ਵਿੱਖੇ ਪਵੇਗਾ।
ਵਧੇਰੇ ਜਾਣਕਾਰੀ ਲਈ ਕਾਲ ਸੁਰਿੰਦਰ ਸਿੰਘ ਥਿੰਦ (ਪੁੱਤਰ) 559 892 8354 ਜਾਂ ਮਹਿੰਦਰ ਸਿੰਘ ਬਦੇਸ਼ਾ (ਜਵਾਈ) 559 755 4478..। ਅਸੀਂ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ ਥਿੰਦ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹਾਂ। ਫਰਿਜ਼ਨੋ ਏਰੀਏ ਦੇ ਸਾਰੇ ਪੰਜਾਬੀ ਭਾਈਚਾਰੇ ਨੂੰ  ਜਗਜੀਤ ਸਿੰਘ ਥਿੰਦ ਦੇ ਤੁਰ ਜਾਣ ਨਾਲ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Check Also

ਜਥੇਦਾਰ ਦਾ ਵੱਡਾ ਬਿਆਨ, ਕਿਹਾ ‘ਬੀਜੇਪੀ ਜਾਂ ਜੇਲ੍ਹ ‘ਚੋਂ ਸਿਰਸਾ ਨੇ ਚੁਣੀ ਬੀਜੇਪੀ’

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਮਨਜਿੰਦਰ ਸਿੰਘ ਸਿਰਸਾ …

Leave a Reply

Your email address will not be published. Required fields are marked *