ਪੰਚਕੂਲਾ: ਪੰਚਕੂਲਾ ਦੀ ਸਪੈਸ਼ਲ ਸੀਬੀਆਈ ਕੋਰਟ ਵਿੱਚ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ‘ਚ ਹੋਣ ਵਾਲੀ ਸੁਣਵਾਈ ਲਈ ਪੰਚਕੂਲਾ ਪੁਲਿਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਤੋਂ ਪੰਚਕੂਲਾ ਸੀਬੀਆਈ ਅਦਾਲਤ `ਚ ਲਿਆਉਣ ਲਈ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ।
11 ਜਨਵਰੀ ਨੂੰ ਹੋਣ ਵਾਲੇ ਫੈਸਲੇ ਲਈ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਅਦਾਲਤ `ਚ ਪੇਸ਼ ਕਰਨ ਦੇ ਹੁਕਮ ਹਨ। ਅਜਿਹੇ ਵਿੱਚ ਪੰਚਕੂਲਾ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਅਦਾਲਤ ਦੇ ਆਸਪਾਸ ਸੁਰੱਖਿਆ ਵਧਾ ਦਿੱਤੀ ਹੈ।
ਪ੍ਰਸ਼ਾਸਨ ਨੇ ਡੇਰਾ ਸੱਚਾ ਸੌਦਾ ਦੇ ਪ੍ਰਬੰਧਨ ਨਾਲ ਮੀਟਿੰਗ ਕੀਤੀ ਹੈ। ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਡੇਰਾ ਦੇ ਪ੍ਰਬੰਧਕਾਂ ਤੋਂ 11 ਜਨਵਰੀ ਤੱਕ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਪੁੱਛਗਿੱਛ ਕੀਤੀ ਹੈ।
ਐਤਵਾਰ ਨੂੰ ਹੋਣ ਵਾਲੇ ਸਤਸੰਗ ‘ਤੇ ਵੀ ਰੋਕ
ਪ੍ਰਸ਼ਾਸਨ ਨੇ ਡੇਰਾ ਸੱਚਾ ਸੌਦੇ ਦੇ ਪ੍ਰਬੰਧਨ ਨਾਲ ਮੀਟਿੰਗ ਕੀਤੀ ਹੈ ਡੀਸੀ ਪ੍ਰਭਜੋਤ ਸਿੰਘ ਨੇ ਡੇਰਾ ਪ੍ਰਬੰਧਾਂ ਤੋਂ 11 ਜਨਵਰੀ ਤੱਕ ਹੋਣ ਵਾਲੇ ਪ੍ਰੋਗਰਾਮਾਂ ਦੇ ਬਾਰੇ ਪੁੱਛਗਿਛ ਕੀਤੀ ਤਾਂ ਡੇਰੇ ਦਾ ਕਾਰਜਭਾਰ ਸੰਭਾਲ ਰਹੀ ਸ਼ੋਭਾ ਇੰਸਾ ਨੇ ਦੱਸਿਆ ਕਿ ਉਨ੍ਹਾਂ ਠੰਢ ਕਾਰਨ ਆਉਂਦੇ ਕੁਝ ਦਿਨਾਂ ਲਈ ਪ੍ਰੋਗਰਾਮ ਰੱਦ ਕਰ ਦਿੱਤੇ ਹਨ।