ਪੰਜਾਬ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵੱਡੀ ਰਾਹਤ

ਚੰਡੀਗੜ੍ਹ: ਪੰਜਾਬ ਵਿਧਾਨਸਭਾ ‘ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ‘ਚ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ਸਰਕਾਰ ਵਲੋਂ ਪੈਟਰੋਲੀਅਮ ਪਦਾਰਥਾਂ ‘ਤੇ ਵੈਟ ਘਟਾਉਣ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਤੇ ਅਸਰ ਪਵੇਗਾ। ਵੈਟ ਵਿੱਚ ਕੀਤੇ ਤਾਜ਼ਾ ਫੇਰਬਦਲ ਮਗਰੋਂ ਪੈਟਰੋਲ ਦੀਆਂ ਕੀਮਤਾਂ ਪੰਜ ਰੁਪਏ ਤਕ ਹੇਠਾਂ ਆ ਜਾਣਗੀਆਂ ਤੇ ਡੀਜ਼ਲ ਦਾ ਭਾਅ ਤਕਰੀਬਨ ਇੱਕ ਰੁਪਏ ਫ਼ੀ ਲੀਟਰ ਘੱਟ ਹੋ ਜਾਵੇਗਾ।

ਇਸ ਵਾਲੇ ਪੈਟਰੋਲ ‘ਤੇ 35.12 ਤੇ ਡੀਜ਼ਲ ‘ਤੇ 16.74 ਫੀਸਦੀ ਵੈਟ ਲੱਗ ਰਿਹਾ ਹੈ। ਇਸ ਕਰਕੇ ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ ਚੰਡੀਗੜ੍ਹ ਤੇ ਗੁਆਂਢੀ ਸੂਬੇ ਹਰਿਆਣਾ ਨਾਲੋਂ ਵੱਧ ਹਨ, ਜੋ ਸੋਮਵਾਰ ਨੂੰ ਅੱਧੀ ਰਾਤ ਤੋਂ ਘੱਟ ਜਾਣਗੀਆਂ।

ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ 11687 ਕਰੋੜ ਦੇ ਘਾਟੇ ਵਾਲਾ ਸਾਲ 2019-20 ਦਾ ਬਜਟ ਪੇਸ਼ ਕੀਤਾ। ਮਨਪ੍ਰੀਤ ਬਾਦਲ ਨੇ ਕੁੱਲ 158493 ਕਰੋੜ ਦਾ ਬਜਟ ਪੇਸ਼ ਕੀਤਾ ਹੈ। ਬਜਟ ਵਿੱਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਕਰਜਮਾਫੀ ਲਈ ਵੀ ਖਾਸ ਵ‍ਿਵਥਾ ਕੀਤੀ ਗਈ ਹੈ। ਬਜਟ ਵਿੱਚ ਕੋਈ ਟੈਕ‍ਸ ਨਹੀਂ ਲਗਾਇਆ ਗਿਆ ਹੈ ।

Check Also

ਪਟਿਆਲਾ ਕੇਂਦਰੀ ਜੇਲ੍ਹ ‘ਚੋਂ 19 ਮੋਬਾਈਲ ਬਰਾਮਦ

 ਪਟਿਆਲਾ: ਪਟਿਆਲਾ ਕੇਂਦਰੀ ਜੇਲ੍ਹ ‘ਚੋਂ 19 ਮੋਬਾਈਲ ਬਰਾਮਦ ਹੋਏ ਹਨ।  ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ …

Leave a Reply

Your email address will not be published.