ਪੰਜਾਬ ਸਰਕਾਰ ਨੇ ਅਧਿਆਪਕਾਂ ਅਤੇ ਨਰਸਾਂ ਨੂੰ ਪੱਕਾ ਕਰਨ ਦਾ ਕੀਤਾ ਐਲਾਨ

Prabhjot Kaur
2 Min Read

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਿਨੇਟ ਦੀ ਮੀਟਿੰਗ ‘ਚ ਸੂਬੇ ਦੇ ਅਧਿਆਪਕਾਂ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰਦਿਆਂ ਅੱਜ ਸਿੱਖਿਆ ਵਿਭਾਗ ਵਲੋਂ ਭਰਤੀ ਕੀਤੇ 5178 ਅਧਿਆਪਕਾਂ ਪੱਕਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਨੇ ਅਧਿਆਪਕਾਂ ਪੂਰੀ ਤਨਖ਼ਾਹ ‘ਤੇ ਨਿਯਮਿਤ ਕਰਨ ਦੀ ਮਨਜ਼ੂਰੀ ਦਿੱਤੀ ਹੈ ਅਤੇ ਉਹ 1 ਅਕਤੂਬਰ, 2019 ਤੋਂ ਰੈਗੂਲਰ ਹੋਣਗੇ। ਅਧਿਆਪਕਾਂ ਦੇ ਨਾਲ ਹੀ ਮੰਤਰੀ ਮੰਡਲ ਨੇ ਵਿਭਾਗ ਦੇ ਪ੍ਰੋਬੇਸ਼ਨ ਨਿਯਮਾਂ ਦੇ ਤਹਿਤ ਸਿਹਤ ਵਿਭਾਗ ਦੀਆਂ 650 ਨਰਸਾਂ ਨੂੰ ਵੀ ਪੱਕਾ ਕਰਨ ਦਾ ਫ਼ੈਸਲਾ ਲਿਆ ਹੈ। ਠੇਕੇ ‘ਤੇ ਕੰਮ ਕਰ ਰਹੀਆਂ ਇਹ ਨਰਸਾਂ ਮੁੱਢਲੀ ਤਨਖ਼ਾਹ ਨੂੰ ਨਿਯਮਿਤ ਕਰਨ ਲਈ ਕੁਝ ਸਮੇਂ ਤੋਂ ਅੰਦੋਲਨ ਕਰ ਰਹੀਆਂ ਸਨ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੈਬਨਿਟ ਬੈਠਕ ਮਗਰੋਂ ਦੱਸਿਆ ਕਿ ਸਰਕਾਰ ਨੇ ਸਾਲ 2014, 2015 ਤੇ 2016 ਵਿੱਚ ਭਰਤੀ ਹੋਏ ਅਧਿਆਪਕਾਂ ਨੂੰ ਦੋ ਸਾਲਾਂ ਦੇ ਪਰਖ ਕਾਲ ਮਗਰੋਂ ਪੱਕਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਦਾਅਵਾ ਕੀਤਾ ਗਿਆ ਹੈ ਕਿ ਪਰਖ ਕਾਲ ਨੂੰ ਤਿੰਨ ਸਾਲਾਂ ਤੋਂ ਘਟਾ ਕੇ ਦੋ ਸਾਲ ਦਾ ਕਰ ਦਿੱਤਾ ਗਿਆ ਹੈ।

ਅਧਿਆਪਕਾਂ ਨੂੰ ਹੁਣ ਉੱਕੇ-ਪੁੱਕੇ 7,500 ਰੁਪਏ ਦੇ ਰਹੀ ਹੈ ਪਰ ਹੁਣ ਤੋਂ ਲੈ ਕੇ ਪੂਰਾ ਸਕੇਲ ਦੇਣ ਤਕ ਉਨ੍ਹਾਂ ਨੂੰ ਗ੍ਰੇਡ ਪੇਅ ਯਾਨੀ 15,300 ਰੁਪਏ ਮਿਲਣਗੇ। ਇਸ ਮਗਰੋਂ ਸਾਰੇ ਭੱਤੇ ਆਦਿ ਵੀ ਸ਼ਾਮਲ ਕਰ ਦਿੱਤੇ ਜਾਣਗੇ।

Share this Article
Leave a comment