ਪੰਜਾਬ ਤੋਂ ਲੁੱਟ ਦਾ ਹਿੱਸਾ ਉਪਰ ਤੱਕ ਪਹੁੰਚਣਾ ਯਕੀਨੀ ਬਣਾਉਣ ਵਾਸਤੇ ਹਾਈ ਕਮਾਂਡ ਨੇ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਬਣਾਇਆ : ਬਿਕਰਮ ਸਿੰਘ ਮਜੀਠੀਆ

TeamGlobalPunjab
2 Min Read

ਪੰਜਾਬ ਤੋਂ ਲੁੱਟ ਦਾ ਹਿੱਸਾ ਉਪਰ ਤੱਕ ਪਹੁੰਚਣਾ ਯਕੀਨੀ ਬਣਾਉਣ ਵਾਸਤੇ ਹਾਈ ਕਮਾਂਡ ਨੇ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਬਣਾਇਆ : ਬਿਕਰਮ ਸਿੰਘ ਮਜੀਠੀਆ

ਕਿਹਾ ਪਹਿਲੀ ਵਾਰ ‘ਮੀ ਟੂ’ ਦਾ ਮੁਲਜ਼ਮ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਿਆ

ਚੰਡੀਗੜ੍ਹ, 6 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਤੋਂ ਲੁੱਟ ਦਾ ਹਿੱਸਾ ਉਪਰ ਤੱਕ ਪਹੁੰਚਣਾ ਯਕੀਨੀ ਬਣਾਉਣ ਵਾਸਤੇ ਕਾਂਗਰਸ ਹਾਈ ਕਮਾਂਡ ਨੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੌਜੂਦਾ ਚੋਣਾਂ ਵਿਚ ਆਪਣਾ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਚਰਨਜੀਤ ਚੰਨੀ ਨੇ ਰੇਤ ਮਾਫੀਆ ਦੀ ਪ੍ਰਧਾਨਗੀ ਕੀਤੀ ਤੇ ਸੂਬੇ ਵਿਚ ਕੁਦਰਤੀ ਸਰੋਤਾਂ ਦੀ ਲੁੱਟ ਲੋਕਾਂ ਸਾਹਮਣੇ ਆਈ, ਉਸ ਤੋਂ ਮਿਲਿਆ ਹਿੱਸਾ ਉਪਰ ਹਾਈ ਕਮਾਂਡ ਤੱਕ ਪਹੁੰਚਿਆ ਹੈ, ਇਹ ਚੰਨੀ ਦੀ ਚੋਣ ਲਈ ਇਕ ਵੱਡਾ ਕਾਰਨ ਹੈ। ਉਹਨਾਂ ਕਿਹਾ ਕਿ ਚੰਨੀ ਨੇ ਸੂਬੇ ਦੀ ਅੰਨੀ ਲੁੱਟ ਕੀਤੀ ਹੈ ਤੇ ਪੰਜਾਬ ਵਿਚ ਰੇਤ ਮਾਫੀਆ ਦੇ ਉਹ ਸਰਗਰਨਾ ਹਨ। ਉਹਨਾਂ ਕਿਹਾ ਕਿ ਉਹਨਾ ਦੇ ਭਾਣਜੇ ਤੋਂ ਮਿਲੇ ਲੁੱਟ ਦੇ 11 ਕਰੋੜ ਰੁਪਏ ਉਹਨਾਂ ਦੀ ਇਸ ਧੰਦੇ ਵਿਚ ਸ਼ਮੂਲੀਅਤ ਦੇ ਪੁਖ਼ਤਾ ਸਬੂਤ ਹਨ।

- Advertisement -

ਉਹਨਾ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ ‘ਮੀ ਟੂ’ ਵਿਚ ਸ਼ਾਮਲ ਆਗੂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ।

ਸਰਦਾਰ ਮਜੀਠੀਆ ਨੇ ਇਹ ਵੀ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੂੰ ਸੁਨੀਲ ਜਾਖੜ ਵਰਗਾ ਸਾਫ ਸੁਥਰਾ ਚੇਹਰਾ ਪਸੰਦ ਨਹੀਂ ਬਲਕਿ ਚੰਨੀ ਵਰਗਾ ਆਗੂ ਪਸੰਦ ਹੈ ਜੋ ਪੰਜਾਬ ਤੋਂ ਲੁੱਟ ਦਾ ਹਿੱਸਾ ਉਸ ਤੱਕ ਪਹੁੰਚਦਾ ਕਰੇ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਹਿੰਦੂ ਚੇਹਰੇ ਦਾ ਵਿਰੋਧ ਕਰਨਾ ਵੀ ਜਾਖੜ ਦਾ ਚੇਹਰਾ ਨਾ ਬਣਨ ਦਾ ਕਾਰਨ ਬਣਿਆ ਹੈ।

Share this Article
Leave a comment