ਪੰਜਾਬ ’ਚ 4 ਵਜੇ ਤੱਕ ਹੋਈ 48.74 ਫ਼ੀਸਦੀ ਵੋਟਿੰਗ, ਦੇਖੋ 13 ਹਲਕਿਆਂ ਦੇ ਅੰਕੜੇ

TeamGlobalPunjab
1 Min Read

ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਸੱਤਵੇਂ ਤੇ ਅਖੀਰਲੇ ਗੇੜ ਤਹਿਤ ਪੰਜਾਬ ਤੇ ਚੰਡੀਗੜ੍ਹ ਸਮੇਤ ਦੇਸ਼ ਦੇ 8 ਸੂਬਿਆਂ ਦੀਆਂ 59 ਸੀਟਾਂ ‘ਤੇ ‘ਚ ਵੋਟਿੰਗ ਜਾਰੀ ਹੈ। ਲੋਕਾਂ ਵਿਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋ ਗਈ ਸੀ ਤੇ ਹੁਣ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਪੰਜਾਬ ਵਿਚ ਕੁੱਲ 2,08,92,674 ਵੋਟਰ ਹਨ। ਜਿਨ੍ਹਾਂ ਵਿਚੋਂ 1,10,59, 828 ਪੁਰਸ਼ ਵੋਟਰ, 98,32,286 ਮਹਿਲਾ ਵੋਟਰ ਅਤੇ 560 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸਦੇ ਨਾਲ ਹੀ ਪੰਜਾਬ ਵਿਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਪੰਜਾਬ ਵਿਧਾਨ ਸਭਾ ਵਿੱਚ ਅੱਜ ਚਾਰ ਵਜੇ ਤੱਕ 48.74 ਫੀਸਦੀ ਵੋਟਾਂ ਪਈਆਂ ਹਨ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ।

4 ਵਜੇ ਤਕ ਪੰਜਾਬ ‘ਚ 48.74 ਫੀਸਦੀ ਪੋਲਿੰਗ ਦੀ ਰਿਪੋਰਟ ਆ ਰਹੀ ਹੈ

ਗੁਰਦਾਸਪੁਰ: 48.63%

- Advertisement -

ਅੰਮ੍ਰਿਤਸਰ: 44.10%

ਖਡੂਰ ਸਾਹਿਬ: 46.60%

ਜਲੰਧਰ: 46.75%

ਹੁਸ਼ਿਆਰਪੁਰ: 47.49%

ਆਨੰਦਪੁਰ ਸਾਹਿਬ: 47.99%

- Advertisement -

ਲੁਧਿਆਣਾ: 45.70%

ਫਤਿਹਗੜ੍ਹ ਸਾਹਿਬ: 48.76%

ਫਰੀਦਕੋਟ: 46.89%

ਫਿਰੋਜ਼ਪੁਰ: 53.49%

ਬਠਿੰਡਾ: 50.54%

ਸੰਗਰੂਰ: 52.34%

ਪਟਿਆਲਾ: 53.88%

Share this Article
Leave a comment