ਆਂਧਰਾ ਪ੍ਰਦੇਸ : ਪ੍ਰੇਮੀ ਜੋੜੇ ਆਪਣਾ ਵਿਆਹ ਕਰਵਾਉਣ ਲਈ ਹਰ ਤਰੀਕਾ ਅਪਣਾਉਂਦੇ ਨੇ। ਇਸ ਦੇ ਲਈ ਉਹ ਕਈ ਵਾਰ ਅਜਿਹੀਆਂ ਹਰਕਤਾਂ ਕਰ ਜਾਂਦੇ ਨੇ ਕਿ ਦੇਖਣ ਸੁਣਨ ਵਾਲੇ ਸਾਰੇ ਹੈਰਾਨ ਰਹਿ ਹੀ ਜਾਂਦੇ ਨੇ ਤੇ ਇਹ ਸੋਚਣ ਲਈ ਮਜ਼ਬੂਰ ਹੋ ਜਾਂਦੇ ਨੇ ਕਿ ਸਿਆਣਿਆ ਦਾ ਕਿਹਾ ਕਿ ਇਸ਼ਕ ਅੱਨ੍ਹਾਂ ਹੁੰਦਾ ਹੈ ਬਿਲਕੁਲ ਸੱਚ ਹੈ। ਤੁਸੀਂ ਵੀ ਸੋਚ ਤਾਂ ਰਹੇ ਹੋਵੋਂਗੇ ਕਿ ਅਜਿਹੀ ਕੀ ਗੱਲ ਹੋ ਗਈ? ਪਰ ਮਾਮਲਾ ਹੀ ਕੁਝ ਅਜਿਹਾ ਹੈ। ਦਰਅਸਲ ਇਹ ਮਾਮਲਾ ਹੈ ਆਧਰਾ ਪ੍ਰਦੇਸ ਦੇ ਪਿੰਡ ਵਾਰੰਗਲ ‘ਚ ਰਹਿਣ ਵਾਲੀ ਇੱਕ ਲੜਕੀ ਦੇ ਅਥਾਹ ਪ੍ਰੇਮ ਦਾ, ਜਿਸ ਨੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਪ੍ਰੇਮ ਸੱਚਾ ਹੋਵੇ ਤਾਂ ਇਨਸਾਨ ਕੁਝ ਵੀ ਕਰ ਸਕਦਾ ਹੈ। ਜਾਣਕਾਰੀ ਮੁਤਾਬਕ ਵਾਰੰਗਲ ‘ਚ ਰਹਿਣ ਵਾਲੀ ਇਹ 21 ਸਾਲਾ ਨੌਜਵਾਨ ਲੜਕੀ ਇਸ ਕਰਕੇ ਮੋਬਾਇਲ ਟਾਵਰ ‘ਤੇ ਚੜ੍ਹ ਗਈ ਕਿਉਂਕਿ ਉਹ ਜਿਸ ਇਨਸਾਨ ਨੂੰ ਪ੍ਰੇਮ ਕਰਦੀ ਸੀ ਉਸ ਦਾ ਵਿਆਹ ਪਰਿਵਾਰ ਵੱਲੋਂ ਕਿਸੇ ਹੋਰ ਲੜਕੀ ਨਾਲ ਕਰਨ ਦੀ ਗੱਲ ਤਹਿ ਕਰ ਦਿੱਤੀ ਗਈ ਸੀ।
ਦੱਸ ਦਈਏ ਕਿ ਵਾਰੰਗਲ ਦੀ ਇਹ 21 ਸਾਲਾ ਲੜਕੀ ਆਪਣੇ ਪ੍ਰੇਮੀ ਨੂੰ ਬਹੁਤ ਜ਼ਿਆਦਾ ਮੁਹੱਬਤ ਕਰਦੀ ਸੀ, ਪਰ ਉਹ ਪਿਛਲੇ ਇੱਕ ਹਫਤੇ ਤੋਂ ਲਾਪਤਾ ਸੀ। ਜਿਸ ਕਰਕੇ ਲੜਕੀ ਵੱਲੋਂ ਪੁਲਿਸ ਕੋਲ ਕਈ ਵਾਰ ਸ਼ਿਕਾਇਤ ਦਰਜ਼ ਕਰਵਾਈ ਗਈ, ਪਰ ਪੁਲਿਸ ਵੱਲੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਸੀ ਮਿਲਿਆ। ਇਸ ਤੋਂ ਬਾਅਦ ਲੜਕੀ ਨੂੰ ਖ਼ਬਰ ਮਿਲੀ ਕਿ ਉਸ ਦੇ ਪ੍ਰੇਮੀ ਦਾ ਵਿਆਹ ਉਸ ਦੇ ਪਰਿਵਾਰ ਵੱਲੋਂ ਕਿਸੇ ਹੋਰ ਲੜਕੀ ਨਾਲ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ ਜਿਸ ਕਾਰਨ ਲੜਕੀ ਨੇ ਗੁੱਸੇ ‘ਚ ਆ ਕੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਤੇ ਆਪ ਟਾਵਰ ‘ਤੇ ਚੜ੍ਹ ਗਈ। ਇਸ 21 ਸਾਲਾ ਨੌਜਵਾਨ ਕੁੜੀ ਵੱਲੋਂ ਚੁੱਕੇ ਗਏ ਇਸ ਕਦਮ ਨੇ ਦੇਖਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ।