ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਦੀ ਜ਼ਿੰਦਗੀ ‘ਤੇ ਬਣ ਰਹੀ ਡਾਕਿਊਮੈਂਟਰੀ

Prabhjot Kaur
3 Min Read

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿੱਚ ਕਿੰਨਾ ਪਿਆਰ ਹੈ,ਇਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਵਿਆਹ ਤੋਂ ਬਾਅਦ ਦੋਵੇਂ ਲਗਾਤਾਰ ਸੁਰਖੀਆਂ ਵਿੱਚ ਹਨ। ਕਦੇ ਆਪਣੇ ਹਾਲੀਡੇਅ ਟਿਪਸ ਦੇ ਕਾਰਨ ਤੋਂ ਵੀ ਕਦੇ ਆਪਣੇ ਰੋਮਾਂਟਿਕ ਤਸਵੀਰਾਂ ਦੇ ਕਾਰਨ ਇਹ ਦੋਵੇਂ ਫੈਨਜ਼ ਦੇ ਦਿਲਾਂ ਤੇ ਛਾਏ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਪ੍ਰਿਯੰਕਾ ਨੇ ਜੋਨਸ ਬ੍ਰਦਰਜ਼ ਨੂੰ ਜੁਆਈਨ ਕੀਤਾ ਅਤੇ ਉਹ ਉਨ੍ਹਾਂ ਦੇ ਨਾਲ ਮਿਊਜਿਕ ਵੀਡੀਓ ਵਿੱਚ ਨਜ਼ਰ ਆਈ।

ਹੁਣ ਪ੍ਰਿਯੰਕਾ ਅਤੇ ਉਸ ਦੇ ਪਰਿਵਾਰ ਦੇ ਲਈ ਵੱਡੀ ਖੁਸ਼ਖਬਰੀ ਹੈ ਜੋ ਪ੍ਰਿਯੰਕਾ ਦੇ ਪਤੀ ਨਿਕ ਨਾਲ ਜੁੜੀ ਹੋਈ ਹੈ ਜਾਣਕਾਰੀ ਅਨੁਸਾਰ ਜੋਨਸ ਬ੍ਰਦਰਜ਼ ਦੀ ਪਰਦੇ ਦੇ ਪਿੱਛੇ ਦੀ ਜਿੰਦਗੀ ਨੂੰ ਦਰਸਾਉਂਦੀ ਡਾਕਿਊਮੈਂਟਰੀ ਤੇ ਕੰਮ ਚਲ ਰਿਹਾ ਹੈ। ਇਹ ਡਾਕਊਮੈਂਟਰੀ ਐਮਾਜ਼ੋਨ ਪ੍ਰਾਈਮ ਵੀਡੀਓ ਦੇ ਲਈ ਬਣਾਈ ਜਾ ਰਹੀ ਹੈ ਯਾਨਿ ਕਿ ਜਲਦ ਹੀ ਜੋਨਸ ਬ੍ਰਦਰਜ਼ ਦੀ ਰੀਅਲ ਲਾਈਫ ਤੇ ਡਾਕਿਊਮੈਂਟਰੀ ਦੇਖਣ ਨੂੰ ਮਿਲੇਗੀ।

ਖਬਰਾਂ ਅਨੁਸਾਰ ਅਮੇਜਨ ਸਟੂਡਿਓਜ ਦੀ ਪ੍ਰਮੁੱਖ ਜੈਨਿਫਰ ਸਾਲਕ ਨੇ ਫਿਲਮ ਨੂੰ ਨਿਜੀ, ਬਿਹਾਈਂਡ ਦ ਸੀਨਜ਼ ਲੁਕ ਨੇ ਦੱਸਿਆ ਹੈ ਅਤੇ ਕੈਵਿਨ , ਨਿਕ ਅਤੇ ਜੋ ਦੇ ਫੈਨਜ਼ ਤੋਂ ਉਸ ਦੀ ਨਿਜੀ ਜਿੰਦਗੀ ਨੂੰ ਕਰੀਬ ਤੋਂ ਦਿਖਾਉਣ ਦਾ ਵਾਅਦਾ ਕੀਤਾ ਹੈ।

ਜੌਨਸ ਬ੍ਰਦਰਜ਼ ਨੇ ਕਿਹਾ ਕਿ ਸਾਡੇ ਪ੍ਰਸ਼ੰਸਕ ਦੁਨੀਆ ਵਿੱਚ ਚੰਗੇ ਹਨ ਅਤੇ ਜੋਨਸ ਬ੍ਰਦਰਜ਼ ਦੇ ਤੌਰ ਤੇ ਪਰਸਨਲੀ ਰੂਪ ਤੋਂ ਸਾਡੇ ਸਫਰ ਵਿੱਚ ਉਹ ਸਾਡੇ ਸਾਥੀ ਰਹੇ ਹਨ।ਡਾਕਿਊਮੈਂਟਰੀ ਦੇ ਪ੍ਰੀਮੀਅਰ ਦੀ ਤਾਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

ਜੋਨਸ ਬ੍ਰਦਰਜ਼ ਨੇ ਕਿਹਾ ਕਿ ਸਾਡ ਪ੍ਰਸ਼ੰਸਕ ਦੁਨੀਆ ਵਿੱਚ ਸਭ ਤੋਂ ਖਾਸ ਹਨ ਅਤੇ ਜੋਨਸ ਬ੍ਰਦਰਜ਼ ਦੇ ਤੌਰ ਤੇ ਉਹ ਪਰਸਨਲੀ ਰੂਪ ਤੋਂ ਸਾਡੇ ਸਫਰ ਵਿੱਚ ਉਹ ਵੀ ਸਾਡੇ ਸਾਥੀ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਜੋਨਸ ਬ੍ਰਦਰਜ਼ ਦਾ ਨਵਾਂ ਗੀਤ ਹਾਲ ਹੀ ਵਿੱਚ ਸਕਰ ਰਿਲੀਜ਼ ਹੋਇਆ ਹੈ।

ਸਕਰ ਦੇ ਵੀਡੀਓ ਵਿੱਚ ਪ੍ਰਿਯੰਕਾ ਚੋਪੜਾ ਵੀ ਨਜ਼ਰ ਆ ਰਹੀ ਹੈ। ਰਿਲੀਜ਼ ਹੋਣ ਤੋਂ ਬਾਅਦ ਹੀ ਇਹ ਗੀਤ ਇੰਟਰਨੈੱਟ ਤੇ ਧੂਮ ਮਚਾ ਰਿਹਾ ਹੈ।ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਪਿਛਲੇ ਸਾਲ 1 ਦਸੰਬਰ ਨੂੰ ਵਿਆਹ ਕੀਤਾ ਸੀ। ਦੋਹਾਂ ਨੇ ਜੋਧਪੁਰ ਦੇ ਉਮੇਦ ਭਵਨ ਪੈਲੇਸ ਵਿੱਚ ਸ਼ਾਨਦਾਰ ਤਰੀਕੇ ਨਾਲ ਵਿਆਹ ਕੀਤਾ।ਇਹ ਵਿਆਹ ਹਿੰਦੂ ਅਤੇ ਕ੍ਰਿਸ਼ਿਅਨ ਰੀਤੀ ਰਿਵਾਜਾਂ ਦੇ ਨਾਲ ਕੀਤਾ ਗਿਆ ਸੀ। ਉੱਥੇ ਪ੍ਰਿਯੰਕਾ ਚੋਪੜਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ਦ ਸਕਾਈ ਇਜ ਪਿੰਕ ਦੇ ਜ਼ਰੀਏ ਵੱਡੇ ਪਰਦੇ ਤੇ ਨਜ਼ਰ ਆਉਣ ਵਾਲੀ ਹੈ।

Share this Article
Leave a comment