ਫਟੀਆਂ ਅੱਡੀਆਂ ਲਈ ਰਾਮਬਾਣ ਸਾਬਤ ਹੋ ਸਕਦੇ ਨੇ ਇਹ ਘਰੇਲੂ ਨੁਸਖੇ

TeamGlobalPunjab
2 Min Read

ਨਿਊਜ਼ ਡੈਸਕ : ਹਰ ਕੋਈ ਸੁੰਦਰ ਦਿਖਣ ਅਤੇ ਲੋਕਾਂ ਤੋਂ ਪ੍ਰਸ਼ੰਸਾ ਪ੍ਰਾਪਤ ਕਰਨ ਲਈ ਆਪਣਾ ਵਿਸ਼ੇਸ਼ ਧਿਆਨ ਰੱਖਦਾ ਹੈ। ਪਰ ਕਈ ਲੋਕ ਆਪਣੇ ਪੈਰਾਂ ਦੀ ਚਮੜੀ ਦਾ ਖਿਆਲ ਰੱਖਣਾ ਭੁੱਲ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਚਮੜੀ ਫਟਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਅੱਡੀ ਦੀ ਚਮੜੀ ਫਟਣੀ ਸ਼ੁਰੂ ਹੁੰਦੀ ਹੈ, ਤਦ ਚਮੜੀ ਦੇ ਲਾਲੀ, ਸੋਜ, ਖੁਜਲੀ, ਵਰਗੀਆਂ ਕਈ ਹੋਰ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿੱਚ, ਇਹ ਮਹੱਤਵਪੂਰਨ ਹੈ ਕਿ ਤੁਸੀਂ ਇਨ੍ਹਾਂ ਅੱਡੀਆਂ ਦੀ ਸੰਭਾਲ ਕਰੋ, ਜਿਸ ਵਿੱਚ ਕੁਝ ਘਰੇਲੂ ਉਪਚਾਰ ਤੁਹਾਡੀ ਮਦਦ ਕਰ ਸਕਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ।

ਨਿੰਮ ਦੇ ਪੱਤੇ ਅਤੇ ਹਲਦੀ

ਜਾਣਕਾਰੀ ਮੁਤਾਬਿਕ ਨਿੰਮ ਦੇ ਪੱਤੇ ਅਤੇ ਹਲਦੀ ਇਸ ਲਈ ਰਾਮਬਾਣ ਸਾਬਤ ਹੋ ਸਕਦੇ ਹਨ। ਸਭ ਤੋਂ ਪਹਿਲਾਂ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਪੇਸਟ ਤਿਆਰ ਕਰਨਾ ਹੈ। ਇਸ ਤੋਂ ਬਾਅਦ ਇਸ ਵਿਚ ਥੋੜ੍ਹੀ ਜਿਹੀ ਹਲਦੀ ਮਿਲਾਓ ਅਤੇ ਇਸ ਪੇਸਟ ਨੂੰ ਅੱਡੀਆਂ ‘ਤੇ ਲਗਾਓ ਅਤੇ ਅੱਧੇ ਘੰਟੇ ਲਈ ਇਸ ਨੂੰ ਰਹਿਣ ਦਵੋ। ਇਸ ਤੋਂ ਬਾਅਦ ਇਸ ਨੂੰ ਗਰਮ ਪਾਣੀ ਨਾਲ ਧੋ ਲਵੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਡੀਆਂ ਮੁੜ ਠੀਕ ਹੋ ਜਾਣਗੀਆਂ।

ਚੌਲਾਂ ਦਾ ਆਟਾ ਅਤੇ ਸ਼ਹਿਦ

- Advertisement -

ਤੁਸੀਂ ਘਰ ਵਿਚ ਪੈਰਾਂ ਲਈ ਸਕਰਬ ਬਣਾ ਸਕਦੇ ਹੋ। ਇਸਦੇ ਲਈ ਤੁਹਾਨੂੰ ਇੱਕ ਚੱਮਚ ਚਾਵਲ ਦਾ ਆਟਾ, ਦੋ ਚੱਮਚ ਸ਼ਹਿਦ ਅਤੇ ਇੱਕ ਚਮਚ ਨਿੰਬੂ ਦਾ ਰੱਸ ਚਾਹੀਦਾ ਹੈ। ਇਨ੍ਹਾਂ ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਸ ਤੋਂ ਬਾਅਦ, ਆਪਣੇ ਪੈਰਾਂ ਨੂੰ ਥੋੜ੍ਹੀ ਦੇਰ ਲਈ ਗਰਮ ਪਾਣੀ ‘ਚ ਰੱਖ ਦਵੋ ਅਤੇ ਫਿਰ ਤਿਆਰ ਕੀਤੇ ਮਿਸ਼ਰਣ ਨਾਲ 10 ਮਿੰਟ ਲਈ ਰਗੜੋ।

ਅੰਡੇ ਦੀ ਜਰਦੀ ਅਤੇ ਚੌਲਾਂ ਦਾ ਆਟਾ

ਇੱਕ ਅੰਡੇ ਦੀ ਜਰਦੀ , ਇੱਕ ਚਮਚ ਨਿੰਬੂ ਦਾ ਰਸ ਅਤੇ ਇੱਕ ਚਮਚ ਚਾਵਲ ਦਾ ਆਟਾ ਮਿਲਾਓ। ਇਸ ਤੋਂ ਬਾਅਦ ਇਸ ਤਿਆਰ ਮਿਸ਼ਰਣ ਨੂੰ ਆਪਣੇ ਪੈਰਾਂ ‘ਤੇ ਲਗਾਓ ਤੇ ਲਗਭਗ 20 ਮਿੰਟ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਲਵੋ।

Share this Article
Leave a comment