ਪ੍ਰਾਇਵੇਟ ਸੈਕਟਰ ‘ਚ ਨੌਕਰੀ ਕਰਨ ਵਾਲਿਆਂ ਨੂੰ ਇੱਕ ਛੁੱਟੀ ਲੈਣ ਲਈ ਬਹੁਤ ਜੱਦੋ ਜਹਿਦ ਕਰਨੀ ਪੈਂਦੀ ਹੈ ਕਿਉਂਕਿ ਉਨ੍ਹਾਂ ਨੂੰ ਆਸਾਨੀ ਨਾਲ ਛੁੱਟੀ ਨਹੀਂ ਮਿਲਦੀ ਪਰ ਇੱਕ ਜਗ੍ਹਾ ਅਜਿਹੀ ਹੈ ਜਿੱਥੇ ਕੰਪਨੀ ਆਪਣੇ ਆਪ ਹੀ ਕਰਮਚਾਰੀਆਂ ਨੂੰ ਛੁੱਟੀ ਦਿੰਦੀ ਹੈ। ਅੱਜ ਅਸੀ ਉਸੀ ਕੰਪਨੀ ਬਾਰੇ ਦੱਸਣ ਜਾ ਰਹੇ ਹਾਂ। ਤੁਸੀ ਵੀ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਦਾ ਦਫਤਰ ਹੈ ਜਿਸ ‘ਚ ਕਰਮਚਾਰੀਆਂ ਨੂੰ ਸਪੈਸ਼ਲ ਛੁੱਟੀ ਦਿੱਤੀ ਜਾਂਦੀ ਹੈ।
ਤੁਹਾਨੂੰ ਦੱਸ ਦੇਈਏ ਕੀ ਚੀਨ ਵਿੱਚ ਦੋ ਕੰਪਨੀਆਂ ਨੇ ਆਪਣੀ ਮਹਿਲਾ ਕਰਮਚਾਰੀਆਂ ਲਈ ਜੋ ਕੀਤਾ ਹੈ, ਉਹ ਯਕੀਨਨ ਕਾਬਿਲ-ਏ-ਤਾਰੀਫ ਹੈ। ਦਰਅਸਲ, ਇਹਨਾਂ ਕੰਪਨੀਆਂ ਨੇ ਫੀਮੇਲ ਵਰਕਰਸ ਲਈ ‘ਡੇਟਿੰਗ ਲੀਵ’ ਦੀ ਸ਼ੁਰੂਆਤ ਕੀਤੀ ਹੈ। ਖਬਰਾਂ ਦੀ ਮੰਨੀਏ ਤਾਂ, ਕੰਪਨੀ ਦੀ ਜ਼ਿਆਦਾਤਰ ਔਰਤਾਂ ਆਉਟਫਿੱਟ ਡੈਸਕ ‘ਤੇ ਲੰਬੇ ਸਮੇਂ ਤੱਕ ਕੰਮ ਕਰਦੀਆਂ ਹਨ, ਜਿਸਦੀ ਵਜ੍ਹਾ ਨਾਲ ਉਨ੍ਹਾਂ ਨੂੰ ਆਪਣੀ ਨਿਜੀ ਜਿੰਦਗੀ ਲਈ ਜ਼ਿਆਦਾ ਸਮਾਂ ਨਹੀਂ ਮਿਲਦਾ।
ਅਜਿਹੇ ਵਿੱਚ ਕੰਪਨੀ ਨੇ ਇਨ੍ਹਾਂ ਔਰਤਾਂ ਨੂੰ ‘ਡੇਟਿੰਗ ਲੀਵ’ ਦੇਣ ਦਾ ਫੈਸਲਾ ਕੀਤਾ। ਜੀ ਹਾਂ, ਹੁਣ ‘ਡੇਟਿੰਗ ਲੀਵ’ ਲੈ ਕੇ ਔਰਤਾਂ ਆਪਣਾ ਸਮਾਂ ਪੁਰਸ਼ਾਂ ਦੇ ਨਾਲ ਬਿਤਾ ਸਕਣਗੀਆਂ, ਜਿਨ੍ਹਾਂ ਤੋਂ ਉਨ੍ਹਾਂ ਦੀ ਲਵ ਲਾਇਫ ਖੁਸ਼ਹਾਲ ਬਣੇਗੀ। ਸਾਲ ਭਰ ਵਿੱਚ ਸਿੰਗਲ ਔਰਤਾਂ ਨੂੰ 8 ਡੇਟਿੰਗ ਲੀਵ ਦੀ ਸਹੂਲਤ ਦਿੱਤੀ ਗਈ ਹੈ।
ਇਸ ਲੀਵ ਦਾ ਫਾਇਦਾ ਉਹੀ ਔਰਤਾਂ ਉਠਾ ਸਕਣਗੀਆਂ, ਜਿਨ੍ਹਾਂ ਦੀ ਉਮਰ 30 ਸਾਲ ਤੋਂ ਘੱਟ ਅਤੇ 20 ਤੋਂ ਜ਼ਿਆਦਾ ਹੈ। ਦੱਸ ਦੇਈਏ ਕਿ ਚੀਨੀ ਨਵੇਂ ਸਾਲ ਦੇ ਦੌਰਾਨ 7 ਦਿਨਾਂ ਦੀ ‘ਡੇਟਿੰਗ ਲੀਵ’ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ ਇਨ੍ਹਾਂ ਛੁੱਟੀਆਂ ਦਾ ਮਕਸਦ ਸਿੰਗਲ ਲੋਕਾਂ ਨੂੰ ਆਪਣੇ ਪਿਆਰ ਦੇ ਨਾਲ ਸਮਾਂ ਬਿਤਾ ਸਕਣ।