ਪ੍ਰਸਿੱਧ ਬੰਗਾਲੀ ਅਦਾਕਾਰ ਦਾ ਅਚਾਨਕ ਦੇਹਾਂਤ

Global Team
1 Min Read

ਕੋਲਕਾਤਾ: ਬਰੇਨ ਸਟ੍ਰੋਕ ਕਾਰਨ ਕਰੀਬ ਤਿੰਨ ਹਫ਼ਤਿਆਂ ਤੱਕ ਜ਼ਿੰਦਗੀ ਨਾਲ ਲੜਨ ਤੋਂ ਬਾਅਦ ਬੰਗਾਲੀ ਅਦਾਕਾਰਾ ਅੰਦਰਿਲਾ ਸ਼ਰਮਾ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ ਹੈ। ਆਂਦਰੀਲਾ 24 ਸਾਲਾਂ ਦੀ ਸੀ ।

ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲੇ ਦੀ ਵਸਨੀਕ, ਅੰਦਰਿਲਾ ਬੰਗਾਲੀ ਟੈਲੀਵਿਜ਼ਨ ਜਗਤ ਵਿੱਚ ਇੱਕ ਮਸ਼ਹੂਰ ਚਿਹਰਾ ਸੀ। ਉਨ੍ਹਾਂ ਨੇ ‘ਜੀਓ ਕਾਠੀ’, ‘ਝੂਮੂਰ’ ਅਤੇ ‘ਜੀਵਨ ਜੋਤੀ’ ਵਰਗੇ ਟੈਲੀਵਿਜ਼ਨ ਸੀਰੀਅਲਾਂ ‘ਚ ਅਦਾਕਾਰੀ ਰਾਹੀਂ ਆਪਣੀ ਖਾਸ ਪਛਾਣ ਬਣਾਈ ਸੀ। ਦੋ ਵਾਰ ਕੈਂਸਰ ਨੂੰ ਹਰਾਉਣ ਤੋਂ ਬਾਅਦ 2015 ‘ਚ ਅੰਤ੍ਰਿਲਾ ਪਰਦੇ ‘ਤੇ ਵਾਪਸ ਆਈ।

ਅੰਦਰਿਲਾ ਸ਼ਰਮਾ ਈਵਿੰਗ ਸਾਰਕੋਮਾ ਤੋਂ ਪੀੜਤ ਸੀ। ਇਹ ਦੁਰਲੱਭ ਕਿਸਮ ਦਾ ਕੈਂਸਰ ਹੈ ਜੋ ਹੱਡੀਆਂ ਜਾਂ ਹੱਡੀਆਂ ਦੇ ਆਲੇ ਦੁਆਲੇ ਦੇ ਨਰਮ ਟਿਸ਼ੂਆਂ ਵਿੱਚ ਹੁੰਦਾ ਹੈ। ਉਸ ਦਾ ਇਲਾਜ ਸਰਜਰੀ ਅਤੇ ਕੀਮੋਰੇਡੀਏਸ਼ਨ ਨਾਲ ਕੀਤਾ ਗਿਆ ਸੀ।

ਬ੍ਰੇਨ ਸਟ੍ਰੋਕ ਤੋਂ ਬਾਅਦ ਅੰਦਰਿਲਾ ਨੂੰ 1 ਨਵੰਬਰ ਨੂੰ ਹਾਵੜਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸਦੇ ਦਿਮਾਗ ਦੇ ਸੀਟੀ ਸਕੈਨ ਵਿੱਚ ਖੱਬੇ ਪਾਸੇ ਭਾਰੀ ਖੂਨ ਵਹਿ ਰਿਹਾ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੰਦਰਿਲਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਕਿਹਾ ਕਿ ਅੰਦਰਿਲਾ ਸ਼ਰਮਾ ਨੂੰ ਫਿਲਮਾਂ ਅਤੇ ਸੀਰੀਅਲਾਂ ਵਿੱਚ ਵੱਖ-ਵੱਖ ਕਿਰਦਾਰਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।

- Advertisement -

- Advertisement -
Share this Article
Leave a comment