ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਵੀਰਵਾਰ ਸਵੇਰੇ ਸੁਰੱਖਿਆ ਏਜੰਸੀਆਂ ਦੇ ਹੋਸ਼ ਉੱਡ ਗਏ। ਆਪਣੇ ਆਪ ਨੂੰ ਮੁਖਤਾਰ ਅਲੀ ਦੱਸਣ ਵਾਲੇ ਵਿਅਕਤੀ ਨੇ ਦਿੱਲੀ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਧਮਕੀ ਦਿੱਤੀ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਇਸਦੀ ਸੂਚਨਾ ਆਈਬੀ , ਐੱਸਪੀਜੀ ਸਮੇਤ ਹੋਰ ਏਜੰਸੀਆਂ ਨੂੰ ਦੇ ਦਿੱਤੀ। ਪੁਲਿਸ ਨੇ ਮੁਸਤੈਦੀ ਵਰਤਦਿਆਂ ਕਾਲ ਨੂੰ ਟਰੇਸ ਕੀਤਾ ਜਿਸ ਦੀ ਲੋਕੇਸ਼ਨ ਆਨੰਦ ਪਰਬਤ ਇਲਾਕੇ ਦੀ ਨਿਕਲੀ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੈਂਟਰਲ ਜ਼ਿਲਾ ਪੁਲਿਸ ਨੂੰ ਸੌਂਪ ਦਿਤੀ ਗਈ ਜਿਨਾਂ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਪੁਛਗਿਛ ਜਾਰੀ ਹੈ।
ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਮੁਤਾਬਕ ਸਵੇਰੇ ਲਗਭਗ 11:00 ਵਜੇ ਇੱਕ ਵਿਅਕਤੀ ਨੇ ਫੋਨ ਕਰ ਪ੍ਰਧਾਨ ਮੰਤਰੀ ਨੂੰ ਭੱਦੇ ਸ਼ਬਦ ਕਹਿਣ ਦੇ ਨਾਲ ਹੀ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ। ਟੈਕਨੀਕਲ ਸਰਵਿਲਾਂਸ ਤੋਂ ਪਤਾ ਚੱਲਿਆ ਕਿ ਫੋਨ ਆਨੰਦ ਪਰਬਤ ਇਲਾਕੇ ਤੋਂ ਕੀਤਾ ਗਿਆ ਸੀ ਪਰ ਦੋਸ਼ੀ ਦਾ ਫੋਨ ਕਾਲ ਕਰਨ ਤੋਂ ਬਾਅਦ ਬੰਦ ਸੀ। ਦੇਰ ਸ਼ਾਮ ਤੱਕ ਚੱਲੀ ਛਾਣਬੀਣ ਤੋਂ ਬਾਅਦ ਪੁਲਿਸ ਨੇ ਆਨੰਦ ਪਰਬਤ ਦੇ ਨਹਿਰੂ ਵਿਹਾਰ ਇਲਾਕੇ ਤੋਂ ਦਰਜੀ ਦਾ ਕੰਮ ਕਰਨ ਵਾਲੇ ਮੁਖਤਾਰ ਅਲੀ ਨਾਮਕ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ। ਆਈਬੀ, ਐੱਸਪੀਜੀ, ਸਪੈਸ਼ਲ ਸੈੱਲ, ਕਰਾਈਮ ਬ੍ਰਾਂਚ ਅਤੇ ਲੋਕਲ ਪੁਲਿਸ ਨੇ ਦੋਸ਼ੀ ਤੋਂ ਪੁੱਛਗਿਛ ਸ਼ੁਰੂ ਕੀਤੀ।