Home / News / ਪੁਲਿਸ ਅਧਿਕਾਰੀ ਨੇ ਸ਼ਰੇਆਮ ਮਹਿਲਾ ‘ਤੇ ਦਿਨ ਦਿਹਾੜੇ ਚਲਾਈਆਂ ਗੋਲੀਆਂ!

ਪੁਲਿਸ ਅਧਿਕਾਰੀ ਨੇ ਸ਼ਰੇਆਮ ਮਹਿਲਾ ‘ਤੇ ਦਿਨ ਦਿਹਾੜੇ ਚਲਾਈਆਂ ਗੋਲੀਆਂ!

ਲੁਧਿਆਣਾ : ਪੰਜਾਬ ਅੰਦਰ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਹਰ ਦਿਨ ਸ਼ਰੇਆਮ ਗੋਲੀਬਾਰੀ, ਲੁੱਟ-ਖੋਹ ਅਤੇ ਮਾਰ ਕੁਟਾਈ ਦੀਆਂ ਵਾਰਦਾਤਾਂ  ਸਾਹਮਣੇ ਆ ਰਹੀਆਂ ਹਨ। ਪਰ ਇਸ ਦੇ ਚਲਦਿਆਂ ਵੀ ਲੋਕਾਂ ਨੂੰ ਇਹ ਯਕੀਨ ਹੁੰਦਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਹਰ ਵੇਲੇ ਤਿਆਰ ਹੈ ਤੇ ਜਿਹੜੀ ਘਟਨਾ ਅੱਜ ਸਾਹਮਣੇ ਆਈ ਹੈ ਉਸ ਤੋਂ ਬਾਅਦ ਸ਼ਾਇਦ ਇਹ ਭਰੋਸਾ ਉਠ ਜਾਵੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਵਾਰ ਸ਼ਰੇਆਮ ਦਿਨ ਦਿਹਾੜੇ ਗੋਲੀ ਚਲਾਉਣ ਦਾ ਦੋਸ਼ ਕਿਸੇ ਹੋਰ ‘ਤੇ ਨਹੀਂ ਬਲਕਿ ਪੰਜਾਬ ਪੁਲਿਸ ਦੇ ਹੀ ਇੱਕ ਅਧਿਕਾਰੀ ‘ਤੇ ਲੱਗ ਰਿਹਾ ਹੈ।

ਜਾਣਕਾਰੀ ਮੁਤਾਬਿਕ ਇੱਥੇ ਲੁਧਿਆਣਾ ਦੇ 32 ਸੈਕਟਰ ‘ਚ ਰਹਿਣ ਵਾਲੀ ਚੰਚਲ ਵਿਨੋਚ ਨੂੰ ਦਿਨ ਦਿਹਾੜੇ ਗੋਲੀ ਮਾਰ ਦਿੱਤੀ ਗਈ, ਜਿਸ ਦਾ ਦੋਸ਼ ਇੱਥੋਂ ਦੇ ਥਾਣਾ ਜਮਾਲਪੁਰ ‘ਚ ਬਤੌਰ ਏਐਸਆਈ ਤੈਨਾਤ ਸੁਖਪਾਲ ਸਿੰਘ ‘ਤੇ ਲੱਗ ਰਿਹਾ ਹੈ। ਇਸ ਸਬੰਧੀ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਪਾਲ ਸਿੰਘ ਦੁਪਿਹਰ ਸਮੇਂ ਉਨ੍ਹਾਂ ਦੇ ਘਰ ਆਇਆ ਸੀ ਅਤੇ ਇਸ ਦੌਰਾਨ ਉਸ ਦੀ ਪੀੜਤ ਮਹਿਲਾ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਤੋਂ ਬਾਅਦ ਸੁਖਪਾਲ ਸਿੰਘ ਨੇ ਮਹਿਲਾ ‘ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਸੁਖਪਾਲ ਸਿੰਘ ਨੇ ਦੋ ਗੋਲੀਆਂ ਚਲਾਈਆਂ ਜਿੰਨਾ ਵਿੱਚੋਂ ਇੱਕ ਗੋਲੀ ਖਾਲੀ ਚਲੀ ਗਈ ਅਤੇ ਦੂਸਰੀ ਉਸ ਦੇ ਪੇਟ ‘ਚ ਲੱਗ ਗਈ।

ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਵੱਲੋਂ ਇਹ ਵੀ ਦੋਸ਼ ਲਾਏ ਜਾ ਰਹੇ ਹਨ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਏਐਸਆਈ ਵਿਰੁੱਧ ਬਿਆਨ ਨਾ ਦੇਣ ਲਈ ਕਿਹਾ ਜਾ ਰਿਹਾ ਹੈ। ਇੱਧਰ ਦੂਜੇ ਪਾਸੇ ਜਾਂਚ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਸ਼ਰੇਆਮ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਬਿਆਨ ਦਰਜ਼ ਹੋ ਗਏ ਹਨ ਅਤੇ ਜਾਂਚ ਜਾਰੀ ਹੈ।

Check Also

ਭਾਰਤ ਦੇ ਆਜ਼ਾਦੀ ਦਿਵਸ ‘ਤੇ ਰਚਿਆ ਜਾਵੇਗਾ ਇਤਿਹਾਸ, ਪਹਿਲੀ ਵਾਰ ਟਾਈਮਸ ਸਕਵੇਅਰ ‘ਤੇ ਲਹਿਰਾਏਗਾ ਭਾਰਤੀ ਤਿਰੰਗਾ

ਨਿਊਯਾਰਕ : ਭਾਰਤ ਦੇ ਆਜ਼ਾਦੀ ਦਿਵਸ ‘ਤੇ ਇਸ ਵਾਰ ਨਿਊਯਾਰਕ ਸਿਟੀ ਦੇ ਪ੍ਰਸਿੱਧ ਟਾਈਮਸ ਸਕਵੇਅਰ …

Leave a Reply

Your email address will not be published. Required fields are marked *