ਨਿਊਜ਼ ਡੈਸਕ (ਰਜਿੰਦਰ ਕੌਰ ਸਿੱਧੂ) : ਜਦ ਵੀ ਦੁਨੀਆ ਦੇ ਸਿਹਤਮੰਦ ਭੋਜਨ ਬਾਰੇ ਚਰਚਾ ਕੀਤੀ ਜਾਂਦੀ ਹੈ, ਤਾਂ ਫਲ ਅਤੇ ਸਬਜੀਆਂ, ਉਹਨਾਂ ਦੀ ਐਂਟੀਆਕਸੀਡੈਂਟ ਸਮਰੱਥਾ, ਵਿਟਾਮਿਨ, ਖਣਿਜ, ਹੋਰ ਪੋਸ਼ਟਿਕ ਤੱਤ ਅਤੇ ਵੱਖ-ਵੱਖ ਸਿਹਤ ਲਾਭਾਂ ਕਾਰਨ, ਸੂਚੀ ਵਿੱਚ ਪਹਿਲੇਂ ਨੰਬਰ ਤੇ ਆਉਂਦੇ ਹਨ।
ਸਿਹਤਮੰਦ ਖੁਰਾਕ ਬਣਾਉਣ ਲਈ ਤਾਜਾ ਜੜੀਆਂ ਬੂਟੀਆਂ ਨੂੰ ਅਣਡਿੱਠਾ ਕਰ ਦਿੱਤਾ ਜਾਂਦਾ ਹੈ, ਪਰੰਤੂ ਜੜ੍ਹੀਆਂ ਬੂਟੀਆਂ ਵਿੱਚ ਵੀ ਕਈ ਪ੍ਰਕਾਰ ਦੇ ਪੋਸ਼ਟਿਕ ਤੱਤ ਹੁੰਦੇ ਹਨ, ਜਿਹੜੇ ਕਿ ਸਿਹਤ ਲਈ ਬਹੁਤ ਲਾਭਕਾਰੀ ਹਨ।ਪੁਦੀਨੇ ਵਿੱਚ ਐਂਟੀਆਕਸੀਡੈਂਟ ਸਮਰੱਥਾ ਬਹੁਤ ਜਿਆਦਾ ਹੁੰਦੀ ਹੈ।ਇਹ ਇੱਕ ਖੁਸ਼ਬੂਦਾਰ ਬਾਰਾਂਮਾਸੀਜੜ੍ਹੀ-ਬੂਟੀ ਹੈ, ਜਿਸ ਨੂੰ ਕਿ ਆਮ ਤੌਰ ਤੇ ਪੁਦੀਨਾ ਅਤੇ ਵਿਗਿਆਨਕ ਤੌਰ ਤੇ ਮੇਂਥਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਸਾਰੇ ਪੰਜਾਬ ਵਿੱਚ, ਜਿਥੇ ਵੀ ਸਿੰਚਾਈ ਕੀਤੀ ਜਾਂਦੀ ਹੈ, ਪੁਦੀਨਾ ਉਗਾਇਆ ਜਾ ਸਕਦਾ ਹੈ। ਪੁਦੀਨਾ ਤਾਜਗੀ ਦਾ ਸਮਾਨਆਰਥਕ ਹੈ। ਪੁਦੀਨਾ ਕਿਸੇ ਵੀ ਪਕਵਾਨ ਵਿੱਚ ਵਾਧੂ ਖੁਸ਼ਬੂ ਮਿਲਾ ਦਿੰਦਾ ਹੈ। ਇਸ ਤੋਂ ਇਲਾਵਾ, ਪੁਦੀਨਾ ਬਾਜਾਰ ਵਿੱਚ ਮਿਲਣ ਵਾਲੇ ਵੱਖ-ਵੱਖ ਉਤਪਾਦਾਂ ਜਿਵੇਂ ਕਿ ਦੰਦਾਂ ਦੀ ਪੇਸਟ, ਬੱਬਲ-ਗਮ, ਸੁੰਦਰਤਾ ਉਤਪਾਦ, ਟੋਫੀਆਂ ਆਦਿ ਵਿੱਚ ਆਧਾਰ ਸਮੱਗਰੀ ਵਜੋਂ ਮੌਜੂਦ ਹੁੰਦਾ ਹੈ।
ਪੁਦੀਨੇ ਵਿੱਚ ਸੰਤ੍ਰਿਪਤ ਚਰਬੀ ਅਤੇ ਕੋਲੇਸਟਰੋਲ ਬਹੁਤ ਘੱਟ ਹੁੰਦੇ ਹਨ। ਇਹ ਪ੍ਰੋਟੀਨ, ਥਾਇਆਮਿਨ, ਨਾਈਸੀਨ, ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ B6, ਫਾਸਫੋਰਸ, ਜਿੰਕ, ਖੁਰਾਕੀ ਰੇਸ਼ੇ, ਰਾਇਬੋਫਲੇਵਿਨ, ਫੋਲੇਟ, ਕੈਲਸ਼ੀਅਮ, ਲੋਹਾ, ਮੈਗਨੀਸ਼ੀਅਮ, ਪੋਟਾਸ਼ੀਅਮ, ਤਾਂਬਾ ਅਤੇ ਮੈਗਨੀਜ ਦਾ ਬਹੁਤ ਚੰਗਾ ਸੋਮਾ ਹੈ। ਇਹ ਜੜ੍ਹੀ-ਬੂਟੀ ਸੈਂਕੜੇ ਸਾਲਾਂ ਤੋਂ ਇਸ ਦੇ ਕਮਾਲ ਦੇਗੁਣਾਂ ਕਾਰਨ ਵਰਤੀ ਜਾ ਰਹੀ ਹੈ।
ਸਿਹਤ ਸੰਬਧੀ ਲਾਭ
ਮੋਖਿਕ ਸਿਹਤ ਵਿੱਚ ਸੁਧਾਰ:- ਪੁਦੀਨੇ ਵਿੱਚ ਬਹੁਤ ਸਾਰੇ ਬੈਕਟੀਰੀਆਂ ਅਤੇ ਸੋਜਿਸ਼ਵਿਰੋਧੀ ਗੁਣ ਪਾਏ ਜਾਂਦੇ ਹਨ। ਇਹ ਮੁੰਹ ਵਿੱਚੋਂ ਬੈਕਟੀਰੀਆਂ ਨੂੰ ਕੱਢ ਕੇ ਮੋਖਿਕ ਸਹਿਤ ਵਧਾਉਦਾ ਹੈ। ਇਹ ਮੁੰਹ ਵਿੱਚੋਂ ਆਉਦੀਂ ਬਦਬੂ ਨੂੰ ਵੀ ਦੂਰ ਕਰਦਾ ਹੈ। ਇਹ ਜੀਭ ਅਤੇ ਦੰਦਾਂ ਨੂੰ ਕੁਦਰਤੀ ਤੌਰ ਤੇ ਸਾਫ ਰੱਖਦਾ ਹੈ।
- Advertisement -
ਭੁੱਖ ਵਿੱਚ ਵਾਧਾ:- ਪੁਦੀਨਾ ਭੁੱਖ ਵਧਾਉਦਾ ਹੈ ਅਤੇ ਹਾਜਮਾ ਠੀਕ ਰੱਖਦਾ ਹੈ। ਇਹ ਇੱਕ ਠੰਡੀ ਜੜ੍ਹੀ-ਬੂਟੀ ਹੈ, ਜੋ ਕਿ ਪਿੱਤ-ਸੱਤਰ (Bile Secretion) ) ਨੂੰ ਵਧਾ ਕੇ ਹਾਜਮਾ ਠੀਕ ਰੱਖਣ ਵਿੱਚ ਸਹਾਈ ਹੰੁਦਾ ਹੈ।ਉਦਾਹਰਨ ਵਜੋਂ ਸਮੋਸਿਆ ਨਾਲ ਪੁਦੀਨੇ ਦੀ ਚਟਨੀ ਸਿਰਫ ਸਵਾਦ ਵਧਾਉਣ ਲਈ ਹੀ ਨਹੀਂ ਖਾਦੀ ਜਾਂਦੀ ਸਗੋਂ ਇਹ ਸਮੋਸਿਆ ਦੇ ਛੇਤੀ ਹਜਮ ਹੋਣ ਵਿੱਚ ਸਹਾਈ ਹੁੰਦੀ ਹੈ।
ਸਾਹ ਪ੍ਰਨਾਲੀ ਲਈ ਗੁਣਕਾਰੀ:-ਪੁਦੀਨਾ ਸਾਹ ਪ੍ਰਨਾਲੀ ਲਈ ਵੀ ਗੁਣਕਾਰੀ ਹੁੰਦਾ ਹੈ ਜਿਹੜਾ ਕਿ ਖੰਘ, ਜੁਕਾਮ, ਦਮਾ, ਅਲਰਜੀ ਇਥੋ ਤੱਕ ਕਿ ਟੀ.ਬੀ. ਲਈ ਵੀ ਗੁਣਕਾਰੀ ਹੈ।
ਕਈ ਬਿਮਾਰੀਆ ਲਈ ਲਾਹੇਵੰਦ:- ਪੁਦੀਨਾ ਇਕ ਉਹ ਜੜ੍ਹੀ-ਬੂਟੀ ਹੈ ਜਿਸ ਨਾਲ ਕਈ ਬਿਮਾਰੀਆਂ ਦਾ ਇਲਾਜ ਸੰਭਵ ਹੈ। ਇਹ ਭਾਰ ਘਟਾਉਦਾ ਹੈ, ਉਲਟੀਆਂ, ਥਕਾਨ, ਸਿਰਦਰਦ ਦਾ ਇਲਾਜ ਕਰਨ ਵਿੱਚ ਵੀ ਸਹਾਈ ਹੁੰਦਾ ਹੈ।
ਕੁਦਰਤੀ ਉਤੇਜਿਤ:- ਪੁਦੀਨਾ ਇਕ ਕੁਦਰਤੀ ਉਤੇੇਜਿਤ ਜੜ੍ਹੀ-ਬੂਟੀ ਹੈ, ਜੋ ਕਿ ਹਰ ਸਮ੍ਹੇਂ ਚੁਸਤ ਦਰੁਸਤ ਰੱਖਦੀ ਹੈ। ਜੇਕਰ ਤੁਸੀ ਥੱਕੇ-ਥੱਕੇ ਮਹਿਸੂਸ ਕਰਦੇ ਹੋ ਤਾਂ ਪੁਦੀਨਾ ਥਕਾਨ ਮਿਟਾਉਣ ਵਿੱਚ ਬੜ੍ਹਾ ਲਾਹੇਵੰਦ ਹੁੰਦਾ ਹੈ।
ਯਾਦ ਸ਼ਕਤੀ ਵਿੱਚ ਵਾਧਾ:- ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਲੋਕ ਲਗਾਤਾਰ ਪੁਦੀਨੇ ਵਾਲੀ ਬੱਬਲ-ਗਮ ਖਾਂਦੇ ਹਨ, ਉਨ੍ਹਾਂ ਦੀ ਯਾਦ ਸ਼ਕਤੀ ਦੂਜਿਆਂ ਨਾਲੋਂ ਵੱਧ ਹੁੰਦੀ ਹੈ।
- Advertisement -
ਅੱਖਾਂ ਦੀ ਰੋਸ਼ਨੀ ਵਿੱਚ ਵਾਧਾ:- ਪੁਦੀਨੇ ਵਿੱਚ ਵਿਟਾਮਿਨ ਏ ਹੁੰਦਾ ਹੈ, ਜਿਸ ਦਾ ਮੁੱਖ ਕੰਮ ਅੱਖਾਂ ਦੀ ਰੌਸ਼ਨੀ ਵਧਾਉਣਾ ਹੈ।ਇਹ ਮੰਨਿਆਂ ਜਾਂਦਾ ਹੈ ਕਿ ਜਿਸਵਿਅਕਤੀ ਦੀਆਂ ਅੱਖਾਂ ਕਮਜੋਰ ਹੋਣ ਉਸਨੂੰ ਵੱਧ ਤੋਂ ਵੱਧ ਪੁਦੀਨੇ ਅਤੇ ਗਾਜਰਾਂ ਵਾਲੇ ਭੋਜਨ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਸੁੰਦਰਤਾ ਲਈ ਲਾਭ:ਫਿਨਸੀਆਂ ਲਈ ਲਾਭਕਾਰੀ:- ਇਸਦੇ ਬੈਕਟੀਰੀਆਂ ਵਿਰੋਧੀ ਗੁਣ ਫਿਨਸੀਆਂ ਅਤੇ ਮੁਹਾਸਿਆਂ ਵਾਲੀ ਚਮੜੀ ਉੱਤੇ ਅਜੂਬੇ ਦੀ ਤਰ੍ਹਾਂ ਕੰਮ ਕਰਦੇ ਹਨ।ਪੁਦੀਨੇ ਵਿੱਚ ਸੈਲੀਸਾਈਲਿਕ ਤੇਜਾਬ ਹੁੰਦੀ ਹੈ ਜੋ ਕਿ ਫਿਨਸੀਆਂ ਅਤੇ ਮੁਹਾਸਿਆਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦਾ ਹੈ।ਪੁਦੀਨਾ ਕਈ ਕਲੀਨਸਰ, ਟੋਨਰ ਅਤੇ ਲਿਪ-ਬਾਮ ਵਿੱਚ ਵੀ ਵਰਤਿਆਂ ਜਾਂਦਾ ਹੈ।
ਕੁਦਰਤੀ ਚਮਕ ਲਈ ਲਾਭਕਾਰੀ: ਪੁਦੀਨੇ ਵਿੱਚ ਸ਼ਕਤੀਸ਼ਾਲੀ ਐਟੀਂਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਕਿ ਚਮੜੀ ਉੱਤੇ ਕੁਦਰਤੀ ਚਮਕ ਲੈ ਕੇ ਆਉਂਦੇ ਹਨ ਅਤੇ ਖੁਸ਼ਕ ਚਮੜੀ ਲਈ ਵੀ ਸਹਾਈ ਹੁੰਦੇ ਹਨ।
ਜਖਮਾਂ ਲਈ ਲਾਹੇਵੰਦ: ਪੁਦੀਨੇ ਦਾ ਪਾਣੀ ਜਖਮਾਂ ਉੱਤੇ ਜਾਂ ਜਲੀ ਹੋਈ ਚਮੜੀ ਲਈ ਵੀ ਸਹਾਈ ਹੁੰਦਾ ਹੈ।
ਪਿੱਤ ਤੋਂ ਆਰਾਮ:- ਪਿੱਤ ਵਾਲੀ ਚਮੜੀ ਨੂੰ ਵੀ ਪੁਦੀਨਾ ਠੰਡਕ ਦਾ ਅਹਿਸਾਸ ਦਿੰਦਾ ਹੈ। ਪੁਦੀਨੇ ਦਾ ਪਾਣੀ ਮੱਛਰਾਂ ਦੇ ਕੱਟਣ ਤੇ ਵੀ ਗੁਣਕਾਰੀ ਹੁਂਦਾ ਹੈ।
ਖੁਸ਼ਕੀ ਤੋਂ ਰਾਹਤ:- ਪੁਦੀਨੇ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਉਸ ਪਾਣੀ ਵਿੱਚ ਪੈਰ ਡੋਬਣ ਨਾਲਪੈਰਾਂ ਦੀ ਖੁਸ਼ਕੀ ਅਤੇ ਬਦਬੂ ਖਤਮ ਹੋ ਜਾਂਦੀ ਹੈ।
ਵਾਲਾਂ ਲਈ ਲਾਹੇਵੰਦ:- ਪੁਦੀਨਾ ਵਾਲਾਂ ਦਾ ਬੜਾ ਚੰਗਾ ਕੰਡੀਸ਼ਨਰ ਹੈ। ਪੁਦੀਨੇ ਦੇ ਰਸ ਨੂੰ ਪਾਣੀ ਵਿੱਚ ਪਾ ਕੇ ਧੋਣ ਨਾਲ ਵਾਲ ਚਮਕਦਾਰ ਅਤੇ ਮੁਲਾਇਮ ਹੋ ਜਾਂਦੇ ਹਨ।
ਜੂਆਂ ਤੋਂ ਰਾਹਤ:- ਪੁਦੀਨੇ ਦਾ ਤੇਲ ਹਫਤੇ ਵਿੱਚ 2-3 ਵਾਰ ਵਾਲਾਂ ਤੇ ਲਗਾਉਣ ਨਾਲ ਜੂਆਂ ਤੋਂ ਇਜਾਤ ਮਿਲਦੀ ਹੈ। ਪੁਦੀਨੇ ਦੇ ਪੱਤੇ ਅਤੇ ਨਿੰਬੂ ਨੂੰ ਮਿਲਾ ਕੇ ਸਿਰ ਤੇ ਲਗਾਉਣ ਨਾਲ ਸਿਕਰੀ ਵੀ ਖਤਮ ਹੋ ਜਾਂਦੀ ਹੈ।
ਪੁਦੀਨਾ ਰਸੋਈ ਦੀ ਬਹੁਤ ਜਰੂਰੀ ਸਮੱਗਰੀ ਹੈ।ਇਸ ਨੂੰ ਕਈ ਥਾਂ ਤੇ ਵਰਤਿਆਂ ਜਾ ਸਕਦਾ ਹੈ:-
ਸਲਾਦ ਵਿੱਚ:- ਪੁਦੀਨੇ ਦੇ ਕੁਝ ਪੱਤੇ ਕੱਟ ਕੇ ਨਿੰਬੂ ਅਤੇ ਕੱਦੂਕਸ ਕੀਤੇ ਹੋਏ ਅਧਰਕ ਨਾਲ ਸਲਾਦ ਉੱਤੇ ਪਾਉਣ ਨਾਲ ਸਲਾਦ ਦੀ ਪੌਸ਼ਟਿਕਤਾ ਅਤੇ ਸਵਾਦ ਹੋਰ ਵੱਧ ਜਾਂਦਾ ਹੈ।
ਪਾਣੀ ਵਿੱਚ:- ਪੀਸੇ ਹੋਏ ਪੁਦੀਨੇ ਦੇ ਪੱਤੇ ਪਾਣੀ ਜਾਂ ਸਕੰਜਵੀਂ ਵਿੱਚ ਪਾਉਣ ਨਾਲ ਇਸ ਦਾ ਸਵਾਦ ਹੋਰ ਵੀ ਜਿਆਦਾ ਵਧਾਇਆ ਜਾ ਸਕਦਾ ਹੈ।
ਬਰਫ ਵਿੱਚ :- ਗਰਮੀਆਂ ਵਿੱਚ ਪੁਦੀਨੇ ਨੂੰ ਬਰਫ ਵਾਲੀ ਟਰੇਅ ਵਿੱਚ ਪਾ ਕੇ ਵਰਤਿਆ ਜਾ ਸਕਦਾ ਹੈ।
ਜੂਸ ਵਿੱਚ:- ਸੇਬ, ਖੀਰੇ, ਸੰਤਰੇ ਜਾਂ ਨਿੰਬੂ ਦੇ ਜੂਸ ਵਿੱਚ ਪੁਦੀਨਾ ਮਿਲਾ ਕੇ ਪੀਣ ਨਾਲ ਹੋਰ ਤਾਜਗੀ ਮਿਲਦੀ ਹੈ।
ਚਾਹ ਵਿੱਚ:- ਚਾਹ ਵਿੱਚ ਪੁਦੀਨਾ ਮਿਲਾ ਕੇ ਪੀਣ ਨਾਲ ਬਦਹਜਮੀ ਦੀ ਪੇ੍ਰਸ਼ਾਨੀ ਵੀ ਖਤਮ ਹੋ ਜਾਂਦੀ ਹੈ।
ਪੁਦੀਨਾ ਆਪਣੇ ਆਪ ਵਿੱਚ ਇੱਕ ਸੰਪੁਰਣ ਜੜ੍ਹੀ-ਬੂਟੀ ਹੈ, ਜਿਸ ਨੂੰ ਕਈ ਪਕਵਾਨਾਂ ਵਿੱਚ ਵਰਤਿਆ ਜਾ ਸਕਦਾ ਹੈ। ਇਸ ਤੋਂ ਵੀ ਉਪਰ ਆਪਣੇ ਘਰ ਵਿੱਚ ਪੁਦੀਨਾ ਉੱਗਾ ਕੇ ਵਰਤਣ ਨਾਲ ਪੈਸੇ ਦੀ ਬੱਚਤ ਹੁੰਦੀ ਹੈ ਅਤੇ ਇਸ ਤੋਂ ਕਈ ਫਾਇਦੇ ਵੀ ਲਏ ਜਾ ਸਕਦੇ ਹਨ।