ਪਿੰਡ ‘ਚ ਸ਼ਰੇਆਮ ਹੁੰਦਾ ਸੀ ਗਲਤ ਕੰਮ, ਫੇਰ ਜਦੋਂ ਪਹੁੰਚਿਆ ਪੰਜਾਬੀ ਸਿੰਘਮ ਪੁਲਿਸ ਵਾਲਾ, ਭੱਜਦੇ ਬੰਦੇ-ਜਨਾਨੀਆਂ ਨੂੰ ਨਹੀਂ ਲੱਭਾ ਰਾਹ!

TeamGlobalPunjab
3 Min Read

ਮੋਗਾ :- ਪੰਜਾਬ ਅੰਦਰ ਨਸ਼ਾ ਦਿਨੋਂ ਦਿਨ ਵਧ ਰਿਹਾ ਹੈ ਜਿਸ ਦੇ ਚਲਦਿਆਂ ਸੂਬੇ ਦੀ ਪੁਲਿਸ ਵੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੱਬਾਂ ਭਾਰ ਹੋਈ ਦਿਖਾਈ ਦਿੰਦੀ ਹੈ। ਇਸ ਦੇ ਚਲਦਿਆਂ ਬੀਤੀ ਕੱਲ੍ਹ ਮੋਗਾ ਦੇ ਬਿਲਕੁਲ ਨਾਲ ਲੱਗਦੇ ਪਿੰਡ ਲੰਡੇਕੇ ਵਿਖੇ ਜਦੋਂ ਪੁਲਿਸ ਨੇ ਤੜਕ ਸਾਰ ਛਾਪੇਮਾਰੀ ਕੀਤੀ ਤਾਂ ਉਨ੍ਹਾਂ ਦੇ ਹੱਥ ਤਾਂ ਕੁਝ ਨਹੀ ਲੱਗਾ ਪਰ ਇਲਾਕੇ ‘ਚ ਇੰਨੀਆਂ ਕੁ ਭਾਜੜਾਂ ਪੈ ਗਈਆਂ ਕਿ ਚਾਰੇ ਪਾਸੇ ਆ ਗਏ ਓਏ!ਆ ਗਏ ਓਏ ਦੀਆਂ ਅਵਾਜਾਂ ਹੀ ਸੁਣਾਈ ਦਿੰਦਿਆਂ ਸਨ। ਇਸ ਦੌਰਾਨ ਪੁਲਿਸ ਨੇ ਉੱਥੋਂ ਨਸ਼ਾ ਤਸਕਰੀ ਦੇ ਦੋਸ਼ ਤਹਿਤ ਪੁੱਛਗਿੱਛ ਕਰਨ ਲਈ ਚਾਰ ਨੌਜਵਾਨਾਂ ਅਤੇ ਦੋ ਔਰਤਾਂ ਨੂੰ ਹਿਰਾਸਤ ‘ਚ ਲਿਆ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆ ਡੀ.ਐਸ.ਪੀ ਸਿਟੀ ਪਰਮਜੀਤ ਸਿੰਘ ਕਹਿੰਦੇ ਹਨ ਕਿ ਇਹੋ ਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਤੇ ਪੁਲਿਸ ਹਰ ਉਸ ਸਖਸ਼ ਨੂੰ ਧਰ ਦਬੋਚੇਗੀ ਜਿਹੜਾ ਨਸ਼ਾ ਵੇਚ ਕੇ ਲੋਕਾਂ ਦੀਆਂ ਜਾਨਾਂ ਹੀ ਨਹੀਂ ਲੈ ਰਿਹਾ ਬਲਕਿ ਘਰਾਂ ਦੇ ਘਰ ਬਰਬਾਦ ਕਰ ਰਿਹਾ ਹੈ।

ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਲੰਡੇਕੇ ਦੇ ਕਈ ਨੌਜਵਾਨਾਂ ‘ਤੇ ਨਸ਼ਾ ਤਸਕਰੀ ਦੇ ਪਰਚੇ ਦਰਜ ਹਨ ਅਤੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਹ ਲੋਕ ਅਜੇ ਵੀ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਲਿਹਾਜਾ ਇਹ ਕਾਰਵਾਈ ਇਸੇ ਸੂਚਨਾ ਤੋਂ ਬਾਅਦ ਹੀ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬਸਤੀ ਵਿੱਚ 100 ਦੇ ਕਰੀਬ ਅਬਾਦੀ ਹੈ ਤੇ ਇੱਥੇ ਪੁਲਿਸ ਪਾਰਟੀ ਦੇ 80 ਦੇ ਕਰੀਬ ਜਵਾਨਾਂ ਨੇ ਛਾਪਾ ਮਾਰਿਆ ਸੀ।

ਉਧਰ ਇਸ ਬਸਤੀ ਅੰਦਰ ਪੈਂਦੇ ਵਾਰਡ ਦੇ ਐਮ.ਸੀ ਕਿਰਪਾਲ ਸਿੰਘ ਵੀ ਇਹ ਗੱਲ ਮੰਨਦੇ ਹਨ ਕਿ ਉਨ੍ਹਾਂ ਦੀ ਬਸਤੀ ਦੇ ਕੁਝ ਨੌਜਵਾਨ ਨਸ਼ਾ ਤਸਕਰੀ ‘ਚ ਸ਼ਾਮਲ ਹਨ ਅਤੇ ਕੁਝ ਅਜਿਹੇ ਨਸ਼ੇੜੀ ਬਣ ਚੁਕੇ ਹਨ ਜਿਨ੍ਹਾਂ ਨੂੰ ਇੱਥੋਂ ਨਸ਼ਾ ਆਸਾਨੀ ਨਾਲ ਮਿਲ ਜਾਦਾ ਹੈ। ਇਸ ਮੌਕੇ ਕਿਰਪਾਲ ਸਿੰਘ ਨੇ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ।

ਕੁੱਲ ਮਿਲਾ ਕੇ ਪੁਲਿਸ ਵੱਲੋਂ ਕੀਤੀ ਗਈ ਇਸ ਅਚਨਚੇਤ ਛਾਪਾਮਾਰੀ ਦਾ ਲੋਕਾਂ ਨੇ ਸਵਾਗਤ ਕੀਤਾ ਹੈ ਤੇ ਹੁਣ ਇਹ  ਚਰਚਾ ਛਿੜ ਗਈ ਹੈ ਕਿ, ਕੀ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ ਜਾਂ ਸਰਕਾਰ ਦੀ ਸਖਤੀ ਕਾਰਨ ਕੁਝ ਦਿਨਾਂ ਦੀ ਖੇਡ ਹੈ? ਕਿਉਂਕਿ ਇਲਾਕਾ ਨਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਇਸੇ ਤਰ੍ਹਾਂ ਮੁਸਤੈਦੀ ਦੇ ਨਾਲ ਕੰਮ ਕਰਦੀ ਤਾਂ ਇਹ ਦਿਨ ਦੇਖਣੇ ਨਸੀਬ ਹੀ ਨਾ ਹੁੰਦੇ।

- Advertisement -

Share this Article
Leave a comment