ਇਸਲਾਮਾਬਾਦ: ਪਾਕਿਸਤਾਨ ਆਪਣੀ ਜੇਲ੍ਹਾਂ ‘ਚ ਬੰਦ ਭਾਰਤ ਦੇ 360 ਕੈਦੀਆਂ ਨੂੰ ਇਸ ਮਹੀਨੇ ਰਿਹਾ ਕਰੇਗੀ। ਇਸਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ੀ ਮੰਤਰਾਲੇ ਦੇ ਅਧਿਕਾਰੀਆਂ ਨੇ ਦਿੱਤੀ ਰਿਹਾ ਕੀਤੇ ਜਾਣ ਵਾਲੇ ਇਨ੍ਹਾਂ ਕੈਦੀਆਂ ਚ ਵਧੇਰੇ ਮਛੇਰੇ ਹਨ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਭਾਰਤੀ ਮਛੇਰਿਆਂ ਨੂੰ ਰਿਹਾ ਕਰਨ ਦੀ ਪ੍ਰਕਿਰਿਆ 8 ਅਪ੍ਰੈਲ ਨੂੰ ਸ਼ੁਰੁ ਹੋਵੇਗੀ। ਉਸ ਦਿਨ 100 ਮਛੇਰੇ ਰਿਹਾ ਕੀਤੇ ਜਾਣਗੇ। 15 ਅਪ੍ਰੈਲ ਨੂੰ ਦੂਜੇ ਪੜਾਅ ਦੀ ਪ੍ਰਕਿਰਿਆ 100 ਹੋਰ ਭਾਰਤੀ ਕੈਦੀ ਰਿਹਾ ਕੀਤੇ ਜਾਣਗੇ। ਇਸ ਤੋਂ ਬਾਅਦ 22 ਅਪ੍ਰੈਲ ਨੂੰ ਤੀਜੇ ਪੜਾਅ ਚ 100 ਅਤੇ 29 ਅਪ੍ਰੈਲ ਨੂੰ ਚੌਥੇ ਪੜਾਅ ਚ ਬਾਕੀ 60 ਕੈਦੀ ਪਾਕਿਸਤਾਨ ਦੀਆਂ ਜੇਲ੍ਹਾਂ ਚੋਂ ਰਿਹਾ ਕੀਤੇ ਜਾਣਗੇ।
ਪਾਕਿਸਤਾਨੀ ਬੁਲਾਰੇ ਨੇ ਕਿਹਾ, ਅਸੀਂ ਚੰਗਿਆਈ ਵਜੋਂ ਅਜਿਹਾ ਕਰ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਭਾਰਤ ਸਕਾਰਾਤਮਕ ਪ੍ਰਤੀਕਿਰਿਆ ਦਿਖਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਹਾਲੇ ਭਾਰਤ ਚ 347 ਪਾਕਿਸਤਾਨੀ ਕੈਦੀ ਹਨ ਤੇ ਪਾਕਿਸਤਾਨ ਚ 537 ਭਾਰਤੀ ਕੈਦੀ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ 360 ਭਾਰਤੀ ਕੈਦੀਆਂ ਨੂੰ ਛੱਡੇਗਾ ਜਿਨ੍ਹਾਂ ਚ 355 ਮਛੇਰੇ ਅਤੇ 5 ਹੋਰਨਾਂ ਨਾਗਰਿਕ ਹਨ। ਇਨ੍ਹਾਂ ਮਛੇਰਿਆਂ ਨੂੰ ਕਰਾਚੀ ਤੋਂ ਲਾਹੌਰ ਲੈ ਜਾਇਆ ਜਾਵੇਗਾ ਤੇ ਫਿਰ ਵਾਘਾ ਸਰਹੱਦ ਦੁਆਰਾ ਕੈਦੀਆਂ ਨੂੰ ਭਾਰਤੀ ਅਧਿਕਾਰੀਆਂ ਹਵਾਲੇ ਕਰ ਦਿੱਤਾ ਜਾਵੇਗਾ।