ਪਾਕਿਸਤਾਨ ਬਰਫਬਾਰੀ : 18 ਘੰਟੇ ਬਰਫ ਹੇਠਾਂ ਦੱਬੀ 12 ਸਾਲਾ ਲੜਕੀ ਜ਼ਿੰਦਾ ਮਿਲੀ

TeamGlobalPunjab
2 Min Read

ਨਿਊਜ਼ ਡੈਸਕ : ਪਾਕਿਸਤਾਨ ਕਬਜ਼ੇ ਵਾਲੇ ਪੀ.ਓ.ਕੇ.(ਕਸ਼ਮੀਰ) ‘ਚ ਭਾਰੀ ਬਰਫਬਾਰੀ ਕਾਰਨ ਹਾਲਾਤ ਹੋਰ ਖਰਾਬ ਹੁੰਦੇ ਜਾ ਰਹੇ ਹਨ। ਲੋਕਾਂ ਨੂੰ ਬਚਾਉਣ ਲਈ ਬਚਾਓ ਕਾਰਜ ਜਾਰੀ ਹਨ। ਬਰਫਬਾਰੀ ਤੇ ਮੀਂਹ ਕਾਰਨ ਮਰਨ ਵਾਲਿਆਂ ਦਾ ਅੰਕੜਾ 100 ਤੋਂ ਪਾਰ ਪਹੁੰਚ ਗਿਆ ਹੈ।

ਇਸ ਦੌਰਾਨ ਪੀ.ਓ.ਕੇ. ‘ਚ ਕਰੀਬ 18 ਘੰਟੇ ਬਰਫ ਦੇ ਹੇਠਾਂ ਦੱਬੇ ਰਹਿਣ ਤੋਂ ਬਾਅਦ ਇੱਕ 12 ਸਾਲਾਂ ਲੜਕੀ ਸਮੀਨਾ ਬੇਬੀ ਨੂੰ ਜ਼ਿੰਦਾ ਬਚਾਇਆ ਗਿਆ ਹੈ। ਲੜਕੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਬਰਫ ਹੇਠਾਂ ਦੱਬੇ ਹੋਏ ਸਨ। ਜਿਨ੍ਹਾਂ ‘ਚੋਂ ਕੁਝ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਪੀੜਤਾਂ ਨੂੰ ਮੁਜ਼ੱਫਰਾਬਾਦ ਦੇ ਇੱਕ ਸਰਕਾਰੀ ਹਸਪਤਾਲ ‘ਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ।

ਸਮੀਨਾ ਬੇਬੀ ਨੇ ਕਿਹਾ, “ਅਵਲਾਂਚ ਆਉਣ ਤੋਂ ਬਾਅਦ ਮੈਂ ਮਦਦ ਲਈ ਗੁਹਾਰ ਲਗਾਈ। ਮੈਨੂੰ ਯਾਦ ਹੈ ਕਿ ਮੈਂ ਬਰਫ ਹੇਠਾਂ ਦੱਬ ਗਈ ਸੀ।” ਇਸ ਤਬਾਹੀ ‘ਚ ਸਮੀਨਾ ਦੀ ਮਾਂ ਦੀ ਜਾਨ ਬਚ ਗਈ ਪਰ ਉਸ ਦੇ ਭੈਣ ਤੇ ਭਰਾ ਦੀ ਇਸ ‘ਚ ਮੌਤ ਹੋ ਗਈ। ਮਾਂ ਤੇ ਬੱਚੀ (ਸਮੀਨਾ) ਨੂੰ ਹੈਲੀਕਾਪਟਰ ਰਾਹੀਂ ਏਰਲਿਫਟ ਕੀਤਾ ਗਿਆ।

ਸਮੀਨਾ ਦੀ ਮਾਂ ਸ਼ਹਿਨਾਜ਼ ਬੀਬੀ ਨੇ ਕਿਹਾ ਕਿ ਇਸ ਬਰਫਬਾਰੀ ‘ਚ ਉਸ ਨੇ ਆਪਣੇ ਇੱਕ ਬੇਟੇ ਤੇ ਬੇਟੀ ਨੂੰ ਗੁਆ ਦਿੱਤਾ ਹੈ। ਸ਼ਹਿਨਾਜ਼ ਨੇ ਕਿਹਾ ਕਿ ਉਸ ਨੇ ਤੇ ਉਸ ਦੇ ਭਰਾ ਇਰਸ਼ਾਦ ਅਹਿਮਦ ਨੇ ਸਮੀਨਾ ਦੇ ਜ਼ਿੰਦਾ ਮਿਲਣ ਦੀ ਉਮੀਦ ਨੂੰ ਛੱਡ ਦਿੱਤਾ ਸੀ।

ਗੁਲਾਮ ਕਸ਼ਮੀਰ ‘ਚ ਲਗਭਗ 50 ਸਾਲਾ ਬਾਅਦ ਇਸ ਤਰ੍ਹਾਂ ਦੀ ਬਰਫਬਾਰੀ ਹੋਈ ਹੈ। ਜਿਸ ਦਾ ਜ਼ਿਆਦਾਤਰ ਪ੍ਰਭਾਵ ਪਾਕਿਸਤਾਨ ਦੇ ਬਲੋਚੀਸਤਾਨ ਸੂਬੇ ‘ਤੇ ਪਿਆ ਹੈ। ਮੀਡੀਆ ਰਿਪੋਰਟ ਅਨੁਸਾਰ ਬਲੋਚੀਸਤਾਨ ਦੇ ਕਈ ਹਿੱਸਿਆਂ ‘ਚ ਔਰਤਾਂ ਤੇ ਬੱਚਿਆਂ ਸਮੇਤ ਲਗਭਗ 14 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਈ ਸਨ।

- Advertisement -

Share this Article
Leave a comment