ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਜ਼ਮੀਨ ‘ਤੇ ਕੀਤਾ ਕਬਜ਼ਾ: ਅਧਿਕਾਰੀ

Prabhjot Kaur
2 Min Read

ਨਵੀਂ ਦਿੱਲੀ: ਪਾਕਿਸਤਾਨ ਨੇ ਪੰਜਾਬ ਸੂਬੇ ਦੇ ਨਲੋਵਾਲ ਜ਼ਿਲ੍ਹੇ ‘ਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਅਤੇ ਉਸਦੇ ਨੇੜ੍ਹੇ ਦੀ ਜ਼ਮੀਨ ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਲਾਂਘਾ ਬਣਾਉਣ ਦੇ ਨਾਮ ‘ਤੇ ਹੜੱਪ ਲਿਆ ਹੈ। ਇੱਕ ਨਿਊਜ਼ ਏਜੰਸੀ ਮੁਤਾਬਕ ਭਾਰਤੀ ਵਫ਼ਦ ਨੇ ਭਾਰਤ ਵਿਚ ਸ੍ਰੀ ਗੁਰੂ ਨਾਨਕ ਦੇਵ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੇ ਉਲਟ ਉਸ ਪਵਿੱਤਰ ਧਰਤੀ ‘ਤੇ ਕਬਜ਼ਾ ਕੀਤੇ ਜਾਣ ਖਿਲਾਫ ਸਖ਼ਤ ਇਰਤਾਜ਼ ਦਰਜ ਕਰਵਾਇਆ ਹੈ।

ਬੀਤੇ ਦਿਨੀ ਹੋਈ ਇਸ ਬੈਠਕ ਵਿਚ ਭਾਰਤੀ ਵਫ਼ਦ ਨੇ ਕਰਤਾਰਪੁਰ ਲਾਂਘੇ ਬਾਰੇ ਹਿੱਸਾ ਲਿਆ ਸੀ ਤੇ ਇਸ ਵਫ਼ਦ ਦਾ ਹਿੱਸਾ ਰਹੇ ਇੱਕ ਸਰਕਾਰੀ ਅਧਿਕਾਰੀ ਨੇ ਕਿਹਾ, ‘ਪਾਕਿਸਤਾਨ ਝੂਠੇ ਵਾਅਦੇ ਅਤੇ ਉੱਚੇ ਦਾਅਵੇ ਕਰਨ ਤੇ ਜ਼ਮੀਨੀ ਪੱਧਰ ‘ਤੇ ਕੁੱਝ ਵੀ ਨਾ ਕਰਨ ਦੇ ਆਪਣੇ ਪੁਰਾਣੇ ਅਕਸ ‘ਤੇ ਖਰਾ ਉਤਰਿਆ ਹੈ। ਕਰਤਾਰਪੁਰ ਲਾਂਘੇ ਦੇ ਮਾਮਲੇ ਵਿਚ ਉਸ ਦੀ ਦੋਗਲੀ ਨੀਤੀ ਪਹਿਲੀ ਬੈਠਕ ਵਿਚ ਹੀ ਬੇਨਕਾਬ ਹੋ ਗਈ।’

ਅਧਿਕਾਰੀ ਨੇ ਕਿਹਾ ਕਿ ਜਿਸ ਜ਼ਮੀਨ ‘ਤੇ ਕਬਜ਼ਾ ਕੀਤਾ ਗਿਆ ਹੈ, ਉਹ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਸ਼ਰਧਾਲੂਆਂ ਵੱਲੋਂ ਕਰਤਾਰੁਪਰ ਸਾਹਿਬ ਨੂੰ ਦਾਨ ਵਿਚ ਦਿੱਤੀ ਗਈ ਸੀ। ਗੁਰਦੁਆਰੇ ਦੀ ਜ਼ਮੀਨ ਪਾਕਿਸਤਾਨ ਸਰਕਾਰ ਨੇ ਲਾਂਘਾ ਬਣਾਉਣ ਦੇ ਨਾਮ ‘ਤੇ ਹੜੱਪ ਲਈ। ਭਾਰਤ ਨੇ ਇਹ ਜ਼ਮੀਨ ਵਾਪਸ ਕਰਨ ਦੀ ਮੰਗ ਜ਼ੋਰ-ਸ਼ੋਰ ਨਾਲ ਰੱਖੀ ਹੈ। ਭਾਰਤ ਦੇ ਇਹ ਸਪੱਸ਼ਟ ਕਰਨ ਦੇ ਬਾਵਜੂਦ ਕਿ ਉਹ 190 ਕਰੋੜ ਰੁਪਏ ਖ਼ਰਚ ਕੇ ਸਰਹੱਦ ‘ਤੇ ਪੱਕੀਆਂ ਸਹੂਲਤਾਂ ਦੇ ਰਿਹਾ ਹੈ, ਪਾਕਿਸਤਾਨ ਕਰਤਾਰਪੁਰ ਸਮਝੌਤੇ ਦੀ ਮਿਆਦ ਮਹਿਜ਼ ਦੋ ਸਾਲ ਤਕ ਸੀਮਤ ਕਰਨਾ ਚਾਹੁੰਦਾ ਹੈ।

Share this Article
Leave a comment