ਪਾਕਿਸਤਾਨ ਦੀ ਪੰਜਾਬ ਪੁਲਿਸ ਨੇ ਜੈਸ਼–ਏ–ਮੁਹੰਮਦ ਦੇ ਮੁੱਖ ਦਫ਼ਤਰ ਆਪਣੇ ਕਬਜ਼ੇ ’ਚ ਲਏ

Prabhjot Kaur
1 Min Read

ਪਾਕਿਸਤਾਨ ਸਰਕਾਰ ਨੇ ਆਪਣੀ ਧਰਤੀ ਉੱਤੇ ਸੰਚਾਲਿਤ ਹੋਣ ਵਾਲੇ ਅੱਤਵਾਦੀ ਸੰਗਠਨਾਂ ਉੱਤੇ ਨਕੇਲ ਕਸਣ ਦੇ ਜ਼ਬਰਦਸਤ ਕੌਮਾਂਤਰੀ ਦਬਾਅ ਅੱਗੇ ਝੁਕਦਿਆਂ ਅੱਜ ਜੈਸ਼–ਏ–ਮੁਹੰਮਦ ਦੇ ਮੁੱਖ ਦਫ਼ਤਰਾਂ ਦਾ ਪ੍ਰਸ਼ਾਸਨਿਕ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ। ਇਸੇ ਅੱਤਵਾਦੀ ਜੱਥੇਬੰਦੀ ਜੈਸ਼ ਨੇ ਜੰਮੂ–ਕਸ਼ਮੀਰ ਦੇ ਪੁਲਵਾਮਾ ਵਿਖੇ ਹੋਏ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿਸ ਵਿੱਚ ਸੀਆਰਪੀਐੱਫ਼ ਦੇ 45 ਜਵਾਨ ਸ਼ਹੀਦ ਹੋਏ ਹਨ।

ਦਰਅਸਲ, ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਇੱਕ ਦਿਨ ਪਹਿਲਾਂ ਬਿਆਨ ਜਾਰੀ ਕਰ ਕੇ ਪੁਲਵਾਮਾ ਹਮਲੇ ਨੂੰ ਵਹਿਸ਼ੀਆਨਾ ਤੇ ਬੁਜ਼ਦਿਲਾਨਾ ਦੱਸਿਆ ਤੇ ਇਸ ਹਮਲੇ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਹਰਕਤਾਂ ਨੂੰ ਅੰਜਾਮ ਦੇਣ ਵਾਲਿਆਂ ਤੇ ਧਨ ਮੁਹੱਈਆ ਕਰਵਾਉਣ ਵਾਲਿਆਂ ਨੂੰ ਇਨਸਾਫ਼ ਦੇ ਘੇਰੇ ਅਧੀਨ ਲਿਆਂਦਾ ਜਾਵੇ।

ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬਹਾਵਲਪੁਰ ਸਥਿਤ ਜੈਸ਼ ਏ ਮੁਹੰਮਦ ਦੇ ਮੁੱਖ ਦਫ਼ਤਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

Share This Article
Leave a Comment