ਖ਼ਬਰ ਹੈ ਕਿ ਪਾਕਿਸਤਾਨ ਨੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਸੰਯੁਕਤ ਰਾਸ਼ਟਰ ਸੁਰੱਖਿਆ ਨੂੰ ਇੱਕ ਪੱਤਰ ਲਿਖਿਆ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਹਾਫਿਜ਼ ਸਈਦ ਦੇ ਪਰਿਵਾਰ ‘ਚ ਚਾਰ ਮੈਂਬਰ ਹਨ ਜਿਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਸ ‘ਤੇ ਹੀ ਹੈ ਇਸ ਲਈ ਉਸਨੂੰ ਮਹੀਨੇ ਦੇ ਖਰਚੇ ਲਈ ਬੈਂਕ ਖਾਤੇ ‘ਚੋਂ 1,50,000 ਪਾਕਿਸਤਾਨੀ ਰੁਪਏ (ਲਗਭਗ $ 1000) ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾਵੇ।
ਦੱਸ ਦੇਈਏ ਹਾਫਿਜ਼ ਸਈਦ ਦੇ ਬੈਂਕ ਖਾਤਿਆਂ ਨੂੰ ਯੂ.ਐਨ.ਐਸ.ਸੀ ਦੀ ਤਜਵੀਜ਼ ਦੀ ਪਾਲਣਾ ਕਰਦਿਆਂ ਪਾਕਿਸਤਾਨ ਸਰਕਾਰ ਨੇ ਫਰੀਜ਼ ਕਰ ਦਿੱਤਾ ਸੀ।
ਇਸ ਅਪੀਲ ਤੋਂ ਬਾਅਦ ਯੂਐਨਐਸਸੀ ਦੀ ਕਮੇਟੀ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ 15 ਅਗਸਤ 2019 ਤੱਕ ਤੈਅ ਕੀਤੀ ਗਈ ਡੈਡਲਾਈਨ ਤਕ ਇਸ ਮੁੱਦੇ ਤੇ ਕੋਈ ਵੀ ਇਤਰਾਜ਼ ਦਰਜ਼ ਨਹੀਂ ਕਰਵਾਇਆ ਗਿਆ ਇਸ ਲਈ ਇਸ ਬੇਨਤੀ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ।
ਏਜੰਸੀ ਅਨੁਸਾਰ ਯੂਐਨਐਸਸੀ ਦੀ ਅੱਤਵਾਦੀਆਂ ‘ਤੇ ਪਾਬੰਦੀਆਂ ਦੀ ਨਿਗਰਾਨੀ ਕਰਨ ਵਾਲੀ 1267 ਕਮੇਟੀ ਨੂੰ ਲਿਖੇ ਗਏ ਪੱਤਰ ਵਿੱਚ ਪਾਕਿਸਤਾਨ ਨੇ ਕਿਹਾ ਸੀ ਕਿ ਹਾਫਿਜ਼ ਸਈਦ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਪਾਲਦਾ ਹੈ ਅਤੇ ਉਹ ਇਕੱਲਾ ਕਮਾਉਣ ਵਾਲਾ ਹੈ। ਪੱਤਰ ਵਿੱਚ ਉਨ੍ਹਾਂ ਬੇਨਤੀ ਕੀਤੀ ਕਿ ਹਾਫਿਜ਼ ਸਈਦ ਨੂੰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਬੈਂਕ ਖਾਤੇ ‘ਚੋਂ ਖਰਚਾ ਕੱਢਣ ਦੀ ਆਗਿਆ ਦਿੱਤੀ ਜਾਵੇ।