Home / ਜੀਵਨ ਢੰਗ / ਪਹਾੜੀ ਨਿੰਮ (ਤਿਮੂਰ) ਸਿਹਤ ਲਈ ਹੈ ਰਾਮਬਾਣ,ਜਾਣੋ ਹੈਰਾਨੀਜਨਕ ਫਾਇਦੇ

ਪਹਾੜੀ ਨਿੰਮ (ਤਿਮੂਰ) ਸਿਹਤ ਲਈ ਹੈ ਰਾਮਬਾਣ,ਜਾਣੋ ਹੈਰਾਨੀਜਨਕ ਫਾਇਦੇ

ਨਿਊਜ਼ ਡੈਸਕ : ਭਾਰਤ ‘ਚ ਕਈ ਤਰ੍ਹਾਂ ਦੇ ਪੌਦੇ, ਜੜੀ-ਬੂਟੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ‘ਚੋਂ ਇੱਕ ਪਹਾੜੀ ਨਿੰਮ ਹੈ ਜਿਸ ਨੂੰ ਤਿਮੂਰ ਵੀ ਕਿਹਾ ਜਾਂਦਾ ਹੈ। ਇਹ ਪੌਦਾ ਉਤਰਾਖੰਡ ਦੇ ਪਹਾੜੀ ਖੇਤਰਾਂ ‘ਚ ਪਾਇਆ ਜਾਂਦਾ ਹੈ। ਪਹਾੜੀ ਨਿੰਮ (ਤਿਮੂਰ) ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ਼ ਲਈ ਕੀਤੀ ਜਾਂਦੀ ਹੈ ਅਤੇ ਇਸ ਦਾ ਵਿਗਿਆਨਕ ਨਾਮ ਜੇਨਥੋਜਾਇਲਮ ਆਰਮਟਮ ਹੈ। ਇਸ ਪੌਦੇ ਦੇ ਪੱਤੇ, ਟਹਿਣੀਆਂ, ਬੀਜ ਅਤੇ ਫਲ ਸਭ ਗੁਣਕਾਰੀ ਹੁੰਦੇ ਹਨ। ਜਿਨ੍ਹਾਂ ਦੀ ਵਰਤੋਂ ਹਾਈ ਬੀਪੀ ਤੋਂ ਲੈ ਕੇ ਕਈ ਬਿਮਾਰੀਆਂ ਦੇ ਇਲਾਜ਼ ਲਈ ਕੀਤੀ ਜਾ ਸਕਦੀ ਹੈ।

 

ਬਲੱਡ ਪ੍ਰੈਸ਼ਰ ਦੇ ਇਲਾਜ ਲਈ ਫਾਇਦੇਮੰਦ

ਤਿਮੂਰ ਦੇ ਬੀਜਾਂ ਨੂੰ ਖਾਣ ਨਾਲ ਬਲੱਡ ਪ੍ਰੈਸ਼ਰ (ਬੀਪੀ) ਨਾਰਮਲ ਰਹਿੰਦਾ ਹੈ। ਤੈਮੂਰ ਦੇ ਬੀਜਾਂ ‘ਚ ਪੋਟਾਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਕਿ ਬੀਪੀ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਤਿਮੂਰ ਦੀਆਂ ਟਹਿਣੀਆਂ ਦੇ ਕੰਡਿਆਂ ਦਾ ਇਸਤੇਮਾਲ ਐਕਯੂਪੰਕਚਰ ਲਈ  ਕੀਤਾ ਜਾਂਦਾ ਹੈ ਜੋ ਹਾਈ ਬਲੱਡ ਪ੍ਰੈਸ਼ਰ ਨੂੰ ਤੁਰੰਤ ਘਟ ਕਰਦਾ ਹੈ।

 

 

ਮੂੰਹ ਦੀ ਬਦਬੂ ਦੂਰ ਕਰਨ ‘ਚ ਮਦਦਗਾਰ

ਤਿਮੂਰ ਯਾਨੀ ਪਹਾੜੀ ਨਿੰਮ ਦੇ ਬੀਜ ਮੂੰਹ ਦੀ ਬਦਬੂ ਨੂੰ ਦੂਰ ਕਰਦੇ ਹਨ। ਇਸ ਦੇ ਬੀਜਾਂ ਨੂੰ ਚਬਾਉਣ ਨਾਲ ਪਿਪਰਮਿੰਟ ਜਿਹਾ ਸੁਆਦ ਆਉਂਦਾ ਹੈ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਤਿਮੂਰ ਦੇ ਬੀਜਾਂ ਨੂੰ ਚਬਾਉਣ ਨਾਲ ਮਸੂੜੇ ਵੀ ਮਜ਼ਬੂਤ ​​ਹੁੰਦੇ ਹਨ।

 

ਪਾਇਰੀਆ ਤੋਂ ਮਿਲੇ ਛੁਟਕਾਰਾ

ਪਹਾੜੀ ਨਿੰਮ ਦੀ ਸੱਕ (ਛਾਲ) ਦਾ ਇਸਤੇਮਾਲ ਪਾਇਰੀਆ ਨੂੰ ਦੂਰ ਕਰਨ ਲਈ ਕੀਤੀ ਜਾ ਸਕਦੀ ਹੈ। ਕਈ ਸਾਲ ਪਹਿਲਾਂ ਪਹਾੜਾਂ ‘ਚ ਇਸ ਦੀ ਸੱਕ (ਛਾਲ) ਦਾ ਪ੍ਰਯੋਗ ਦੰਦ ਸਾਫ ਕਰਨ ਲਈ ਕੀਤਾ ਜਾਂਦਾ ਸੀ।

 

ਜ਼ਖਮਾਂ ਨੂੰ ਜਲਦੀ ਠੀਕ ਕਰਦਾ ਹੈ

ਇਸ ਦੇ ਪੱਤਿਆਂ  ‘ਚ ਇੱਕ ਵਿਸ਼ੇਸ਼ ਤੱਤ ਪਾਇਆ ਜਾਂਦਾ ਹੈ, ਜੋ ਐਂਟੀਸੈਪਟਿਕ ਦਾ ਕੰਮ ਕਰਦਾ ਹੈ। ਸੱਟ ਲੱਗਣ ‘ਤੇ ਇਸ ਦੇ ਪੱਤਿਆਂ ਦਾ ਪੇਸਟ ਬਣਾ ਕੇ ਲਗਾਉਣ ਨਾਲ ਜ਼ਖਮ (ਸੱਟ) ਜਲਦੀ ਠੀਕ ਹੋ ਜਾਂਦੀ ਹੈ।

 

ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕਰਨ ‘ਚ ਮਦਦਗਾਰ

ਪਹਾੜੀ ਨਿੰਮ ਜਾਂ ਤਿਮੂਰ ਦੇ ਬੀਜ ਪੇਟ ਅਤੇ ਪਾਚਨ ਨਾਲ ਸਬੰਧਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਨਾਲ ਹੀ ਤਿਮੂਰ ਦੇ ਬੀਜ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਦਵਾਉਂਦੇ ਹਨ।

ਪਹਾੜੀ ਲੋਕ ਖਾਣਾ ਬਣਾਉਣ ‘ਚ ਤਿਮੂਰ ਦੇ ਬੀਜਾਂ ਦੀ ਮਸਾਲੇ ਦੇ ਰੂਪ ‘ਚ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਇਸ ਦੇ ਬੀਜਾਂ ਦੀ ਚਟਨੀ ਵੀ ਬਣਦੀ ਹੈ।

  Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Check Also

ਜੈਤੂਨ ਤੇਲ ਹੈ ਵਰਦਾਨ, ਜਾਣੋ ਜੈਤੂਨ ਤੇਲ ਦੇ ਅਣਗਿਣਤ ਫਾਇਦਿਆਂ ਬਾਰੇ

ਨਿਉਜ ਡੈਸਕ : ਜੈਤੂਨ ਦੇ ਤੇਲ ਦੀ ਵਰਤੋਂ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। …

Leave a Reply

Your email address will not be published. Required fields are marked *