ਨਿਊਯਾਰਕ: ਅਮਰੀਕੀ ਅਦਾਲਤ ਵੱਲੋਂ ਪ੍ਰਵਾਸੀ ਪੰਜਾਬੀ ਨੂੰ ਆਪਣੀ ਪਤਨੀ ਨੂੰ ਦਰਦਨਾਕ ਤਰੀਕੇ ਨਾਲ ਕਤਲ ਕਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਖਬਰਾਂ ਮੁਤਾਬਕ ਸਾਲ 2007 ‘ਚ 44 ਸਾਲਾ ਅਵਤਾਰ ਗਰੇਵਾਲ ਨੇ ਪਤਨੀ ਨਵਨੀਤ ਕੌਰ ਵੱਲੋਂ ਤਲਾਕ ਦੀ ਮੰਗ ਕਰਨ ‘ਤੇ ਬਾਥਟਬ ‘ਚ ਗਲਾ ਘੁੱਟ ਕੇ ਮਾਰ ਦਿੱਤਾ। ਜਿਸ ‘ਤੇ ਅਮਰੀਕੀ ਅਦਾਲਤ ਨੇ ਕਾਰਵਾਈ ਕਰਦਿਆਂ ਸੋਮਵਾਰ ਨੂੰ ਉਸਨੂੰ ਦੋਸ਼ੀ ਕਰਾਰ ਦਿੱਤਾ ਤੇ ਹੁਣ ਇਸ ਮਾਮਲੇ ‘ਤੇ ਦੋਸ਼ੀ ਨੂੰ 23 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ।
ਪਰਿਵਾਰ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਸਮੇਂ ਤੱਕ ਰਿਸ਼ਤੇ ‘ਚ ਰਹਿਣ ਤੋਂ ਬਾਅਦ ਦੋਹਾਂ ਨੇ ਸਾਲ 2005 ‘ਚ ਵਿਆਹ ਕਰਵਾਇਆ ਸੀ। ਅਵਤਾਰ ਗਰੇਵਾਲ ਕੈਨੇਡਾ ‘ਚ ਰਹਿੰਦਾ ਸੀ ਜਦਕਿ ਨਵਨੀਤ ਕੌਰ ਵੀਜ਼ਾ ‘ਤੇ ਅਮਰੀਕਾ ‘ਚ ਰਹਿੰਦੀ ਸੀ। ਅਵਤਾਰ ਨੇ ਵਿਆਹ ਤੋਂ ਬਾਅਦ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ।
ਉਨ੍ਹਾਂ ਕਿਹਾ ਵੱਖ-ਵੱਖ ਰਹਿਣ ਦੇ ਚਲਦਿਆਂ ਗਰੇਵਾਲ ਆਪਣੀ ਪਤਨੀ ਨੂੰ ਵਾਰ-ਵਾਰ ਫੋਨ ਕਰਦਾ ਰਹਿੰਦਾ ਸੀ ਜਦੋਂ ਨਵਨੀਤ ਵੱਲੋਂ ਫੋਨ ਦਾ ਕੋਈ ਜਵਾਬ ਨਹੀਂ ਮਿਲਦਾ ਸੀ ਤਾਂ ਉਹ ਉਸ ਦੇ ਦਫਤਰ ਅਤੇ ਹੋਰ ਲੋਕਾਂ ਨੂੰ ਫੋਨ ਕਰ ਕੇ ਉਸਦੇ ਵਾਰੇ ਪੁੱਛਦਾ। ਉਨ੍ਹਾਂ ਦੱਸਿਆ ਕਿ ਨਵਨੀਤ ਨੇ ਪਰੇਸ਼ਾਨ ਹੋ ਕੇ ਅਵਤਾਰ ਨੂੰ ਤਲਾਕ ਦੇਣ ਲਈ ਕਿਹਾ ਸੀ। ਇਸ ਤੋਂ ਬਾਅਦ ਗਰੇਵਾਲ ਨੇ ਇਸ ਮੁੱਦੇ ‘ਤੇ ਗੱਲਬਾਤ ਕਰਨ ਨੂੰ ਕਿਹਾ ਅਤੇ ਕੈਨੇਡਾ ਤੋਂ ਉਸ ਦੇ ਘਰ ਪਹੁੰਚਿਆ। ਨਵਨੀਤ ਨੇ ਘਰ ਪਹੁੰਚਣ ‘ਤੇ ਵੀ ਆਪਣੀ ਤਲਾਕ ਦੀ ਗੱਲ ਰੱਖੀ ਤੇ ਜਿਸ ਤੋਂ ਬਾਅਦ ਦੋਹਾਂ ‘ਚ ਬਹਿਸ ਹੋ ਗਈ ਤੇ ਗਰੇਵਾਲ ਨੇ ਉਸ ਦਾ ਕਤਲ ਕਰ ਦਿੱਤਾ।
ਪਤਨੀ ਨੂੰ ਬਾਥਟਬ ‘ਚ ਗਲਾ ਘੁੱਟ ਕੇ ਮਾਰਨ ਵਾਲਾ ਕੈਨੇਡੀਅਨ ਪੰਜਾਬੀ ਦੋਸ਼ੀ ਕਰਾਰ
Leave a comment
Leave a comment