ਸਿਡਨੀ: ਆਸਟ੍ਰੇਲੀਆ ‘ਚ ਇੱਕ ਸਕੂਲੀ ਵਿਦਿਆਰਥੀ ਨੇ Apple ਦੇ ਸਕਿਓਰਡ ਸਿਸਟਮ ਨੂੰ ਹੀ ਹੈਕ ਕਰ ਲਿਆ। ਜਿਸ ਨੌਜਵਾਨ ਨੇ ਅਜਿਹਾ ਕੀਤਾ ਹੈ ਉਹ ਸਿਰਫ਼ 17 ਸਾਲਾ ਦਾ ਹੈ। ਇਸ ਵਿਦਿਆਰਥੀ ਨੂੰ ਲੱਗਿਆ ਕਿ ਅਜਿਹਾ ਕਰ ਕੇ ਉਸ ਨੂੰ ਕੰਪਨੀ ‘ਚ ਨੌਕਰੀ ਮਿਲ ਸਕੇਗੀ ਅਤੇ ਕੰਪਨੀ ਦੇ ਅਧਿਕਾਰੀ ਉਸ ਤੋਂ ਪ੍ਰਭਾਵਿਤ ਹੋਣਗੇ। ਹਾਲਾਂਕਿ, ਹੋਇਆ ਇਸਦੇ ਉਲਟ
ਮਿਲੀ ਜਾਣਕਾਰੀ ਅਨੁਸਾਰ ਇਹ ਕਾਰਨਾਮਾ ਕਰਨ ਵਾਲਾ ਵਿਦਿਆਰਥੀ ਮੂਲ ਰੁਪ ਨਾਲ ਐਡੀਲੇਡ ਦਾ ਹੈ ਤੇ ਉਸ ਨੇ ਮੈਲਬੋਰਨ ਦੇ ਨੌਜਵਾਨ ਦੇ ਨਾਲ ਮਿਲਕੇ ਸਿਸਟਮ ਹੈਕ ਕਰ ਦਿੱਤੇ। ਹਾਲਾਂਕਿ ਉਸ ਦਾ ਬਚਾਅ ਕਰਦੇ ਹੋਏ ਨੌਜਵਾਨ ਦੇ ਵਕੀਲ ਮਾਰਕ ਟਵਿਗਸ ਨੇ ਅਦਾਲਤ ਨੂੰ ਦੱਸਿਆ ਕਿ ਜਿਸ ਮੁੰਡੇ ਨੇ ਅਜਿਹਾ ਕੀਤਾ ਹੈ ਉਹ ਘੱਟ ਉਮਰ ਦਾ ਸੀ ਤੇ ਉਹ ਉਸ ਦੇ ਵੱਲੋਂ ਕੀਤੇ ਗਏ ਕੰਮਾਂ ਦੀ ਗੰਭੀਰਤਾ ਦੇ ਬਾਰੇ ਨਹੀਂ ਜਾਣਦਾ ਸੀ ਉਸਨੂੰ ਲੱਗਿਆ ਕਿ ਸਿਸਟਮ ਹੈਕ ਕਰਨ ‘ਤੇ ਕੰਪਨੀ ਉਸ ਨੂੰ ਨੌਕਰੀ ਦੇ ਸਕਦੀ ਹੈ।
ਉਸਨੇ ਮੈਲਬੋਰਨ ‘ਚ ਰਹਿਣ ਵਾਲੇ ਆਪਣੇ ਸਾਥੀ ਦੇ ਨਾਲ ਦਸੰਬਰ 2015 ‘ਚ ਕੰਪਨੀ ਦਾ ਮੇਨਫਰੇਮ ਹੈਕ ਕਰ ਲਿਆ ਉਸ ਤੋਂ ਬਾਅਦ ਸਾਲ 2017 ‘ਚ ਫਿਰ ਸਿਸਟਮ ਹੈਕ ਕਰ ਕੰਪਨੀ ਦੇ ਡਾਟਾ ਨੂੰ ਡਾਊਨਲੋਡ ਕਰ ਲਿਆ। ਹਾਲਾਂਕਿ ਉਸ ਦੇ ਵਕੀਲ ਨੇ ਕਿਹਾ ਕਿ , ਇਹ ਉਸ ਵੇਲੇ ਸ਼ੁਰੂ ਹੋਇਆ ਜਦੋਂ ਮੇਰੇ ਕਲਾਇੰਟ ਦੀ ਉਮਰ 13 ਸਾਲ ਸੀ।
ਉਸਨੂੰ ਦੋਸ਼ ਦੀ ਗੰਭੀਰਤਾ ਦੇ ਬਾਰੇ ਪਤਾ ਨਹੀਂ ਸੀ ਮੁੰਡੇ ਨੇ ਐਡੀਲੇਡ ਯੂਥ ਕੋਰਟ ‘ਚ ਆਪਣਾ ਪੱਖ ਰੱਖਿਆ ਅਦਾਲਤ ਨੇ ਉਸਨੂੰ ਕਈ ਕੰਪਿਊਟਰਸ ਦੀ ਹੈਕਿੰਗ ਦੇ ਦੋਸ਼ਾਂ ਲਈ ਦੋਸ਼ੀ ਕਰਾਰ ਦਿੱਤਾ। ਪਰ ਮਜਿਸਟਰੇਟ ਡੈਵਿਡ ਵ੍ਹਾਈਟ ਨੇ ਉਸਨੂੰ ਸਜ਼ਾ ਨਹੀਂ ਸੁਣਾਈ ਤੇ ਦੋਸ਼ੀ ਨੌਜਵਾਨ ਨੂੰ ਨੌਂ ਮਹੀਨੇ ਤੱਕ ਚੰਗੇ ਸੁਭਾਅ ‘ਤੇ ਰੱਖਣ ਲਈ 500 ਡਾਲਰ ਦੇ ਬਾਂਡ ‘ਤੇ ਰੱਖਿਆ।