Thursday, August 22 2019
Home / ਸੰਸਾਰ / ਆਹ ਦੇਖੋ ! ਸਾਰੀ ਹੈਂਕੜ ਕੱਢ ਤੀ ਨਿਊਜ਼ੀਲੈਂਡੀਆਂ ਨੇ ਭਾਰਤੀ ਟੀਮ ਦੀ, ਕਹਿੰਦੇ ਹੁਣ ਬਚ ਕੇ ਦਿਖਾਓ!

ਆਹ ਦੇਖੋ ! ਸਾਰੀ ਹੈਂਕੜ ਕੱਢ ਤੀ ਨਿਊਜ਼ੀਲੈਂਡੀਆਂ ਨੇ ਭਾਰਤੀ ਟੀਮ ਦੀ, ਕਹਿੰਦੇ ਹੁਣ ਬਚ ਕੇ ਦਿਖਾਓ!

ਹੈਮਿਲਟਨ : ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦਰਮਿਆਨ ਅੱਜ ਚੌਥਾ ਇੱਕ ਦਿਨਾਂ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਨਿਊਜ਼ੀਲੈਂਡ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਂਸਲਾ ਕੀਤਾ।ਇਸ ਮੈਚ ਦੀ ਕਪਤਾਨੀ ਭਾਰਤੀ ਟੀਮ ਦੇ ਸਲਾਮੀ ਰੋਹਿਤ ਸ਼ਰਮਾਂ ਕਰ ਰਹੇ ਹਨ। ਮੈਚ ਦੀ ਖ਼ਾਸ ਗੱਲ ਇਹ ਰਹੀ ਕਿ ਦੁਨੀਆਂ ਦੀ ਨੰਬਰ ਇੱਕ ਟੀਮ ਹੋਣ ਦਾ ਦਾਅਵਾ ਕਰਨ ਵਾਲੀ ਭਾਰਤੀ ਟੀਮ ਇਸ ਵਾਰ ਸਿਰਫ 92 ਦੌੜਾਂ ਬਣਾ ਕੇ ਹੀ ਆਪਣੇ ਸਾਰੇ ਖਿਡਾਰੀ ਆਊਟ ਕਰਵਾ ਬੈਠੀ। ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਸਿਰਫ 2 ਵਿਕਟਾਂ ਗਵਾਅ ਕੇ ਹੀ ਇਹ ਟੀਚਾ 14.4 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਨਿਊਜ਼ੀਲੈਂਡ ਟੀਮ ਹੱਥੋਂ ਬੁਰੀ ਤਰ੍ਹਾਂ ਹਾਰੀ ਭਾਰਤੀ ਟੀਮ ਦਾ 4-0 ਨਾਲ ਸੀਰੀਜ਼ ਵਿੱਚ ਅੱਗੇ ਰਹਿਣ ਦਾ ਸੁਪਨਾ ਚਕਨਾ ਝੂਰ ਹੋ ਗਿਆ ਹੈ। ਇਸ ਮੈਚ ਵਿੱਚ ਨਿਊਜ਼ੀਲੈਡ ਟੀਮ ਦੀ ਕਮਾਨ ਕੇਨ ਵਿਲੀਅਮਸਨ ਦੇ ਹੱਥਾਂ ਵਿੱਚ ਸੀ।

ਦੱਸ ਦਈਏ ਕਿ ਮੈਚ ਤੋਂ ਪਹਿਲਾਂ ਭਾਰਤੀ ਟੀਂਮ ਨੇ ਸਿਰਫ ਦੋ ਬਦਲਾਅ ਕੀਤੇ ਸਨ। ਜਿਸ ‘ਚ ਕੋਹਲੀ ਦੀ ਥਾਂ ਨੌਜਵਾਨ ਖਿਡਾਰੀ ਸੁਭਮਨ ਗਿੱਲ ਅਤੇ ਮੁਹੰਮਦ ਸ਼ੰਮੀ ਦੀ ਥਾਂ ਤੇਜ਼ ਗੇਂਦਬਾਜ਼ ਮੁਹੰਮਦ ਖਲੀਲ ਨੂੰ ਮੌਕਾ ਦਿੱਤਾ ਗਿਆ ਸੀ।ਉੱਧਰ ਦੂਜੇ ਪਾਸੇ ਨਿਊਜ਼ੀਲੈਂਡ ਟੀਮ ਨੇ ਵੀ ਮੈਚ ‘ਚ ਤਿੰਨ ਬਦਲਾਅ ਕੀਤੇ ਸਨ।ਜਿਸ ‘ਚ ਟਿਮ ਸਾਉਦੀ, ਕੋਲਿਨ ਮੁਨਰੋ ਅਤੇ ਲੌਕੀ ਫਗਰਯੂਸਨ ਦੀ ਥਾਂ ਟੌਡ ਏਸਲੇ, ਕੋਲਿਨ ਡੀ ਗ੍ਰਾਂਡਹੋਮ ਅਤੇ ਜੇਮਸ ਨੀਸ਼ਾਨ ਨੂੰ ਮੌਕਾ ਦਿੱਤਾ ।

ਭਾਰਤੀ ਟੀਮ ‘ਚ ਸਭ ਤੋਂ ਵੱਧ 18 ਦੌੜਾਂ ਯੁਜਵੇਂਦਰ ਚਹਿਲ ਅਤੇ ਉਸ ਤੋਂ ਘੱਟ ਹਾਰਦਿਕ ਪਾਂਡੇ ਨੇ 16 ਦੌੜਾਂ ਬਨਾਈਆਂ। ਨਿਊਜ਼ੀਲੈਂਡ ਦੇ ਟ੍ਰੇਟ ਬੋਲਟ ਨੇ ਭਾਰਤੀ ਟੀਮ ਨੂੰ 10 ਓਵਰਾਂ ‘ਚ 21 ਦੌੜਾਂ ਦੇ ਕੇ 5 ਵਿਕਟਾਂ ਨੂੰ ਝਟਕਿਆ।

ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ ਦੇ ਖਿਡਾਰੀ ਰੌਸ ਟੇਲਰ (37 ਦੌੜਾਂ) ਅਤੇ ਹੈਨਰੀ ਨਿਕੋਲਸ (30 ਦੌੜਾਂ) ਦੀ ਮਦਦ ਨਾਲ ਇਹ ਟੀਚਾ 14.4 ਓਵਰਾਂ ਵਿੱਚ ਪੂਰਾ ਕਰ ਲਿਆ। ਰੌਸ ਟੇਲਰ ਤੇ ਹੈਨਰੀ ਨਿਕੋਲਸ ਨੇ ਇਸ ਦੌਰਾਨ ਮੈਚ ਜਿਤਾਊ 54 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਮੈਚ ਵਿੱਚ ਭਾਰਤੀ ਟੀਮ ਦੇ ਸਿਰਫ 4 ਖਿਡਾਰੀ ਹੀ ਦੋਹਰੇ ਅੰਕ ਦੀਆਂ ਦੌੜਾਂ ਤੱਕ ਪਹੁੰਚ ਸਕੇ ਜਿੰਨ੍ਹਾਂ ਵਿੱਚੋਂ ਯੁਜਵਿੰਦਰ ਚਹਿਲ ਨੇ 37 ਗੇਂਦਾ ਤੇ 18 ਦੌੜਾਂ ਦਾ ਸਰਵ ਉੱਚ ਸਕੋਰ ਬਣਾਇਆ।

ਇਸ ਤੋਂ ਇਲਾਵਾ ਜੇਕਰ ਸ਼ੀਰੀਜ਼ ਦੀ ਗੱਲ ਕਰੀਏ ਤਾਂ ਭਾਰਤੀ ਟੀਮ 3-0 ਨਾਲ ਅੱਗੇ ਹੈ ਅਤੇ ਭਾਰਤੀ ਟੀਮ ਇਸ ਸ਼ੀਰੀਜ਼ ਨੂੰ ਪਹਿਲਾਂ ਹੀ ਆਪਣੇ ਨਾਮ ਕਰ ਚੁੱਕੀ ਹੈ।

 

Check Also

Imran khan threatens war

ਹੁਣ ਭਾਰਤ ਨਾਲ ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ: ਇਮਰਾਨ ਖਾਨ

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਹ ਹੁਣ ਭਾਰਤ ਦੇ ਨਾਲ …

Leave a Reply

Your email address will not be published. Required fields are marked *