ਦੇਸ਼ ਦੀ ਸੁਰੱਖਿਆਂ ਲਈ ਖਤਰਾ ਬਣੀ PUBG , ਗੇਮ ਨੇ CRPF ਜਵਾਨਾਂ ਦੀ ਉਡਾਈ ਨੀਂਦ

TeamGlobalPunjab
2 Min Read

ਵੀਡੀਓ ਗੇਮ PUBG ਇੱਕ ਬਾਰ ਫਿਰ ਵਿਵਾਦਾਂ ਕਾਰਨ ਚਰਚਾ ‘ਚ ਆ ਗਈ ਹੈ ਤੇ ਇਸ ਬਾਰ ਗੇਮ ਦਾ ਸ਼ਿਕਾਰ ਬਣੇ ਨੇ ਦੇਸ਼ ਦੀ ਸੁਰੱਖਿਆਂ ਕਰਨ ਵਾਲੇ ਸੀਆਰਪੀਐਫ ਦੇ ਜਵਾਨ। ਉਹ ਜਵਾਨ ਜਿਨ੍ਹਾਂ ਨੂੰ ਸਖਤ ਟਰੇਨਿੰਗ ਮਿਲਦੀ ਹੈ ਤਾਂਕਿ ਉਹ ਮਾਨਸਿਕ ਤੇ ਸਰੀਰਕ ਤੌਰ ‘ਤੇ ਮਜਬੂਤ ਰਹਿਣ ਪਰ ਇਸ ਗੇਮ ਦੀ ਲਤ ਜਵਾਨਾਂ ਨੂੰ ਲਗ ਚੁੱਕੀ ਹੈ ਹਾਲਾਤ ਇਹ ਹਨ ਕਿ ਇਸ ਕਾਰਨ ਜਵਾਨਾਂ ‘ਚ ਆਪਸੀ ਗੱਲਬਾਤ ਤੱਕ ਵੀ ਬੰਦ ਹੋ ਗਈ ਸੀ।
CRPF jawans banned from playing PUBG
ਅਧਿਕਾਰੀਆਂ ਮੁਤਾਬਕ ਜਵਾਨ ਪਬਜੀ ਖੇਡ ਦੇ ਆਦੀ ਹੋ ਗਏ ਹਨ, ਜਿਸ ਨਾਲ ਉਨ੍ਹਾਂ ਦੀ ਡਿਊਟੀ ਪ੍ਰਭਾਵਿਤ ਹੁੰਦੀ ਹੈ। ਜਿਸ ਕਾਰਨ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਨੇ ਆਪਣੇ ਜਵਾਨਾਂ ਨੂੰ ਮੋਬਾਈਲ ਗੇਮ ਪਬਜੀ (PUBG) ਖੇਡਣ ਤੋਂ ਰੋਕ ਦਿੱਤਾ ਹੈ। ਸੁਰੱਖਿਆ ਬਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਖੇਡ ਜਵਾਨਾਂ ਨੂੰ ਲੋੜੀਂਦੀ ਨੀਂਦ ਨਹੀਂ ਲੈਣ ਦਿੰਦੀ ਤੇ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ।
CRPF jawans banned from playing PUBG
ਸੀਆਰਪੀਐਫ ਨੇ ਪਿਛਲੇ ਦਿਨੀਂ ਆਪਣੇ ਜਵਾਨਾਂ ਨੂੰ ਕਿਹਾ ਕਿ ਸਾਰੇ ਜਵਾਨ ਆਪਣੇ ਮੋਬਾਈਲ ਫ਼ੋਨਾਂ ਵਿੱਚੋਂ ਪਬਜੀ ਗੇਮ ਨੂੰ ਡਿਲੀਟ ਕਰ ਦੇਣ। ਮੀਡੀਆ ਰਿਪੋਰਟਾਂ ਮੁਤਾਬਕ ਡਿਪਟੀ ਇੰਸਪੈਕਟਰ ਜਨਰਲ ਅਹੁਦੇ ‘ਤੇ ਤਾਇਨਾਤ ਅਧਿਕਾਰੀ ਪਬਜੀ ਨੂੰ ਹਟਾਉਣਾ ਯਕੀਨੀ ਬਣਾਉਣਗੇ। ਕਿਤੇ ਕੋਈ ਲੁਕ-ਛਿਪ ਕੇ ਇਹ ਖੇਡ ਤਾਂ ਨਹੀਂ ਖੇਡ ਰਿਹਾ, ਅਜਿਹੇ ਵਿੱਚ ਅਧਿਕਾਰੀ ਜਵਾਨਾਂ ਦੇ ਮੋਬਾਈਲ ਫ਼ੋਨ ਦੀ ਜਾਂਚ ਵੀ ਕਰ ਸਕਦੇ ਹਨ।
CRPF jawans banned from playing PUBG
ਪਬਜੀ (PUBG) ਗੇਮ ਪ੍ਰਤੀ ਸਕੂਲੀ ਬੱਚਿਆਂ ਦੀ ਬਣੀ ਚੁੰਬਕੀ ਖਿੱਚ ਤੋਂ ਸਾਰੇ ਜਾਣੂੰ ਹਨ, ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦੀਆਂ ਮੁੱਖ ਸੁਰੱਖਿਆ ਏਜੰਸੀਆਂ ਵਿੱਚੋਂ ਇੱਕ ਨੇ ਇਸ ਖੇਡ ਨੂੰ ਆਪਣੇ ਜਵਾਨਾਂ ਲਈ ਵੀ ਘਾਤਕ ਮੰਨਿਆ ਹੈ।

Share this Article
Leave a comment