ਦੁਬਈ: ਭਾਰਤੀ ਮੂਲ ਦੇ ਸਮਾਜ ਸੇਵੀ ਨਜ਼ਰ ਨੰਦੀ ਦਾ ਹੋਇਆ ਦੇਹਾਂਤ

TeamGlobalPunjab
1 Min Read

ਨਿਊਜ਼ ਡੈਸਕ : ਦੁਬਈ ਦੇ ਮਸ਼ਹੂਰ ਭਾਰਤੀ ਮੂਲ ਦੇ ਸਮਾਜ ਸੇਵੀ ਨਜ਼ਰ ਨੰਦੀ ਦਾ ਕੱਲ ਐਤਵਾਰ ਦੇਹਾਂਤ ਹੋ ਗਿਆ। ਨਜ਼ਰ ਨੰਦੀ ਨੂੰ ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੇ ਐਤਵਾਰ ਸਵੇਰ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਡਾਕਟਰਾਂ ਨੇ ਕਿਹਾ ਕਿ 55 ਸਾਲਾ ਨਜ਼ਰ ਨੰਦੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਨਜ਼ਰ ਨੰਦੀ ਕੇਰਲ ਦੇ ਰਹਿਣ ਵਾਲੇ ਸਨ ਸੰਯੁਕਤ ਅਰਬ ਅਮੀਰਾਤ ‘ਚ ਉਹ ਇੱਕ ਉੱਘੇ ਸਮਾਜ-ਸੇਵੀ ਦੇ ਤੌਰ ‘ਤੇ ਜਾਣੇ ਜਾਂਦੇ ਸਨ। ਉਨ੍ਹਾਂ ਨੇ ਯੂਏਈ ‘ਚ ਰਹਿੰਦੇ ਹੋਏ ਹਜ਼ਾਰਾਂ ਲੋੜਵੰਦਾਂ ਤੇ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕਾਂ ਦੀ ਬਹੁਤ ਸੇਵਾ ਕੀਤੀ। ਇਸ ਤੋਂ ਇਲਾਵਾ ਉਹ ਦੁਬਈ ‘ਚ ਫਸੇ ਭਾਰਤੀ ਲੋਕਾਂ ਨੂੰ ਵੀਜ਼ਾ ਸਬੰਧੀ ਜਾਂ ਪਰੇਸ਼ਾਨੀਆਂ ‘ਚੋ ਬਾਹਰ ਕੱਢਣ ਲਈ ਹਮੇਸ਼ਾ ਅੱਗੇ ਆਉਂਦੇ ਸਨ।

ਕੇਰਲ ‘ਚ ਭਿਆਨਕ ਹੜ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ ਸਨ। ਉਸ ਸਮੇਂ ਵੀ ਉਨ੍ਹਾਂ ਨੇ ਬਾਕੀ ਸਮਾਜ ਸੇਵੀਆਂ ਨਾਲ ਮਿਲਕੇ ਹੜ ਪੀੜਤਾਂ ਦੀ ਸਮਾਜਿਕ ਤੇ ਆਰਥਿਕ ਰੂਪ ‘ਚ ਸਹਾਇਤਾ ਕੀਤੀ। ਉਨ੍ਹਾਂ ਦੁਬਈ ਪੁਲਿਸ ਅਤੇ ਦੁਬਈ ਸਥਿਤ ਭਾਰਤੀ ਦੂਤਾਵਾਸ ਦੀ ਵੱਖ-ਵੱਖ ਭਾਈਚਾਰਕ ਗਤੀਵਿਧੀਆਂ ਵਿੱਚ ਸਹਿਯੋਗ ਦਿੱਤਾ ਸੀ। ਨਜ਼ਰ ਨੰਦੀ ਇੱਕ ਤਰ੍ਹਾਂ ਨਾਲ ਲੋਕਾਂ ਲਈ ਮਸੀਹਾ ਸਨ ਜਿਹੜੇ ਬਗਾਨੇ ਮੁਲਕ ‘ਚ ਵੀ ਲੋਕਾਂ ਦਾ ਸਹਾਰਾ ਬਣੇ।

Share this Article
Leave a comment