Home / ਸੰਸਾਰ / ਦੁਨੀਆ ਦਾ ਸਭ ਤੋਂ ਵੱਡਾ ਫਿਟਨੈਸ ਚੈਲੇਂਜ, ਇੱਕ ਮਹੀਨੇ ਲਈ ਜਿਮ ‘ਚ ਬਦਲਿਆ ਪੂਰਾ ਸ਼ਹਿਰ

ਦੁਨੀਆ ਦਾ ਸਭ ਤੋਂ ਵੱਡਾ ਫਿਟਨੈਸ ਚੈਲੇਂਜ, ਇੱਕ ਮਹੀਨੇ ਲਈ ਜਿਮ ‘ਚ ਬਦਲਿਆ ਪੂਰਾ ਸ਼ਹਿਰ

ਦੁਬਈ: ਦੁਨੀਆ ਦਾ ਸਭ ਤੋਂ ਵੱਡਾ ਸਿਟੀਵਾਈਡ ਇਵੈਂਟ ਦੁਬਈ ਫਿਟਨੈੱਸ ਚੈਲੇਂਜ ( ਡੀਐੱਫਸੀ 2019 ) ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੇ ਤਹਿਤ ਅਗਲੇ ਇੱਕ ਮਹੀਨੇ ਤੱਕ ਸ਼ਹਿਰ ਤੇ ਨੇੜੇ ਦੇ ਸ਼ਹਿਰਾਂ ਦੇ ਲੋਕ ਵੱਖ-ਵੱਖ ਥਾਵਾਂ ‘ਤੇ ਹਰ ਦਿਨ 30 ਮਿੰਟ ਤੱਕ ਕਸਰਤ ਕਰਨਗੇ। ਦੁਬਈ ਨੂੰ ਦੁਨੀਆ ਦੇ ਸਭ ਤੋਂ ਸਿਹਤਮੰਦ ਸ਼ਹਿਰ ਬਣਾਉਣ ਦੇ ਟੀਚੇ ਨਾਲ ਸ਼ੁਰੂ ਕੀਤੇ ਗਏ ਇਸ ਅਭਿਆਨ ਦਾ ਇਹ ਤੀਜਾ ਐਡੀਸ਼ਨ ਹੈ। ਇਸ ਵਿੱਚ 10 ਲੱਖ ਤੋਂ ਜ਼ਿਆਦਾ ਲੋਕਾਂ ਵੱਲੋਂ ਹਿੱਸਾ ਲੈਣ ਦਾ ਅਨੁਮਾਨ ਹੈ। ਇਸ ਪਹਿਲ ਦੀ ਸ਼ੁਰੂਆਤ 2017 ਵਿੱਚ ਦੁਬਈ ਦੇ ਕਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਕੀਤੀ ਸੀ। ਪ੍ਰਿੰਸ ਚਾਹੁੰਦੇ ਹਨ ਕਿ ਇਥੋਂ ਦੇ ਹਰ ਉਮਰ ਦੇ ਲੋਕ ਫਿਟ ਤੇ ਸਿਹਤਮੰਦ ਬਣਨ। ਇਸ ਲਈ ਇਕ ਮਹੀਨੇ ਤਕ ਸ਼ਹਿਰ ਵਿੱਚ ਕਿਤੇ ਵੀ ਐਕਸਰਸਾਈਜ਼ ਜਾਂ ਫਿਟਨੈਸ ਇਵੈਂਟ ਵਿੱਚ ਸ਼ਾਮਲ ਹੋਕੇ ਚੈਲੇਂਜ ਸਵੀਕਾਰ ਕਰ ਇਸ ਵਾਰ ਇਵੈਂਟ ਲਈ ਖਾਸ ਕੈਲੇਂਡਰ ਬਣਾਇਆ ਗਿਆ ਹੈ। ਪ੍ਰਸ਼ਾਸਨ ਨੇ ਯਾਤਰੀਆਂ ਨੂੰ ਵੀ ਇਸ ਵਿੱਚ ਹਿੱਸਾ ਲੈਣ ਦਾ ਆਗਰਹ ਕੀਤਾ ਹੈ। ਇਸ ਦੇ ਤਹਿਤ ਭਾਗੀਦਾਰ ਫਿਟਨੈਸ ਗਤੀਵਿਧੀਆਂ ਦੇ ਨਾਲ, ਵੈਲਨੈਸ ਇਵੈਂਟ ਸਮੁੰਦਰ ਕੰਡੇ ਦੇ ਖੇਡ, ਯੋਗ, ਧਿਆਨ, ਮੁੱਕੇਬਾਜ਼ੀ, ਮਾਰਸ਼ਲ ਆਰਟ ਵਿੱਚ ਹਿੱਸਾ ਲੈ ਸਕਣਗੇ। ਇਵੈਂਟ ਲਈ ਸਿਟੀ ਇਜ਼ ਜਿਮ ਟਾਈਟਲ ਨਾਲ ਨਕਸ਼ਾ ਬਣਾਇਆ ਗਿਆ ਹੈ ਇਸ ਵਿੱਚ ਜਾਣਕਾਰੀ ਮਿਲੇਗੀ ਕਿ ਤੁਸੀ ਕਿੱਥੇ ਕਸਰਤ ਕਰ ਸਕਦੇ ਹੋ। ਜਾਣਕਾਰੀ ਮੁਤਾਬਕ ਸ਼ਹਿਰ ਦੀਆਂ 30 ਥਾਵਾਂ ‘ਤੇ ਇਸ ਦੀ ਵਿਵਸਥਾ ਕੀਤੀ ਗਈ ਹੈ। ਮਾਲ ਤੇ ਬੀਚ ‘ਤੇ ਵੀ ਲੋਕ ਕਸਰਤ ਕਰ ਸਕਣਗੇ ਇਸ ਤੋਂ ਇਲਾਵਾ 2 ਫਿਟਨੈਸ ਵਿਲੇਜ ਵੀ ਬਣਾਏ ਗਏ ਹਨ। ਦੱਸਣਯੋਗ ਹੈ ਕਿ ਇਸ ਦੌਰਾਨ 40 ਇਵੈਂਟਸ ਤੇ 5 ਹਜ਼ਾਰ ਮੁਫਤ ਕਲਾਸਾਂ ਵੀ ਹੋਣਗੀਆਂ।

Check Also

ਦੱਖਣੀ ਅਫਰੀਕਾ ‘ਚ ਭਾਰਤ ਪ੍ਰਯੋਜਿਤ ਕੰਪਿਊਟਰ ਸੈਂਟਰ ‘ਚ ਚੋਰੀ, ਵਿਦਿਆਰਥੀਆਂ ਦਾ ਭਵਿੱਖ ਖਤਰੇ ‘ਚ

ਜੋਹਾਨਸਬਰਗ : ਦੱਖਣੀ ਅਫਰੀਕਾ ਦੀ ਫੀਨਿਕਸ ਬਸਤੀ ਵਿਚ ਭਾਰਤ ਦੁਆਰਾ ਪ੍ਰਯੋਜਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ …

Leave a Reply

Your email address will not be published. Required fields are marked *