ਦਿੱਲੀ ਚੋਣ ਦੰਗਲ : ਭਾਜਪਾ ਦੇ ਵੱਡੇ ਆਗੂ ਨੂੰ ਕੇਜਰੀਵਾਲ ਵਿਰੁੱਧ ਬੋਲਣਾ ਪਿਆ ਮਹਿੰਗਾ ਚੋਣ ਕਮਿਸਨ ਨੇ ਲਗਾਇਆ ਬੈਨ

TeamGlobalPunjab
1 Min Read

ਨਵੀ ਦਿੱਲੀ : ਦਿੱਲੀ ਚੋਣਾਂ ਚ ਸਾਰੀਆਂ ਪਾਰਟੀਆਂ ਵਲੋਂ ਹੀ ਆਪਣਾ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ। ਇਸ ਦੌਰਾਨ ਬੀਜੇਪੀ ਅਤੇ ਆਮ ਆਦਮੀ ਪਾਰਟੀ ਵਲੋਂ ਇਕ ਦੂਜੇ ਵਿਰੁੱਧ ਖੂਬ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਪਰ ਇਹ ਬਿਆਨਬਾਜ਼ੀਆਂ ਭਾਜਪਾ ਦੇ ਵਡੇ ਆਗੂ ਨੂੰ ਮਹਿੰਗੀਆਂ ਪਈਆਂ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਚੋਣ ਕਮਿਸਨ ਵਲੋਂ ਉਨ੍ਹਾਂ ਨੂੰ ਬੈਨ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਭਾਜਪਾ ਦੇ ਸੀਨੀਅਰ ਆਗੂ ਪ੍ਰਵੇਸ਼ ਵਰਮਾ ਵਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਿਹਾ ਗਿਆ ਸੀ ਜਿਸ ਤੋਂ ਬਾਅਦ ਚੋਣ ਕਮਿਸਨ ਨੇ ਉਨ੍ਹਾਂ ਵਿਰੁੱਧ ਇਹ ਕਾਰਵਾਈ ਕੀਤੀ ਹੈ। ਪਤਾ ਇਹ ਵੀ ਲਗਿਆ ਹੈ ਕਿ ਇਸ ਦੇ ਨਾਲ ਹੀ ਆਪ ਸੁਪਰੀਮੋ ਨੂੰ ਵੀ ਚੋਣ ਜਾਬਤਾ ਨਾ ਤੋੜਨ ਦੀ ਚੇਤਾਬਨੀ ਦਿਤੀ ਹੈ।

Share this Article
Leave a comment