ਕਾਂਗਰਸ ਪ੍ਰਧਾਨ ਨੇ ਮੋਦੀ ਨੂੰ ਮਾਰਨ ਤੇ ਗਾਲ੍ਹਾਂ ਕੱਢਣ ਵਾਲੇ ਬਿਆਨ ‘ਤੇ ਦਿੱਤਾ ਸਪਸ਼ਟੀਕਰਨ

TeamGlobalPunjab
1 Min Read

ਮੁੰਬਈ: ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਉਸ ਵੇਲੇ ਵਿਵਾਦਾਂ ‘ਚ ਘਿਰ ਗਏ ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦੇ ਦਿੱਤਾ। ਨਾਨਾ ਪਟੋਲੇ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ‘ਮੈਂ ਮੋਦੀ ਨੂੰ ਮਾਰ ਵੀ ਸਕਦਾ ਹਾਂ ਅਤੇ ਗਾਲ੍ਹਾਂ ਵੀ ਕੱਢ ਸਕਦਾ ਹਾਂ।’ ਜਿਸ ਤੋਂ ਬਾਅਦ ਬਿਆਨ ਨੂੰ ਲੈ ਕੇ ਵਧਦੇ ਰਹੇ ਵਿਵਾਦ ਨੂੰ ਦੇਖਦਿਆਂ ਉਨ੍ਹਾਂ ਨੇ ਸਪੱਸ਼ਟੀਕਰਨ ਦਿੱਤਾ ਹੈ।

ਨਾਨਾ ਪਟੋਲੇ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਨਹੀਂ ਸਗੋਂ ਆਪਣੇ ਇਲਾਕੇ ਦੇ ਮੋਦੀ ਸਰਨੇਮ ਵਾਲੇ ਗੁੰਡੇ ਦੀ ਗੱਲ ਕਰ ਰਹੇ ਸਨ।

ਦੱਸਣਯੋਗ ਹੈ ਕਿ ਨਾਨਾ ਪਟੋਲੇ ਦੇ ਵਿਵਾਦਿਤ ਬਿਆਨ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ।

ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ‘ਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਵਰਕਰਾਂ ਦੇ ਸਾਹਮਣੇ ਕਿਹਾ, ‘ਮੈਂ 30 ਸਾਲਾਂ ਤੋਂ ਰਾਜਨੀਤੀ ‘ਚ ਹਾਂ, ਪਰ ਮੇਰੇ ਨਾਂ ‘ਤੇ ਕੋਈ ਸਕੂਲ ਨਹੀਂ ਹੈ। ਮੈਂ ਇਕ ਵੀ ਇਕਰਾਰਨਾਮਾ ਨਹੀਂ ਕੀਤਾ। ਜੋ ਵੀ ਮਦਦ ਮੰਗਣ ਆਇਆ ਹੈ, ਉਸ ਦੀ ਹਮੇਸ਼ਾ ਮਦਦ ਕੀਤੀ ਗਈ ਹੈ, ਇਸ ਲਈ ਮੈਂ ਮੋਦੀ ਨੂੰ ਮਾਰ ਸਕਦਾ ਹਾਂ ਅਤੇ ਗਾਲ੍ਹਾਂ ਵੀ ਕੱਢ ਸਕਦਾ ਹਾਂ। ਇਸੇ ਲਈ ਮੋਦੀ ਵੀ ਮੇਰੇ ਖਿਲਾਫ ਪ੍ਰਚਾਰ ਕਰਨ ਆਏ ਸਨ।

- Advertisement -

Share this Article
Leave a comment