ਦਾਅਵਾ: ਦੁਨੀਆ ਦਾ ਸਭ ਤੋਂ ਪਹਿਲਾ ਪਾਇਲਟ ਸੀ ਰਾਵਣ, ਹਜ਼ਾਰਾਂ ਸਾਲ ਪਹਿਲਾਂ ਭਰੀ ਸੀ ਉਡਾਣ

TeamGlobalPunjab
2 Min Read

ਕੋਲੰਬੋ: ਦੇਰ ਨਾਲ ਹੀ ਸਹੀ ਇਸ ਗੱਲ ਦਾ ਪਤਾ ਚੱਲ ਹੀ ਗਿਆ ਹੈ ਕਿ ਦੁਨੀਆ ‘ਚ ਪਹਿਲੇ ਹਵਾਈ ਜਹਾਜ਼ ‘ਤੇ ਕਿਸ ਨੇ ਉਡਾਣ ਭਰੀ ਸੀ। ਸ੍ਰੀਲੰਕਾ ‘ਚ ਇੱਕ ਬੈਠਕ ‘ਚ ਇਸ ਗੱਲ ਦਾ ਸਿੱਟਾ ਕੱਢਿਆ ਗਿਆ ਹੈ ਕਿ ਰਾਵਣ ਨੇ ਪੰਜ ਹਜ਼ਾਰ ਸਾਲ ਪਹਿਲਾਂ ਭਾਰਤ ਲਈ ਉਡਾਣ ਭਰੀ ਸੀ ਤੇ ਸਹੀ ਸਲਾਮਤ ਵਾਪਸ ਵੀ ਆਇਆ।

ਸ੍ਰੀਲੰਕਾ ਸਰਕਾਰ ਦਾ ਕਹਿਣਾ ਹੈ ਕਿ ਰਾਜਾ ਰਾਵਣ ਦੁਨੀਆ ਦੇ ਪਹਿਲੇ ਪਾਇਲਟ ਸਨ ਤੇ ਉਨ੍ਹਾਂ ਨੇ 5,000 ਸਾਲ ਪਹਿਲਾਂ ਉਡਾਣ ਭਰੀ ਸੀ। ਸ਼੍ਰੀਲੰਕਾ ਦੀ ਸਿਵਲ ਐਵੀਏਸ਼ਨ ਅਥਾਰਟੀ ਨੇ ਹੁਣ ਰਾਵਣ ਵੱਲੋਂ ਪ੍ਰਾਚੀਨ ਕਾਲ ‘ਚ ਉਡਾਣ ਭਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਤਰੀਕਿਆਂ ਨੂੰ ਸਮਝਣ ਲਈ ਪਹਿਲ ਸ਼ੁਰੂ ਕੀਤੀ ਹੈ।

ਸਿਵਲ ਐਵੀਏਸ਼ਨ ਅਥਾਰਟੀ ਦੇ ਉਪ-ਪ੍ਰਧਾਨ ਸ਼ਸ਼ੀ ਦਾਨਤੁਨਗੇ ਨੇ ਕਿਹਾ ਕਿ ਉਨ੍ਹਾਂ ਕੋਲ ਇਹ ਸਾਬਤ ਕਰਨ ਲਈ ਫੈਕਟ ਹੈ ਕਿ ਰਾਵਣ ਜਹਾਜ਼ ਦੀ ਵਰਤੋਂ ਕਰਨ ਵਾਲੇ ਅਤੇ ਉਡਾਣ ਭਰਨ ਵਾਲੇ ਪਹਿਲੇ ਵਿਅਕਤੀ ਸਨ। ਦਾਨਤੁਨਗੇ ਨੇ ਕਿਹਾ ਕਿ ਰਾਜਾ ਰਾਵਣ ਇਕ ਪ੍ਰਤੀਭਾਸ਼ਾਲੀ ਵਿਅਕਤੀ ਸੀ ਤੇ ਉਹ ਉਡਾਣ ਭਰਨ ਵਾਲਾ ਦੁਨੀਆ ਦਾ ਸਭ ਤੋਂ ਪਹਿਲਾਂ ਵਿਅਕਤੀ ਸੀ। ਇਹ ਕੋਈ ਮਿਥਿਹਾਸਕ ਕਥਾ ਨਹੀਂ ਹੈ, ਇਹ ਇਕ ਤੱਥ ਹੈ। ਇਸ ‘ਤੇ ਇਕ ਸੋਧ ਕੀਤੇ ਜਾਣ ਦੀ ਜ਼ਰੂਰਤ ਹੈ। ਅਗਲੇ 5 ਸਾਲਾਂ ‘ਚ ਅਸੀਂ ਇਹ ਸਾਬਤ ਕਰ ਕੲ ਵਿਖਾਵਾਂਗੇ।

ਸ਼੍ਰੀਲੰਕਾ ‘ਚ ਹੋਈ ਬੈਠਕ
ਕਾਟੁਨਾਇਕੇ ‘ਚ ਸਿਵਲ ਉਡਾਣ ਮਾਹਿਰਾਂ, ਇਤਿਹਾਸਕਾਰਾਂ, ਵਿਗਿਆਨਕਾਂ ਅਤੇ ਭੂ-ਵਿਗਿਆਨਕਾਂ ਦਾ ਇਕ ਸੰਮੇਲਨ ਆਯੋਜਿਤ ਕੀਤਾ ਗਿਆ ਸੀ, ਜਿੱਥੇ ਬੁੱਧਵਾਰ ਨੂੰ ਸ਼੍ਰੀਲੰਕਾ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਹਵਾਈ ਅੱਡਾ ਬੰਦਰਾਨਾਇਕ ਸਥਿਤ ਹੈ। ਇਸ ਬੈਠਕ ‘ਚ ਸਿੱਟਾ ਕੱਢਿਆ ਗਿਆ ਕਿ ਰਾਵਣ ਨੇ 5,000 ਸਾਲ ਪਹਿਲਾਂ ਸ਼੍ਰੀਲੰਕਾ ਤੋਂ ਅੱਜ ਦੇ ਭਾਰਤ ਲਈ ਉਡਾਣ ਭਰੀ ਸੀ ਅਤੇ ਵਾਪਸ ਆ ਗਏ ਸਨ।

- Advertisement -

ਹਾਲਾਂਕਿ ਕਈ ਲੋਕਾਂ ਨੇ ਇਨਾਂ ਕਹਾਣੀਆਂ ਨੂੰ ਖਾਰਿਜ ਕਰ ਦਿੱਤਾ ਕਿ ਰਾਵਣ ਨੇ ਭਗਵਾਨ ਰਾਮ ਦੀ ਪਤਨੀ ਸੀਤਾ ਨੂੰ ਅਗਵਾਹ ਕੀਤਾ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਇਹ ਇਕ ਭਾਰਤੀ ਕਹਾਣੀ ਹੈ ਅਤੇ ਰਾਵਣ ਇਕ ਮਹਾਨ ਰਾਜਾ ਸੀ। ਦੱਸਣਯੋਗ ਹੈ ਕਿ ਸ਼੍ਰੀਲੰਕਾ ਨੇ ਹਾਲ ਹੀ ‘ਚ ‘ਰਾਵਣ’ ਨਾਂ ਦੇ ਉਪ-ਗ੍ਰਹਿ ਨੂੰ ਪੁਲਾੜ ਦੇ ਮਿਸ਼ਨ ਲਈ ਵੀ ਭੇਜਿਆ ਹੈ।

Share this Article
Leave a comment