Thursday, August 22 2019
Home / ਸਿਆਸਤ / ਦਰਬਾਰ ਸਾਹਿਬ ਦੀ ਪਰਿਕਰਮਾਂ ‘ਚ ਸ਼ਰੇਆਮ ਕਰਦੇ ਸੀ ਗਲਤ ਕੰਮ, ਪਤਾ ਲੱਗਣ ‘ਤੇ ਪੈ ਗਈਆਂ ਭਾਜੜਾਂ, ਸੰਗਤਾਂ ਨੇ ਕਰ ਲਿਆ ਮੂੰਹ ਥੱਲੇ, ਪੁਲਿਸ ਨੇ ਦਬੋਚੇ

ਦਰਬਾਰ ਸਾਹਿਬ ਦੀ ਪਰਿਕਰਮਾਂ ‘ਚ ਸ਼ਰੇਆਮ ਕਰਦੇ ਸੀ ਗਲਤ ਕੰਮ, ਪਤਾ ਲੱਗਣ ‘ਤੇ ਪੈ ਗਈਆਂ ਭਾਜੜਾਂ, ਸੰਗਤਾਂ ਨੇ ਕਰ ਲਿਆ ਮੂੰਹ ਥੱਲੇ, ਪੁਲਿਸ ਨੇ ਦਬੋਚੇ

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਪਰਿਕਰਮਾ ‘ਚ ਵੀਡੀਓਗ੍ਰਾਫੀ ਕਰਨ ‘ਤੇ ਲਾਈ ਗਈ ਰੋਕ ਦੇ ਬਾਵਜੂਦ ਮੱਥਾ ਟੇਕਣ ਲਈ ਆਉਣ ਵਾਲੇ ਨੌਜਵਾਨ ਸ਼ਰਧਾਲੂ ਇਸ ਨੂੰ ਨਹੀਂ ਮੰਨ ਰਹੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ 25 ਅਪ੍ਰੈਲ ਦੀ ਰਾਤ ਲਗਭਗ 12 ਵਜੇ 2 ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਸਥਿਤ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਸਰੋਵਰ ਕਿਨਾਰੇ ਖੜ੍ਹੇ ਹੋ ਕੇ ਨੱਚਦਿਆਂ ਨੇ ਆਪਣੀ ਵੀਡੀਓ ਵੀ ਬਣਾਈ ਅਤੇ ਫਿਰ ਵੀਡੀਓ ‘ਤੇ, ” ਜੱਟਾਂ ਦੇ ਨਾ ਨੇੜੇ ਲਗਦੀ ਕਹਿੰਦੀ ਪੈੱਗ ਦੀ ਵਾਸ਼ਨਾਂ ਆਉਂਦੀ” ਲਾ ਕੇ ਟਿਕ-ਟਾਕ ਉੱਤੇ ਉਹ ਵੀਡੀਓ ਅਪਲੋੜ ਕਰ ਦਿੱਤੀ। ਜਿਸ ਬਾਰੇ ਪਤਾ ਲੱਗਦਿਆਂ ਹੀ ਭਾਜੜਾਂ ਪੈ ਗਈਆਂ ਤੇ ਸੰਗਤ ਦੇ ਵਿਰੋਧ ਤੋਂ ਬਾਅਦ ਦਰਬਾਰ ਸਾਹਿਬ ਦੀ ਪਰਿਕਰਮਾਂ ਦੇ ਮੈਨੇਜਰ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਇਹ ਹਰਕਤ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਮਨਦੀਪ ਸਿੰਘ ਅਤੇ ਪਰਮਜੀਤ ਸਿੰਘ ਨਿਵਾਸੀ ਯਮੁਨਾਨਗਰ ਵਜੋਂ ਕੀਤੀ ਗਈ ਹੈ।

ਦੱਸ ਦਈਏ ਕਿ ਜਿਉਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਚਾਰੇ ਪਾਸੇ ਸਿੱਖ ਸੰਗਤ ਨੇ ਇਸ ਦਾ ਸਖਤ ਵਿਰੋਧ ਕੀਤਾ ਤੇ ਇੱਕ-ਇੱਕ ਕਰਕੇ ਧੜਾ ਧੜ ਇਹ ਵੀਡੀਓ ਐਸਜੀਪੀਸੀ ਵਾਲਿਆਂ ਨੂੰ ਭੇਜੀ ਗਈ। ਜਿਸ ‘ਤੇ ਸਖਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਦੇ ਥਾਣਾ ਈ ਡਿਵੀਜ਼ਨ ‘ਚ ਮਾਮਲਾ ਦਰਜ ਕਰਵਾ ਦਿੱਤਾ। ਇਸ ਸਬੰਧੀ ਪਵਿੱਤਰ ਪਰਿਕਰਮਾ ਇੰਚਾਰਜ ਪ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੀਡੀਓ ਬਣਾਉਣ ਵਾਲੇ ਅਣਜਾਣ ਲੋਕਾਂ ਨੂੰ ਸੀਸੀਟੀਵੀ ਫੂਟੇਜ ਦੇ ਅਧਾਰ ‘ਤੇ ਪਰਿਕ੍ਰਮਾਂ ‘ਚ ਵੀ ਲੱਭਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਨਹੀਂ ਮਿਲੇ। ਜਿਸ ਤੋਂ ਬਾਅਦ ਮਾਮਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਵੀਡੀਓ ਬਣਾਉਣ ਵਾਲਿਆਂ ਨੂੰ ਹਰਿਆਣਾ ਦੇ ਯਮੁਨਾਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਜਿਹੀ ਵੀਡੀਓ ਟਿਕ ਟਾਕ ‘ਤੇ ਪਾਏ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇੱਕ ਕੁੜੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਸੀ ਪਰ ਉਸ ਵੱਲੋਂ ਬਾਅਦ ‘ਚ ਮਾਫੀ ਮੰਗ ਲਈ ਗਈ ਸੀ।

Check Also

Sacred Games

‘ਸੈਕਰਡ ਗੇਮਜ਼’ ’ਚ ਸੈਫ਼ ਅਲੀ ਖ਼ਾਨ ਦੇ ਇੱਕ ਸੀਨ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ

Sacred Games ਨਵੀਂ ਦਿੱਲੀ: ਨੈੱਟਫਲਿਕਸ ਦੀ ਜ਼ਬਰਦਸਤ ਵੈੱਬਸੀਰੀਜ਼ ‘ਸੈਕਰਡ ਗੇਮਜ਼’ ਜਿੱਥੇ ਇੱਕ ਪਾਸੇ ਧਮਾਲ ਮਚਾ …

Leave a Reply

Your email address will not be published. Required fields are marked *