Breaking News

ਥੱਪੜ ਕਾਂਡ ਤੇ ਬੋਲੇ ਅਰਵਿੰਦ ਕੇਜਰੀਵਾਲ, ਹਮਲਿਆਂ ਲਈ ਭਾਜਪਾ ਜ਼ਿੰਮੇਵਾਰ, ਪੀਐਮ ਦੇਣ ਅਸਤੀਫਾ

ਨਵੀਂ ਦਿੱਲੀ: ਲੋਕਸਭਾ ਚੋਣਾਂ ਦੀ ਸਿਆਸਤ ਦੇ ਚਲਦਿਆਂ ਰਾਜਧਾਨੀ ਦਿੱਲੀ ‘ਚ ਇੱਕ ਵਾਰ ਫਿਰ ਥੱਪੜਕਾਂਡ ਦੀ ਵਾਪਸੀ ਹੋਈ ਹੈ। ਪਿਛਲੇ ਦਿਨ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਜਦੋਂ ਰੋਡ ਸ਼ੋਅ ਕਰ ਰਹੇ ਸਨ ਇੱਕ ਵਿਅਕਤੀ ਨੇ ਉਨ੍ਹਾਂ ਦੀ ਗੱਲ ‘ਤੇ ਥੱਪੜ ਮਾਰ ਦਿੱਤਾ। ਹੁਣ ਇਸ ਮਾਮਲੇ ਉੱਤੇ ਦਿੱਲੀ ਦੇ ਕੇਜਰੀਵਾਲ ਨੇ ਸਿੱਧਾ ਇਲਜ਼ਾਮ ਬੀਜੇਪੀ ਉੱਤੇ ਲਗਾਇਆ ਹੈ।

ਕੇਜਰੀਵਾਲ ਨੇ ਅੱਜ ਪ੍ਰੈਸ ਕਾਂਨਫਰੰਸ ਕਰਕੇ ਕਿਹਾ ਕਿ ਬੀਜੇਪੀ ਦੇ ਕਹਿਣ ਉੱਤੇ ਹੀ ਮੇਰੇ ਤੇ ਇਹ ਹਮਲਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਪਿਛਲੇ 5 ਸਾਲਾਂ ਵਿਚ ਮੇਰੇ ਤੇ 9 ਵਾਰ ਹਮਲਾ ਹੋ ਚੁੱਕਿਆ ਹੈ ਅਤੇ ਉਨ੍ਹਾਂ ਹਮਲਿਆਂ ਵਿਚ 33 ਕੇਸ ਦਰਜ ਹਨ। ਸੀਐਮ ਨੇ ਕਿਹਾ ਕਿ ਇਹ ਹਮਲਾ ਮੇਰੇ ਤੇ ਨਹੀਂ ਸਗੋਂ ਦਿੱਲੀ ਦੀ ਜਨਤਾ ‘ਤੇ ਹੈ ਅਤੇ ਮੇਰੇ ਤੇ ਹੋਏ ਹਮਲਿਆਂ ਲਈ ਬੀਜੇਪੀ ਹੀ ਜ਼ਿੰਮੇਵਾਰ ਹੈ। ਕੇਜਰੀਵਾਲ ਨੇ ਕਿਹਾ ਕਿ ਹਮਲਾਵਰ ਦੀ ਪਤਨੀ ਨੇ ਕਿਹਾ ਕਿ ਉਸਦਾ ਪਤੀ ਮੋਦੀ ਜੀ ਦੇ ਖਿਲਾਫ਼ ਕੁੱਝ ਸੁਣ ਨਹੀਂ ਸਕਦਾ।

ਇਸ ਲਈ ਇਹ ਹਮਲਾ ਕਰਵਾਇਆ ਗਿਆ ਹੈ ਜਿਸ ਦੌਰਾਨ ਮੋਦੀ ਦੇ ਖਿਲਾਫ਼ ਬੋਲਣ ਵਾਲੇ ਡਰ ਜਾਣ ਪਰ ਮੈਂ ਡਰਨ ਵਾਲਾ ਨਹੀਂ ਹਾਂ। ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਲੋਕ ਵੀ ਆਵਾਜ਼ ਚੁੱਕ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਕਈ ਆਗੂਆਂ ਨੇ ਇਸ ਹਮਲੇ ਦੇ ਖਿਲਾਫ਼ ਵਿਰੋਧ ਕੀਤਾ ਹੈ। ਦੇਸ਼ ਦੇ ਪੀਐਮ ਮੋਦੀ ਦੀ ਤਾਨਾਸ਼ਾਹੀ ਦੇ ਖਿਲਾਫ਼ ਆਵਾਜ਼ ਚੁੱਕ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲਾ ਦੋਸ਼ੀ ਸੁਰੇਸ਼ ਆਮ ਆਦਮੀ ਪਾਰਟੀ ਦਾ ਸਮਰਥਕ ਹੈ ਅਤੇ ਕਈ ਵਾਰ ‘ਆਪ’ ਦੀਆਂ ਰੈਲੀਆਂ ਵਿੱਚ ਬਤੌਰ ਕਰਮਚਾਰੀ ਕੰਮ ਕਰ ਚੁੱਕਿਆ ਹੈ ਪਰ ਉਹ ਪੀਐਮ ਮੋਦੀ ਦੇ ਖਿਲਾਫ ਕੋਈ ਗੱਲ ਨਹੀਂ ਸੁਣ ਸਕਦਾ।

Check Also

ਸੰਤ ਤੁਕਾਰਾਮ ‘ਤੇ ਟਿੱਪਣੀ ਲਈ ਬਾਗੇਸ਼ਵਰ ਧਾਮ ਸਰਕਾਰ ਮੰਗੇ ਮਾਫੀ, NCP ਵਿਧਾਇਕ ਨੇ ਦਿੱਤੀ ਚੇਤਾਵਨੀ

ਹੁਣ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਵੀ ਵਿਵਾਦਾਂ ‘ਚ ਚੱਲ ਰਹੇ ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ …

Leave a Reply

Your email address will not be published. Required fields are marked *