ਤੇਲ ਦੀਆਂ ਕੀਮਤਾਂ ਵਿਚ 60 ਫੀਸਦੀ ਗਿਰਾਵਟ ਦਰਜ

TeamGlobalPunjab
1 Min Read

ਕੋਰੋਨਾ ਵਾਇਰਸ ਦੀ ਇਸ ਭਿਆਨਕ ਬਿਮਾਰੀ ਨੇ ਪੂਰੇ ਹੀ ਵਿਸ਼ਵ ਦੀ ਅਰਥ ਵਿਵਸਥਾ ਦਾ ਲੱਕ ਤੋੜ ਕੇ ਰੱਖ ਦਿਤਾ ਹੈ ਜਿਸਦੇ ਗੰਭੀਰ ਸਿੱਟੇ ਆਉਣ ਵਾਲੇ ਸਮੇਂ ਵਿਚ ਲਗਾਤਾਰ ਵੇਖਣ ਨੂੰ ਮਿਲਣਗੇ। ਇਸਦਾ ਸਿੱਧਾ ਅਸਰ ਤੇਲ ਦੀ ਮੰਗ ਤੇ ਵੀ ਵੇਖਣ ਨੂੰ ਮਿਲੇਗਾ ਜਿਸ ਤਹਿਤ ਤੇਲ ਦੀ ਮੰਗ ਦੁਨੀਆ ਭਰ ਵਿਚ ਕਾਫੀ ਜਿਆਦਾ ਘਟੇਗੀ। ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਤੇਲ ਦੀ ਮੰਗ ਵਿਚ ਰੋਜ਼ਾਨਾ 9.3 ਬੈਰਲ ਪ੍ਰਤੀ ਮਿਲੀਅਨ ਦੀ ਕਮੀ ਆਵੇਗੀ। ਇਸਤੋਂ ਇਲਾਵਾ ਐਨਰਜੀ ਮਾਰਕਿਟ ਲਈ ਇਸਨੂੰ ਬਲੈਕ ਐਪਰਲ ਵੀ ਆਖਿਆ ਜਾ ਰਿਹਾ ਹੈ। ਆਈਏ ਦੇ ਮੁਖੀ ਫਤੀਹ ਬਾਇਰੌਲ ਦੇ ਮੁਤਾਬਿਕ ਕੁਝ ਮੁਲਕ ਤੇਲ ਖ੍ਰੀਦ ਕੇ ਇਸਨੂੰ ਸਟੋਰ ਵੀ ਕਰ ਸਕਦੇ ਹਨ ਜਿਸ ਵਿਚ ਚੀਨ, ਭਾਰਤ, ਸਾਊਥ ਕੋਰੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਦਾ ਨਾਮ ਸ਼ੁਮਾਰ ਹੈ ਜੋ ਕਿ ਤੇਲ ਸਟੋਰ ਕਰਕੇ ਰੱਖ ਸਕਦੇ ਹਨ। ਕਾਬਿਲੇਗੌਰ ਹੈ ਕਿ ਇਸ ਸਾਲ ਦੇ ਸ਼ੁਰੂ ਤੋਂ ਲੈਕੇ ਹੁਣ ਤੱਕ ਤੇਲ ਦੀਆਂ ਕੀਮਤਾਂ ਵਿਚ 60 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਕਿ ਇਸ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ।

Share this Article
Leave a comment