ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਸ਼ਹਿਰ ਵਿੱਚ 2543 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਵਿੱਚੋਂ 286 ਸੰਭਾਵੀ ਮਰੀਜ਼ ਹਨ। ਹੁਣ ਤੱਕ ਟੋਰਾਂਟੋ ਵਿੱਚ 115 ਮੌਤਾਂ ਹੋ ਚੁੱਕੀਆਂ ਹਨ। ਜਿਸ ਵਿੱਚੋਂ 23 ਸੋਮਵਾਰ ਨੂੰ ਹੋਈਆਂ ਹਨ। 38 ਲੌਂਗ ਟਰਮ ਕੇਅਰ ਸੈਂਟਰ ਅਤੇ 14 ਲੋਕ ਰਿਟਾਇਮੈਂਟ ਸੈਂਟਰਾਂ ਵਿੱਚ ਆਊਟਬ੍ਰੇਕ ਹੋ ਚੁੱਕੀਆਂ ਹਨ। ਟੋਰਾਂਟੋ ਵਿੱਚ 223 ਮਰੀਜ਼ ਹਸਪਤਾਲ ਵਿੱਚ ਦਾਖਲ ਹਨ।
ਬੀਸੀ ਦੀ ਚੀਫ ਮੈਡੀਕਲ ਅਧਿਕਾਰੀ ਡਾ: ਬੌਨੀ ਹੈਨਰੀ ਨੇ ਦੱਸਿਆ ਕਿ ਪਰੋਵਿੰਸ ਵਿੱਚ 27 ਨਵੇਂ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ। ਇਸ ਤਰਾਂ ਕੁੱਲ ਕੇਸਾਂ ਦੀ ਗਿਣਤੀ 1517 ਹੋ ਗਈ ਹੈ। ਉਹਨਾਂ ਦੱਸਿਆ ਕਿ 942 ਲੋਕ ਠੀਕ ਵੀ ਹੋ ਚੁੱਕੇ ਹਨ ਅਤੇ 3 ਮੌਤਾਂ ਵੀ ਪਿਛਲੇ ਦਿਨ ਹੋਈਆ ਹਨ। ਬੀਸੀ ਵਿੱਚ 134 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਜਿਸ ਵਿੱਚੋਂ 58 ਆਈਸੀਯੂ ਵਿੱਚ ਭਰਤੀ ਹਨ ਜਦਕਿ1 ਲੌਂਗ ਟਰਮ ਕੇਅਰ ਵਿੱਚ ਵੀ ਆਊਟਬ੍ਰੇਕ ਹੋਈ ਹੈ।