ਸਿਓਲ: ਇਸ ਸਾਲ ਫਰਵਰੀ ‘ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਆਪਣੇ 5 ਖਾਸ ਦੂਤਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ। ਦੱਖਣੀ ਕੋਰੀਆ ਦੇ ਇੱਕ ਅਖਬਾਰ ਚੋਸਨ ਇਲਬੋ ਨੇ ਹਾਲ ਹੀ ‘ਚ ਇਸਦਾ ਖੁਲਾਸਾ ਕੀਤਾ ਹੈ। ਖਬਰ ਦੇ ਅਨੁਸਾਰ ਅਮਰੀਕਾ ਤੋਂ ਪਰਤੇ ਆਪਣੇ ਚੋਟੀ ਦੇ ਨੇਤਾ ਦੇ ਨਾਲ ਵਿਸ਼ਵਾਸਘਾਤ ਕਰਨ ਦੇ ਦੋਸ਼ ‘ਚ ਕਿਮ ਹਯੋਕ ਚੋਲ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ। ਚੋਲ ਨੇ ਹਨੋਈ ਬੈਠਕ ਦਾ ਜ਼ਮੀਨੀ ਕੰਮ ਦੇਖਿਆ ਸੀ ਅਤੇ ਕਿਮ ਦੀ ਨਿੱਜੀ ਟ੍ਰੇਨ ਵਿਚ ਉਨ੍ਹਾਂ ਦੇ ਨਾਲ ਵੀ ਰਹੇ ਸਨ।
ਅਖਬਾਰ ਨੇ ਅਣਜਾਣ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਜਾਂਚ ਦੇ ਬਾਅਦ ਮਾਰਚ ਵਿਚ ਕਿਮ ਹਯੋਕ ਚੋਲ ਨੂੰ ਵਿਦੇਸ਼ ਮੰਤਰਾਲੇ ਦੇ 4 ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਮਿਰਿਮ ਹਵਾਈ ਅੱਡੇ ‘ਤੇ ਗੋਲੀਆਂ ਨਾਲ ਮਰਵਾ ਦਿੱਤਾ ਗਿਆ। ਖਬਰ ਵਿਚ ਹੋਰ ਅਧਿਕਾਰੀਆਂ ਦੇ ਨਾਮ ਨਹੀਂ ਦਿੱਤੇ ਗਏ ਹਨ।
- Advertisement -
ਕਿਮ ਹਯੋਕ ਚੋਲ ਫਰਵਰੀ ‘ਚ ਆਯੋਜਿਤ ਹਨੋਈ ਸਿਖਰ ਸੰਮੇਲਨ ‘ਚ ਅਮਰੀਕਾ ਦੇ ਖਾਸ ਪ੍ਰਤੀਨਿਧੀ ਸਟੀਫਨ ਬੀਗਨ ਦੇ ਉੱਤਰ ਕੋਰੀਆਈ ਬਰਾਬਰ ਸਨ। ਹਾਲਾਂਕਿ ਉੱਤਰ ਕੋਰਿਆਈ ਸੰਬੰਧਾਂ ਦੇ ਮਾਮਲਿਆਂ ਨੂੰ ਦੇਖਣ ਵਾਲੇ ਦੱਖਣੀ ਕੋਰਿਆਈ ਦੇ ਏਕੀਕਰਣ ਮੰਤਰਾਲੇ ਨੇ ਇਸ ਸੰਬੰਧ ਵਿਚ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਅਖਬਾਰ ਨੇ ਇਹ ਵੀ ਕਿਹਾ ਕਿ ਕਿਮ ਜੋਂਗ ਉਨ੍ਹਾਂ ਦੀ ਇੰਟਰਪਰੀਟਰ ਰਹੀ ਸ਼ਿਨ ਹਵੋ ਯੋਂਗ ਨੂੰ ਸਿਖਰ ਸੰਮੇਲਨ ‘ਚ ਗਲਤੀ ਕਰਨ ਦੇ ਦੋਸ਼ ‘ਚ ਜੇਲ ਭੇਜ ਦਿੱਤਾ ਗਿਆ ਹੈ। ਹੋਰ ਰਾਜਨੀਤਕ ਸੂਤਰਾਂ ਦੇ ਹਵਾਲੇ ਨਾਲ ਚੋਸੁਨ ਦੀ ਖਬਰ ਅਨੁਸਾਰ ਜਦੋਂ ਟਰੰਪ ਕੋਈ ਸਮਝੌਤਾ ਨਹੀਂ ਕਹਿ ਕੇ ਬੈਠਕ ਤੋਂ ਬਾਹਰ ਜਾਣ ਲੱਗੇ, ਤਾਂ ਉਹ(ਮਹਿਲਾ ਟਰਾਂਸਲੇਟਰ) ਕਿਮ ਦੇ ਨਵੇਂ ਪ੍ਰਸਤਾਵ ਨੂੰ ਟਰਾਂਸਲੇਟ ਕਰਕੇ ਅਮਰੀਕੀ ਰਾਸ਼ਟਰਪਤੀ ਨੂੰ ਦੱਸਣ ‘ਚ ਨਾਕਾਮਯਾਬ ਰਹੀਂ ਸੀ।