Home / ਓਪੀਨੀਅਨ / ਟਰੂਡੋ ਸਰਕਾਰ ਦੀ ਚਾਬੀ ਹੁਣ ਜਗਮੀਤ ਸਿੰਘ ਦੇ ਹੱਥ

ਟਰੂਡੋ ਸਰਕਾਰ ਦੀ ਚਾਬੀ ਹੁਣ ਜਗਮੀਤ ਸਿੰਘ ਦੇ ਹੱਥ

ਕੈਨੇਡਾ ਦੀਆਂ ਚੋਣਾਂ ਦੇ ਨਤੀਜੇ ਆ ਗਏ ਹਨ। ਐਤਕੀਂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੀ ਬਣਨਾ ਤੈਅ ਹੋ ਗਿਆ ਹੈ। ਪਰ 2015 ਨਾਲੋਂ ਇਸ ਵਾਰ ਟਰੂਡੋ ਨੂੰ ਇਕੱਲਿਆਂ ਸਰਕਾਰ ਬਣਾਉਣ ਵਿੱਚ ਇੱਕ ਗਠਜੋੜ ਕਰਨਾ ਪੈ ਗਿਆ। ਇਹ ਗਠਜੋੜ ਲਿਬਰਲ ਪਾਰਟੀ ਤੇ ਨਿਊ ਡੈਮੋਕਰੈਟਿਕ ਪਾਰਟੀ ਨਾਲ ਹੋ ਰਿਹਾ ਹੈ ਤੇ ਇਸ ਦੀ ਚਾਬੀ ਐੱਨ ਡੀ ਪੀ ਦੇ ਜਗਮੀਤ ਦੇ ਹੇਠ ਆ ਗਈ। ਜਗਮੀਤ ਸਿੰਘ ਨਾਲ ਸਮਝੌਤਾ ਕਰੇ ਬਗੈਰ ਟਰੂਡੋ ਦਾ ਸਰਕਾਰ ਬਣਾਉਣਾ ਮੁਸ਼ਕਲ ਹੈ। ਚੋਣਾਂ ਦੌਰਾਨ ਇਨ੍ਹਾਂ ਦੋਵਾਂ ਦੇ ਕੁਝ ਮੁੱਦੇ ਵੀ ਸਾਂਝੇ ਸਨ। ਮੁੱਖ ਪਾਰਟੀਆਂ ਲਿਬਰਲ, ਕੰਜ਼ਰਵੇਟਿਵ, ਕਿਊਬਿਕ ਬਲੈਕ, ਗਰੀਨ ਅਤੇ ਐੱਨਡੀਪੀ ਦੇ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ। ਚੋਣਾਂ ਵਿੱਚ ਲਿਬਰਲ ਅਤੇ ਐੱਨ ਡੀ ਪੀ ਦੇ ਨਸ਼ੇ, ਵਾਤਾਵਰਨ, ਇਮੀਗ੍ਰੇਸ਼ਨ, ਹਾਊਸਿੰਗ, ਨੌਕਰੀਆਂ, ਟੈਕਸ, ਨਸਲੀ ਵਿਵਾਦ ਅਤੇ ਬੱਚਿਆਂ ਦੀ ਸੰਭਾਲ ਮੁੱਖ ਮੁੱਦੇ ਸਨ। ਕੈਨੇਡਾ ਵਿੱਚ ਜਗਮੀਤ ਸਿੰਘ ਤੇ ਜਸਟਿਨ ਟਰੂਡੋ ਨੇ ਰਲ ਕੇ ਸਰਕਾਰ ਤਾਂ ਬਣਾ ਲੈਣਗੇ ਪਰ ਇਹਨਾਂ ਦੇ ਵੋਟ ਬੈਂਕ ਨੂੰ ਖੋਰਾ ਲੱਗਾ ਹੈ। ਲਿਬਰਲ ਪਾਰਟੀ ਨੂੰ 157, ਕੰਜ਼ਰਵੇਟਿਵ ਨੂੰ 121, ਬਲਾਕ ਬੈੱਕ ਨੂੰ 32, ਐੱਨਡੀਪੀ ਨੂੰ 24, ਗ੍ਰੀਨ ਪਾਰਟੀ ਨੂੰ 3 ਅਤੇ ਇੱਕ ਹੋਰ ਆਜ਼ਾਦ ਨੂੰ ਕੇਵਲ ਇੱਕ ਸੀਟ ਮਿਲੀ ਹੈ ਜਦਕਿ ਪੀਪੀਸੀ ਪਾਰਟੀ ਖਾਤਾ ਵੀ ਨਾ ਖੋਲ੍ਹ ਸਕੀ।

ਪੰਜਾਬੀਆਂ ਦਾ ਦਬਦਬਾ ਇਸ ਵਾਰ ਵੀ ਕਾਇਮ ਰਿਹਾ ਹੈ। ਲਗਪਗ 19 ਪੰਜਾਬੀ ਇਸ ਵਾਰ ਵੀ ਸੰਸਦ ਮੇਮ੍ਬਰ ਚੁਣੇ ਗਏ ਹਨ। ਜਗਮੀਤ ਸਿੰਘ ਦੀ ਚੋਣ ਉੱਪਰ ਪੰਜਾਬ ‘ਚ ਅਤੇ ਦੂਜੇ ਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੀਆਂ ਨਜ਼ਰਾਂ ਖਾਸ ਤੌਰ ‘ਤੇ ਟਿਕੀਆਂ ਹੋਈਆਂ ਸਨ। ਉਨ੍ਹਾਂ ਦਾ ਪਿਛੋਕੜ ਆਜ਼ਾਦੀ ਲਹਿਰ ‘ਚ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀ ਵਾਲਾ ਦੇ ਪੜਪੋਤੇ ਹੋਣ ਕਰਕੇ, ਉਨ੍ਹਾਂ ਵਿੱਚ ਕੰਮ ਕਰਨ ਦਾ ਇੱਕ ਵਿਲੱਖਣ ਜਜ਼ਬਾ ਹੈ। ਸਮਰਥਕਾਂ ਨੂੰ ਉਨ੍ਹਾਂ ‘ਤੇ ਬਹੁਤ ਸਾਰੀਆਂ ਉਮੀਦਾਂ ਹਨ। ਉਨ੍ਹਾਂ ਨੇ ਲੋਕਾਂ ਦੀਆਂ ਆਸਾਂ ‘ਤੇ ਖਰਾ ਉਤਰਨ ਦਾ ਅਹਿਦ ਲਿਆ ਹੋਇਆ ਹੈ।

ਦਿਲਚਸਪ ਗੱਲ ਇਹ ਹੈ ਕਿ ਪੰਜਾਬੀਆਂ ਨੇ ਬੇਗਾਨੀ ਧਰਤੀ ‘ਤੇ ਜਾ ਕੇ ਵੀ ਆਪਣਿਆਂ ਨੂੰ ਸ਼ਰੀਕ ਹੀ ਸਮਝਿਆ ਤੇ ਬਹੁਤੇ ਪੰਜਾਬੀ ਹੀ ਪੰਜਾਬੀਆਂ ਵਿਰੁੱਧ ਚੋਣ ਲੜੇ। ਪਰ ਸਭ ਤੋਂ ਵੱਧ ਜੇਤੂ ਪੰਜਾਬੀ ਉਮੀਦਵਾਰ ਸੱਤਾਧਾਰੀ ਪਾਰਟੀ ਲਿਬਰਲ ਪਾਰਟੀ ਨਾਲ ਸਬੰਧਤ ਹਨ। ਪੰਜਾਬੀ ਵਸੋਂ ਵਾਲੇ ਚੋਣ ਹਲਕੇ ਬਰੈਂਪਟਨ ਅਤੇ ਸਰੀ ਵਿੱਚ ਮੁੱਖ ਮੁਕਾਬਲੇ ਪੰਜਾਬੀਆਂ ਦੇ ਪੰਜਾਬੀਆਂ ਨਾਲ ਸਨ। ਬਰੈਂਪਟਨ ਸੈਂਟਰ ਤੋਂ ਰਮੇਸ਼ ਸੰਘਾ (ਲਿਬਰਲ ਪਾਰਟੀ) ਦੇ ਜੇਤੂ ਰਹੇ ਜਦਕਿ ਇਨ੍ਹਾਂ ਦੇ ਮੁਕਾਬਲੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਪਵਨਜੀਤ ਗੋਸਲ, ਐੱਨਡੀਪੀ ਦੇ ਸ਼ਰਨਜੀਤ ਸਿੰਘ ਅਤੇ ਪੀਪੀਸੀ ਦੇ ਬਲਜੀਤ ਬਾਵਾ ਸਨ। ਇਸੇ ਤਰ੍ਹਾਂ ਬਰੈਂਪਟਨ ਵੈਸਟ ਤੋਂ ਕਮਲ ਖੇਰਾ ਲਿਬਰਲ ਪਾਰਟੀ (ਜੇਤੂ) ਇਨ੍ਹਾਂ ਦੇ ਵਿਰੁੱਧ ਕੰਜ਼ਰਵੇਟਿਵ ਪਾਰਟੀ ਦੇ ਮੁਰਾਰੀ ਲਾਲ, ਐੱਨਡੀਪੀ ਦੀ ਨਵਜੀਤ ਕੌਰ ਅਤੇ ਇੱਕ ਹੋਰ ਉਮੀਦਵਾਰ ਹਰਿੰਦਰਪਾਲ ਹੁੰਦਲ ਖੜ੍ਹੇ ਸਨ। ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਲਿਬਰਲ ਪਾਰਟੀ (ਜੇਤੂ) ਅਤੇ ਇਨ੍ਹਾਂ ਦੇ ਖਿਲਾਫ ਰਮਨਦੀਪ ਬਰਾੜ (ਕੰਜ਼ਰਵੇਟਿਵ), ਮਨਦੀਪ ਕੌਰ ਐੱਨਡੀਪੀ ਅਤੇ ਪੀਪੀਸੀ ਦੀ ਰਾਜਵਿੰਦਰ ਘੁੰਮਣ ਸਨ। ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ ਲਿਬਰਲ ਪਾਰਟੀ (ਜੇਤੂ) ਇਨ੍ਹਾਂ ਦੇ ਮੁਕਾਬਲੇ ‘ਚ ਰੋਮਾਣਾ ਬੈਨਸਨ ਸਿੰਘ (ਕੰਜ਼ਰਵੇਟਿਵ), ਸ਼ਰਨਜੀਤ ਸਿੰਘ ਐੱਨਡੀਪੀ ਅਤੇ ਗੌਰਵ ਵਾਲੀਆ ਚੋਣ ਲੜੇ। ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਲਿਬਰਲ ਪਾਰਟੀ (ਜੇਤੂ) ਰਹੇ ਅਤੇ ਇਨ੍ਹਾਂ ਦੇ ਮੁਕਾਬਲੇ ‘ਚ ਅਰਪਨ ਖੰਨਾ ਨੇ ਕਿਸਮਤ ਅਜਮਾਈ।

ਇਸੇ ਤਰ੍ਹਾਂ ਸਰੀ ਸੈਂਟਰ ‘ਚ ਵੀ ਰਣਦੀਪ ਸਰਾਏ ਲਿਬਰਲ ਪਾਰਟੀ (ਜੇਤੂ) ਦੇ ਵਿਰੁੱਧ ਟੀਨਾ ਬੈਂਸ (ਕੰਜ਼ਰਵੇਟਿਵ) ਸਰਜੀਤ ਸਰਾ ਐੱਨਡੀਪੀ ਅਤੇ ਪੀਪੀਸੀ ਦੇ ਜਸਵਿੰਦਰ ਸਿੰਘ ਦਿਲਾਵਰੀ ਨੇ ਕਿਸਮਤ ਅਜਮਾਈ। ਸਰੀ ਨਿਊਟਨ ਵਿੱਚ ਸੁੱਖ ਧਾਲੀਵਾਲ ਲਿਬਰਲ ਪਾਰਟੀ (ਜੇਤੂ) ਰਹੇ। ਇਨ੍ਹਾਂ ਦੇ ਖਿਲਾਫ ਕੰਜ਼ਰਵੇਟਿਵ ਦੇ ਹਰਪ੍ਰੀਤ ਸਿੰਘ ਅਤੇ ਐੱਨਡੀਪੀ ਦੇ ਹਰਜੀਤ ਸਿੰਘ ਗਿੱਲ ਨੇ ਚੋਣ ਲੜੀ। ਕਿਚਨਰ ਸੈਂਟਰ ਵਿੱਚ ਰਾਜ ਸੈਣੀ ਲਿਬਰਲ ਪਾਰਟੀ ਤੋਂ ਜੇਤੂ ਰਹੇ। ਐਡਮਿੰਟਨ ਮਿਲਵੁੱਡਜ਼ ਵਿੱਚ ਟਿਮ ਉਪਲ ਕੰਜ਼ਰਵੇਟਿਵ (ਜੇਤੂ) ਰਹੇ ਇਨ੍ਹਾਂ ਦੇ ਮੁਕਾਬਲੇ ‘ਚ ਅਮਰਜੀਤ ਸੋਹੀ ਨੇ ਚੋਣ ਲੜੀ। ਕੈਲਗਰੀ ਸਕਾਈਵਿਓ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਜਗਦੀਪ ਕੌਰ ਸਹੋਤਾ ਚੋਣ ਜਿੱਤ ਗਏ। ਜਦਕਿ ਇਨ੍ਹਾਂ ਦੇ ਮੁਕਾਬਲੇ ‘ਚ ਨਿਰਮਲਾ ਨਾਇਡੂ, ਗੁਰਿੰਦਰ ਸਿੰਘ ਗਿੱਲ ਅਤੇ ਹਰਿੰਦਰ ਸਿੰਘ ਢਿੱਲੋਂ ਚੋਣ ਲੜੇ। ਵਾਟਰਲੂ ‘ਚ ਬਰਦੀਸ਼ ਚੱਗਰ (ਲਿਬਰਲ ਪਾਰਟੀ) ਨੇ ਚੋਣ ਜਿੱਤੀ। ਬਰਨਵੀ ਸਾਊਥ ਤੋਂ ਐੱਨਡੀਪੀ ਪਾਰਟੀ ਦੇ ਜਗਮੀਤ ਸਿੰਘ ਜੇਤੂ ਰਹੇ। ਇਨ੍ਹਾਂ ਦੇ ਖਿਲਾਫ ਪੰਜਾਬੀ ਮੂਲ ਦੀ ਨੀਲਮ ਬਰਾੜ ਲਿਬਰਲ ਪਾਰਟੀ ਤੋਂ ਚੋਣ ਲੜੀ। ਵੈਨਕੂਵਰ ਸਾਊਥ ਤੋਂ ਹਰਜੀਤ ਸੱਜਣ ਲਿਬਰਲ ਪਾਰਟੀ, ਮਿਸੀਸਾਓਗਾ ਮਾਲਟਨ ਤੋਂ ਨਵਦੀਪ ਬੈਂਸ ਲਿਬਰਲ ਪਾਰਟੀ, ਮਿਸੀਸਾਓਗਾ ਸਟਰੀਟਸਵਿਲੇ ਤੋਂ ਗਗਨ ਸਿਕੰਦ ਲਿਬਰਲ ਪਾਰਟੀ, ਡੋਰਸਲ ਲੈਚਿਨੇ ਲਾਸਾਲੇ ਕਿਊਬਕ ਤੋਂ ਲਿਬਰਲ ਪਾਰਟੀ ਦੀ ਅੰਜੂ ਢਿੱਲੋਂ ਜੇਤੂ ਰਹੀ। ਇਸੇ ਤਰ੍ਹਾਂ ਮਰਖਮ ਵਿੱਚ ਕੰਜ਼ਰਵੇਟਿਵ ਦੇ ਬੌਬ ਸਰੋਆ ਜੇਤੂ ਰਹੇ। ਓਕਵਿਲੇ ਤੋਂ ਅਨੀਤਾ ਆਨੰਦ ਲਿਬਰਲ ਪਾਰਟੀ ਤੋਂ ਜਿੱਤ ਗਏ। ਜਸਰਾਜ ਸਿੰਘ ਹਲਾਂ ਕੈਲਗਰੀ ਵਿੱਚ ਆਪਣੀ ਜਿੱਤ ਦਰਜ ਕਰਵਾ ਕੇ ਸਫਲ ਰਹੇ। ਬਹੁਤੇ ਜਿੱਤਣ ਵਾਲੇ ਪੰਜਾਬ ਦੇ ਦੋਆਬੇ ਅਤੇ ਮਾਝੇ ਨਾਲ ਸੰਬੰਧਤ ਹੋਣ ਕਰਕੇ ਉਹਨਾਂ ਦੇ ਜ਼ੱਦੀ ਪਿੰਡਾਂ ਵਿੱਚ ਲੋਕ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਹਨ।ਪੰਜਾਬੀਆਂ ਦੀ ਇਸ ਸਫਲਤਾ ਤੋਂ ਸਾਬਤ ਹੁੰਦਾ ਹੈ ਕਿ ਜੇ ਉਹ ਇਕੱਠੇ ਹੋ ਕੇ ਕੋਈ ਵੀ ਮੋਰਚਾ ਲਾ ਲੈਣ ਤਾਂ ਉਹ ਸਭ ਨੂੰ ਅੱਗੇ ਲਗਾ ਸਕਦੇ ਹਨ।

Check Also

ਮਹਾਂਮਾਰੀ ਦੇ ਟਾਕਰੇ ਲਈ ਦੇਰੀ ‘ਚ ਕੌਣ ਜ਼ਿੰਮੇਵਾਰ? ਲੋਕ ਜਾਂ ਸਰਕਾਰਾਂ?

-ਜਗਤਾਰ ਸਿੰਘ ਸਿੱਧੂ ਚੰਡੀਗੜ੍ਹ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ …

Leave a Reply

Your email address will not be published. Required fields are marked *