ਝਾਰਖੰਡ ‘ਚ ਬੱਸ ਦੀ ਟੱਕਰ ਕਾਰਨ ਕਾਰ ਨੂੰ ਲੱਗੀ ਅੱਗ, 5 ਲੋਕ ਜ਼ਿੰਦਾ ਸੜੇ

TeamGlobalPunjab
1 Min Read

ਰਾਮਗੜ੍ਹ: ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਮੁਰਬੰਦਾ ਲਾਰੀ ਨੇੜੇ ਬੁੱਧਵਾਰ ਸਵੇਰੇ ਬੱਸ ਅਤੇ ਵੈਗਨ ਆਰ ਕਾਰ ਵਿਚਕਾਰ ਸਿੱਧੀ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਬੱਸ, ਕਾਰ ਦੇ ਉੱਪਰ ਚੜ੍ਹ ਗਈ ਅਤੇ ਕਾਰ ਵਿਚ ਅੱਗ ਲੱਗ ਗਈ।ਮਰਨ ਵਾਲਿਆਂ ਵਿੱਚ ਇੱਕ ਲੜਕਾ ਅਤੇ ਦੋ ਔਰਤਾਂ ਸਮੇਤ 5  ਲੋਕਾਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ।

ਰਾਮਗੜ੍ਹ ਪੁਲਿਸ ਇੰਸਪੈਕਟਰ ਪ੍ਰਭਾਤ ਕੁਮਾਰ ਨੇ ਦੱਸਿਆ ਕਿ ਸਵੇਰੇ ਲੱਗਭਗ 8 ਵਜੇ ਇਕ ਵੈਗਨ ਆਰ ਕਾਰ ਦੀ ਦੂਜੇ ਪਾਸਿਓਂ ਆ ਰਹੀ ਬੱਸ ਨਾਲ ਰਾਮਗੜ੍ਹ ਜ਼ਿਲ੍ਹੇ ਦੇ ਰਜਰੱਪਾ ਪੁਲਿਸ ਥਾਣਾ ਖੇਤਰ ‘ ਚ ਗੋਲਾ-ਰਾਮਗੜ੍ਹ ਮੁੱਖ ਹਾਈਵੇਅ ‘ਤੇ ਮੁਰਬੰਦਾ ਲਾਰੀ ਦੇ ਨੇੜੇ ਆਹਮਣੇ-ਸਾਹਮਣੇ ਭਿਆਨਕ ਟੱਕਰ ਹੋ ਗਈ। ਬੱਸ ਕਾਰ ਦੇ ਉੱਪਰ ਚੜ੍ਹ ਗਈ। ਕਾਰ ‘ਚ ਸਵਾਰ ਸਾਰੇ 5 ਲੋਕ ਬੁਰੀ ਤਰ੍ਹਾਂ ਫਸ ਗਏ। ਥੋੜ੍ਹੀ ਹੀ ਦੇਰ ਬਾਅਦ ਕਾਰ ਵਿਚ ਅੱਗ ਲੱਗ ਗਈ ਅਤੇ 5 ਲੋਕਾਂ ਦੀ ਮੌਕੇ ‘ਤੇ ਹੀ ਸੜ ਕੇ ਮੌਤ ਹੋ ਗਈ।

Share this Article
Leave a comment