ਚੀਨ ਲਗਾਤਾਰ ਭਾਰਤ ਦੇ ਨਾਲ ਲਗਦੀ ਸਰਹੱਦ ਨੇੜ੍ਹੇ ਨਵੇਂ ਆਪਣਾ ਫੌਜੀ ਬਲ ਦੀ ਤਾਕਤ ਵਧਾਉਣ ‘ਚ ਲੱਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਚੀਨ ਤਿਬੱਤ ‘ਚ ਜੰਗ ਦੀ ਤਿਆਰੀਆਂ ‘ਚ ਲੱਗਿਆ ਹੈ। ਚੀਨ ਨੇ ਤਿੱਬਤ ‘ਚ ਆਪਣੀ ਮੌਜੂਦ ਫੌਜੀ ਤਾਕਤ ਨੂੰ ਵਧਾਉਣ ਲਈ ਮੋਬਾਈਲ ਹੌਵਿਟਰਜ਼ ਤੋਪਾਂ ਤਾਇਨਾਤ ਕੀਤੀਆਂ ਹਨ। ਜਿਨ੍ਹਾਂ ਨੂੰ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ‘ਤੇ ਲੈ ਕੇ ਜਾਇਆ ਜਾ ਸਕਦਾ ਹੈ। ਚੀਨ ਨੇ ਤਿੱਬਤ ‘ਚ ਆਪਣੀ ਫੌਜ ਨੂੰ ਹਾਲ ਹੀ ‘ਚ ਹਲਕੇ ਟੈਂਕ ਉਪਲੱਬਧ ਕਰਵਾਏ ਸਨ।
ਪੀਐਲਪੀ-181 ਮੋਬਾਈਲ ਹੌਵਿਟਜ਼ਰ ‘ਚ 52 ਕੈਲੀਬਰ ਦੀ ਤੋਪ ਹੋਵੇਗੀ। ਇਸ ਦੀ ਮਾਰਨ ਦੀ ਤਾਕਤ 50 ਕਿਲੋਮੀਟਰ ਦੀ ਹੈ। 2017 ‘ਚ ਡੋਕਲਾਮ ਵਿਵਾਦ ਸਮੇਂ ਇਨ੍ਹਾਂ ਤੋਪਾਂ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਤੋਪਾਂ ਲੇਜ਼ਰ ਤੇ ਸੈਟੇਲਾਈਟ ਤਕਨੀਕ ਨਾਲ ਵੀ ਨਿਸ਼ਾਨਾ ਸਾਧ ਸਕਦੀਆਂ ਹਨ।
ਤਿੱਬਤ ‘ਚ ਤਾਇਨਾਤ ਚੀਨੀ ਸੈਨਾ ਨੂੰ ਹਲਕੇ ਟੈਂਕ ਹਾਲ ਹੀ ‘ਚ ਦਿੱਤੇ ਗਏ ਹਨ, ਜੋ ਉਚਾਈ ‘ਤੇ ਮਾਰ ਕਰਨ ‘ਚ ਕਾਫੀ ਸਫਲ ਹਨ। ਟਾਈਪ 15 ਟੈਂਕਾਂ ਦੇ ਇੰਜ਼ਨ ਦੀ ਤਾਕਤ 1000 ਹਾਰਸ ਪਾਵਰ ਹੈ। ਤਿੱਬਤ ‘ਚ ਆਪਣੀ ਸੈਨਾ ‘ਚ ਵਾਧਾ ਕਰਨ ‘ਚ ਚੀਨ ਕਾਫੀ ਖ਼ਰਚ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਸ ਨਾਲ ਉਹ ਆਪਣੀ ਸੁਰੱਖਿਆ ਨੂੰ ਮਜਬੂਤ ਕਰ ਰਿਹਾ ਹੈ। ਇਸ ਦੇ ਨਾਲ ਹੀ ਆਪਣੇ ਗੁਆਂਢੀ ਦੇਸ਼ਾਂ ਨੂੰ ਲੜਾਈ ਲਈ ਉਕਸਾ ਰਿਹਾ ਹੈ।
