ਜੋੜੇ ਨੇ ਉਗਾਇਆ 803 ਕਿੱਲੋ ਦਾ ਕੱਦੂ, ਮੁਕਾਬਲੇ ‘ਚ ਜਿੱਤਿਆ ਲੱਖਾਂ ਦਾ ਇਨਾਮ

TeamGlobalPunjab
2 Min Read

ਕੈਨੇਡਾ ‘ਚ ਹਰ ਸਾਲ ਕੱਦੂ ਮੁਕਾਬਲਾ ( ਪੰਪਕਿਨ ਫੈਸਟ ) ਆਯੋਜਿਤ ਕੀਤਾ ਜਾਂਦਾ ਹੈ। ਇਸ ਸਾਲ ਵੀ ਇੱਥੋਂ ਦੇ ਬਰੁਸ ਕਾਊਂਟੀ ‘ਚ ਸਥਿਤ ਪੋਰਟ ਏਲਗਿਨ ਪਿੰਡ ਵਿਖੇ ਸ਼ਨੀਵਾਰ ਨੂੰ ਇਹ ਮੁਕਾਬਲਾ ਆਯੋਜਿਤ ਕੀਤਾ ਗਿਆ , ਜਿਸ ਵਿੱਚ ਲੋਕ ਸੈਂਕੜੇ ਕਿੱਲੋ ਦੇ ਕੱਦੂ ਲੈ ਕੇ ਪੁੱਜੇ। ਕੈਮਰਾਨ ਦੇ ਜੇਨ ਤੇ ਫਿਲ ਹੰਟ ਨਾਮਕ ਦੇ ਜੋੜੇ ਨੇ ਸਭ ਤੋਂ ਵੱਡਾ ਕੱਦੂ ਲਿਆ ਕੇ ਇਸ ਮੁਕਾਬਲੇ ਨੂੰ ਜਿੱਤਿਆ।

ਪਤੀ-ਪਤਨੀ ਨੇ ਜਦੋਂ 803.54 ਕਿੱਲੋ ਦੇ ਕੱਦੂ ਨੂੰ ਮੁਕਾਬਲੇ ਵਿੱਚ ਪੇਸ਼ ਕੀਤਾ ਤਾਂ ਲੋਕ ਉਸ ਨੂੰ ਵੇਖ ਕੇ ਹੈਰਾਨ ਸਨ। ਆਖ਼ਿਰਕਾਰ ਸਭ ਤੋਂ ਵੱਡਾ ਕੱਦੂ ਲਿਆਉਣ ਲਈ ਉਨ੍ਹਾਂ ਨੂੰ ਇਨਾਮ ਦੇ ਵੱਜੋਂ 1.60 ਲੱਖ ਰੁਪਏ ਦਿੱਤੇ ਗਏ।

ਜੇਨ ਹੰਟ ਨੇ ਇੰਨਾ ਵੱਡਾ ਕੱਦੂ ਕਿਵੇਂ ਉਗਾਇਆ, ਇਸ ਵਾਰੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕੱਦੂ ਦੇ ਬੀਜਾਂ ਨੂੰ ਸਹੀ ਢੰਗ ਨਾਲ ਲਗਾਇਆ। ਬਾਅਦ ਵਿੱਚ ਉਸ ਦੇ ਆਸਪਾਸ ਉੱਗੇ ਪੱਤਿਆਂ ਨੂੰ ਹਟਾਇਆ, ਉਸ ਵਿੱਚ ਵਰਮੀ ਕੰਪੋਸਿਟ ਯਾਨੀ ਖਾਦ ਪਾਈ ਅਤੇ ਲਗਾਤਾਰ ਉਸਦੀ ਦੇਖਭਾਲ ਕੀਤੀ ਉਦੋਂ ਜਾ ਕੇ ਉਹ ਇੰਨਾ ਵੱਡਾ ਕੱਦੂ ਉੱਗਾ ਪਾਏ।

ਮੀਡੀਆ ਰਿਪੋਰਟਾਂ ਦੇ ਮੁਤਾਬਕ, ਜੇਨ ਅਤੇ ਫਿਲ ਹੰਟ ਨੇ ਸਾਲ 1990 ਵਿੱਚ ਇੱਕ ਮੁਕਾਬਲਾ ਵੇਖਿਆ ਸੀ, ਜਿਸ ਵਿੱਚ ਆਕਾਰ ‘ਚ ਵੱਡੀ-ਵੱਡੀ ਸਬਜੀਆਂ ਨੂੰ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਉਸ ਦੇ ਅੰਦਰ ਵੀ ਵੱਡੀ – ਵੱਡੀ ਸਬਜੀਆਂ ਉਗਾਉਣ ਦਾ ਜਨੂੰਨ ਸਵਾਰ ਹੋ ਗਿਆ। ਜੇਨ ਚਾਹੁੰਦੇ ਸਨ ਕਿ ਉਹ ਇਸ ਨਾਲ ਜੁੜਿਆ ਕੋਈ ਰਿਕਾਰਡ ਦੁਨੀਆ ਦੇ ਸਾਹਮਣੇ ਪੇਸ਼ ਕਰਨ ਤੇ ਉਨ੍ਹਾਂ ਦਾ ਇਹ ਸੁਫ਼ਨਾ ਹੁਣ ਜਾਕੇ ਪੂਰਾ ਹੋਇਆ ਹੈ ।

Share this Article
Leave a comment