ਜੇਕਰ ਤੁਸੀ ਵੀ ਲੈਂਦੇ ਹੋ 7 ਘੰਟੇ ਤੋਂ ਘੱਟ ਦੀ ਨੀਂਦ ਤਾਂ ਇਨ੍ਹਾ ਗੰਭੀਰ ਬੀਮਾਰੀਆਂ ਨੂੰ ਦੇ ਰਹੇ ਹੋ ਸੱਦਾ

TeamGlobalPunjab
2 Min Read

ਸਿਹਤਮੰਦ ਸਰੀਰ ਲਈ ਪੂਰੀ ਨੀਂਦ ਲੈਣਾ ਜ਼ਰੂਰੀ ਮੰਨਿਆ ਜਾਂਦਾ ਹੈ ਅਮਰੀਕਾ ‘ਚ ਕੀਤੀ ਗਈ ਇੱਕ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਸਾਨੂੰ ਹਰ ਰੋਜ਼ ਲੋੜੀਂਦੀ ਨੀਂਦ ਨਹੀਂ ਆਉਂਦੀ ਤਾਂ ਸਾਡੀ ਮਾਨਸਿਕ ਸਿਹਤ ਵਿਗੜ ਜਾਂਦੀ ਹੈ ਇਸ ਦੇ ਨਾਲ ਹੀ ਸਰੀਰ ਦੀ ਚਰਬੀ ਵੀ ਵੱਧ ਜਾਂਦੀ ਹੈ। ਪੂਰੀ ਨੀਂਦ ਲੈਣ ਨਾਲ ਸਾਡਾ ਇਮਿਊਨ ਸਿਸਟਮ ਮਜ਼ਬੂਤ ​​ਹੋ ਜਾਂਦਾ ਹੈ ਨਾਲ ਹੀ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ।

ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਅਨੁਸਾਰ, ਨੀਂਦ ਦੀ ਘਾਟ ਸਰੀਰ ਨੂੰ ਇਸ ਤਰ੍ਹਾਂ ਨੁਕਸਾਨ ਪਹੁੰਚਾਉਂਦੀ ਹੈ ਕਿ ਚੰਗਾ ਭੋਜਨ ਖਾਣ ਤੋਂ ਬਾਅਦ ਵੀ ਸਿਹਤ ਖਰਾਬ ਰਹਿੰਦੀ ਹੈ। ਜਰਨਲ ਆਫ ਲਿਪਿਡ ਰਿਸਰਚ ‘ਚ ਹਾਲ ਹੀ ਵਿਚ ਪ੍ਰਕਾਸ਼ਿਤ ਕੀਤੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਰਾਤ ‘ਚ 7 ਘੰਟੇ ਤੋਂ ਘੱਟ ਦੀ ਨੀਂਦ ਵੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਰਿਸਰਚ ‘ਚ ਇਹ ਆਇਆ ਸਾਹਮਣੇ
ਪੇਨ ਸਟੇਟ ਦੇ ਪ੍ਰੋਫੈਸਰ ਓਰਫੂ ਬਕਸਟਨ ਨੇ ਕਿਹਾ ਕਿ ਕੰਮ ਕਾਰਨ ਪੈਦਾ ਹੋਇਆ ਤਣਾਅ ਨਾ ਸਿਰਫ ਨੀਂਦ ਨੂੰ ਪ੍ਰਭਾਵਤ ਕਰਦਾ ਹੈ ਬਲਕਿ ਨੀਂਦ ਦੀ ਘਾਟ ਸਾਡੇ ਕੰਮ ਨੂੰ ਹੋਰ ਤਣਾਅਪੂਰਨ ਬਣਾਉਂਦੀ ਹੈ। ਇਸਦੇ ਨਾਲ, ਬਾਲ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਅਮਰੀਕਾ ‘ਚ ਹਰ ਇੱਕ ਤਿਹਾਈ ਕੰਮ ਕਰਨ ਵਾਲੇ ਲੋਕਾਂ ਦਾ ਸੱਤ ਘੰਟੇ ਜਾ ਉਸ ਤੋਂ ਘੱਟ ਨੀਂਦ ਲੈਣ ਦਾ ਅਸਰ ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਸਾਲ ਦਰ ਸਾਲ ਪੈ ਰਿਹਾ ਹੈ।

ਸਿਹਤ ਵਿਗਿਆਨ ਪ੍ਰੋਫੈਸਰ ਜਗਦੀਸ਼ ਖੁਬਚੰਦਾਨੀ ਦੀ ਟੀਮ ਨੇ 2010 ਤੋਂ 2018 ਤੱਕ, 150,000 ਕੰਮ ਕਰਨ ਵਾਲੇ ਅਮਰੀਕੀ ਲੋਕਾਂ ‘ਤੇ ਰਿਸਰਚ ਕੀਤੀ। ਉਨ੍ਹਾਂ ਪਾਇਆ ਕਿ 2010 ਵਿਚ ਉਨ੍ਹਾਂ ਨੂੰ ਲਗਭਗ 31 ਪ੍ਰਤੀਸ਼ਤ ਪੂਰੀ ਨੀਂਦ ਨਹੀਂ ਮਿਲ ਰਹੀ ਸੀ, ਪਰ ਅਗਲੇ 8 ਸਾਲਾਂ ‘ਚ ਇਹ ਵਧ ਕੇ 36 ਪ੍ਰਤੀਸ਼ਤ ਹੋ ਗਈ ਖੋਜ ਦੇ ਨਤੀਜੇ ਔਰਤਾਂ ਤੇ ਮਰਦਾਂ ਲਈ ਬਰਾਬਰ ਸਨ।

- Advertisement -

Share this Article
Leave a comment