Oscar 2020: ਸਾਊਥ ਕੋਰੀਅਨ ਫਿਲਮ ਨੇ ਜਿੱਤੇ 4 ਕੈਟੇਗਰੀ ਦੇ ਅਵਾਰਡ

TeamGlobalPunjab
3 Min Read

ਨਿਊਜ਼ ਡੈਸਕ: ਦੁਨੀਆ ਦੇ ਸਭ ਤੋਂ ਮਹੱਤਵਪੂਰਣ ਪੁਰਸਕਾਰ ਯਾਨੀ 92ਵੇਂ ਆਸਕਰ ਅਵਾਰਡਸ ਵਿੱਚ ਫਿਲਮ ਪੈਰਾਸਾਈਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਮਰੀਕਾ ਦੇ ਲਾਸ ਐਂਜੇਲਸ ਸ਼ਹਿਰ ਦੇ ਡਾਲਬੀ ਥਿਏਟਰ ਵਿੱਚ ਹੋਏ ਇਸ ਅਵਾਰਡਸ 2020 ਵਿੱਚ ਸਾਊਥ ਕੋਰੀਆ ਦੀ ਇਸ ਫਿਲਮ ਨੇ ਕਈ ਮਹੱਤਵਪੂਰਣ ਆਸਕਰ ਅਵਾਰਡਸ ਆਪਣੇ ਨਾਮ ਕੀਤੇ ਹਨ। ਇਸ ਫਿਲਮ ਨੇ ਬੈਸਟ ਫਿਲਮ ਅਤੇ ਬੇਸਟ ਓਰਿਜਿਨਲ ਸਕਰੀਨਪਲੇਅ ਸਣੇ ਕਈ ਆਸਕਰ ਅਵਾਰਡਸ ਜਿੱਤੇ ਹਨ।

ਡਾਇਰੈਕਟਰ ਬੋਂਗ ਜੂਨ ਹੋ (bong joon ho) ਦੀ ਫਿਲਮ ਪੈਰਾਸਾਈਟ ਨੂੰ ਬੈਸਟ ਫਿਲਮ ਦਾ ਆਸਕਰ ਅਵਾਰਡ ਮਿਲਿਆ ਹੈ। ਇਹ ਫਿਲਮ ਦੋ ਫੈਮਿਲੀ ਦੀ ਕਹਾਣੀ ‘ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਆਰਥਿਕ ਰੂਪ ਨਾਲ ਅਮੀਰ ਪਰਿਵਾਰ ਤੇ ਇੱਕ ਗਰੀਬ ਪਰਿਵਾਰ ਦੇ ਵਿੱਚ ਸਾਊਥ ਕੋਰੀਆ ਦਾ ਕਲਾਸ ਸਟਰਗਲ ਨੂੰ ਵਿਖਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਬੈਸਟ ਫਿਲਮ ਦੇ ਨਾਲ ਹੀ ਇਸ ਫਿਲਮ ਨੂੰ ਬੈਸਟ ਡਾਇਰੈਕਟਰ, ਬੇਸਟ ਓਰਿਜਿਨਲ ਸਕਰੀਨਪਲੇਅ ਅਤੇ ਬੈਸਟ ਇੰਟਰਨੈਸ਼ਨਲ ਫਿਲਮ ਦਾ ਆਸਕਰ ਵੀ ਮਿਲਿਆ ਹੈ।

ਐਕਟਰ Joaquin Phoenix ਨੇ ਬੈਸਟ ਐਕਟਰ ਦਾ ਆਸਕਰ ਅਵਾਰਡ ਜਿੱਤ ਲਿਆ ਹੈ। ਵਾਕੀਨ ਨੂੰ ਇਸ ਅਵਾਰਡ ਦਾ ਸਭ ਤੋਂ ਪ੍ਰਬਲ ਦਾਵੇਦਾਰ ਮੰਨਿਆ ਜਾ ਰਿਹਾ ਸੀ। ਉਨ੍ਹਾਂ ਨੇ ਆਪਣੀ ਸਪੀਚ ਵਿੱਚ ਕਈ ਮਹੱਤਵਪੂਰਣ ਮੁੱਦਿਆਂ ‘ਤੇ ਗੱਲ ਕੀਤੀ ਹੈ।

- Advertisement -

ਫਿਲਮ ਜੁਡੀ ਗਾਰਲੈਂਡ ਵਿੱਚ ਆਪਣੀ ਪਰਫਾਰਮੈਂਸ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ Renée Zellweger ਬੈਸਟ ਅਦਾਕਾਰਾ ਦਾ ਆਸਕਰ ਜਿੱਤਣ ਵਿੱਚ ਕਾਮਯਾਬ ਰਹੀ ਹਨ।

ਡਾਇਰੈਕਟਰ ਬੋਂਗ ਜੂਨ ਹੋ ਨੂੰ ਆਪਣੀ ਫਿਲਮ ਪੈਰਾਸਾਈਟ ਲਈ ਬੈਸਟ ਡਾਇਰੈਕਟਰ ਦਾ ਆਸਕਰ ਮਿਲਿਆ ਹੈ। ਇਹ ਫਿਲਮ ਦੋ ਪਰਿਵਾਰਾਂ ਦੀ ਕਹਾਣੀ ‘ਤੇ ਆਧਾਰਿਤ ਹੈ। ਇਸ ਫਿਲਮ ਨੂੰ ਸਾਲ ਦੀ ਸਭ ਤੋਂ ਚੰਗੀ ਡਾਰਕ ਕਾਮੇਡੀ ਦੱਸਿਆ ਜਾ ਰਿਹਾ ਹੈ। ਇਹ ਫਿਲਮ ਭਾਰਤ ਵਿੱਚ 31 ਜਨਵਰੀ ਨੂੰ ਲਗਭਗ 100 ਸਕਰੀਨਸ ‘ਤੇ ਰਿਲੀਜ ਹੋਈ ਸੀ।

Share this Article
Leave a comment