…ਜਿੱਥੇ ਹਰ ਰੋਜ਼ ਘਰਾਂ ਦੇ ਬਾਹਰ ਮਿਲ ਰਹੇ ਹਨ ਨੋਟਾਂ ਦੇ ਲਿਫਾਫੇ, ਲੋਕਾਂ ਦੇ ਨਾਲ ਨਾਲ ਪੁਲਿਸ ਵੀ ਹੋ ਰਹੀ ਹੈ ਹੈਰਾਨ

Prabhjot Kaur
2 Min Read

ਸਪੇਨ : ਇਨਸਾਨ ਪੈਸੇ ਲਈ ਹਰ ਪਾਪੜ ਵੇਲਦਾ ਹੈ, ਤੇ ਇਹ ਵੀ ਦੇਖਿਆ ਗਿਆ ਹੈ ਕਿ ਕਈ ਵਾਰ ਉਹ ਆਪਣੀ ਪੈਸੇ ਦੀ ਭੁੱਖ ਮਿਟਾਉਣ ਲਈ ਦੂਸਰਿਆਂ ਤੋਂ ਲੁੱਟਾਂ ਖੋਹਾਂ ਵੀ ਕਰਦਾ ਹੈ। ਇਹ ਤਾਂ ਆਮ ਗੱਲ ਹੈ ਪਰ ਕੀ ਤੁਸੀਂ ਕਦੀ ਦੇਖਿਆ ਹੈ ਕਿ ਕੋਈ ਇਨਸਾਨ ਤੁਹਾਡੇ ਪੈਸੇ ਖੋਹਣ ਦੀ ਬਜਾਏ ਤੁਹਾਨੂੰ ਬਿਨਾਂ ਮਤਲਬ ਤੋਂ ਪੈਸੇ ਦੇ ਜਾਵੇ? ਅਜਿਹੇ ਇਨਸਾਨ ਨੂੰ ਤਾਂ ਮਸੀਹਾ ਹੀ ਕਿਹਾ ਜਾ ਸਕਦਾ ਹੈ। ਅਜਿਹੇ ਹੀ ਪੈਸੇ ਵੰਡਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਸਪੇਨ ਦੇ ਇੱਕ ਛੋਟੇ ਜਿਹੇ ਪਿੰਡ ਵਿਲਾਰਾਮਿਅਲ ‘ਚ, ਜਿੱਥੇ ਕਿ ਕੋਈ ਮਸੀਹਾ ਬਣਿਆ ਇਨਸਾਨ ਉੱਥੇ ਰਹਿਣ ਵਾਲੇ ਵਸਨੀਕਾਂ ਦੇ ਘਰਾਂ ਦੇ ਬਾਹਰ ਪੈਸਿਆਂ ਨਾਲ ਭਰੇ ਲਿਫਾਫੇ ਛੱਡ ਜਾਂਦਾ ਹੈ।

ਸਪੇਨ ਦੇ ਇਸ 8 ਸੌ ਦੇ ਕਰੀਬ ਅਬਾਦੀ ਵਾਲੇ ਪਿੰਡ ਦੇ ਲੋਕ ਹੈਰਾਨ ਹਨ ਕਿ ਹਰ ਰੋਜ਼ ਕੌਣ ਮਸੀਹਾ ਬਣਿਆ ਇਨਸਾਨ ਇਨ੍ਹਾਂ ਦੇ ਘਰਾਂ ਦੇ ਬਾਹਰ ਰੁਪਏ ਨਾਲ ਭਰੇ ਲਿਫਾਫੇ ਰੱਖ ਜਾਂਦਾ ਹੈ? ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਥੋਂ ਦੀ ਮੇਅਰ ਨੂਰੀਆ ਸਾਈਮਨ ਨੇ ਦੱਸਿਆ ਕਿ ਵਿਲਾਰਾਮਿਅਲ ਵਾਸੀਆਂ ਨੂੰ ਬੀਤੇ ਹਫਤੇ ਦੇ ਬੁੱਧਵਾਰ ਯਾਨੀਕਿ 6 ਮਾਰਚ ਦੀ ਸਵੇਰ ਨੂੰ ਤਕਰੀਬਨ 15 ਲੋਕਾਂ ਨੂੰ 100 ਯੂਰੋ ਦੇ ਕਰੀਬ ਰੁਪਏ ਮਿਲੇ, ਇਹ ਪੈਸੇ ਮਿਲਣ ਤੋਂ ਬਾਅਦ ਉਹ ਲੋਕ ਹੈਰਾਨ ਹਨ ਕਿ ਉਨ੍ਹਾਂ ਨੂੰ ਹੀ ਇਹ ਪੈਸੇ ਕਿਉਂ ਮਿਲੇ ਤੇ ਕੋਈ ਉਨ੍ਹਾਂ ਨੂੰ ਹੀ ਪੈਸੇ ਕਿਉਂ ਦੇ ਰਿਹਾ ਹੈ? ਇਹ ਵੀ ਕਿਹਾ ਜਾ ਰਿਹਾ ਹੈ ਕਿ ਉੱਥੋਂ ਦੇ ਕੁਝ ਅਖ਼ਬਾਰਾਂ ਵੱਲੋਂ ਇਸ ਮਸੀਹੇ ਬਣੇ ਇਨਸਾਨ ਨੂੰ ‘ਰੌਬਿਨਹੁੱਡ ਆਫ ਵਿਲਾਰਾਮਿਅਲ’ ਕਹਿ ਕੇ ਸੰਬੋਧਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਮਿਲੇ ਹੋਏ ਪੈਸਿਆਂ ਸਬੰਧੀ ਪਹਿਲਾਂ ਤਾਂ ਲੋਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਧਨ ਰਾਸ਼ੀ ਕਿਤੇ ਕਿਸੇ ਗਲਤ ਢੰਗ ਨਾਲ ਤਾਂ ਨਹੀਂ ਆ ਰਹੀ ਅਤੇ ਫਿਰ ਬੈਂਕ ਰਾਹੀਂ ਵੀ ਇਸ ਦੇ ਅਸਲੀ ਜਾਂ ਨਕਲੀ ਹੋਣ ਦਾ ਪਤਾ ਲਗਾਇਆ ਗਿਆ। ਪੁਲਿਸ ਵੱਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

 

- Advertisement -

 

Share this Article
Leave a comment