ਅੰਮ੍ਰਿਤਸਰ : ਪੰਜਾਬੀ ਏਕਤਾ ਪਾਰਟੀ ਸੁਪਰੀਮੋਂ ਸੁਖਪਾਲ ਖਹਿਰਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਭਾਰਤ ‘ਚ ਜਿਹੜੀ ਵੀ ਸਿਆਸੀ ਪਾਰਟੀ ਚੋਣ ਮਨੋਰਥ ਪੱਤਰਾਂ ਰਾਂਹੀ ਕੀਤੇ ਗਏ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ ਉਸ ਪਾਰਟੀ ਦੀ ਮਾਨਤਾ ਰੱਦ ਕਰ ਦਿੱਤੀ ਜਾਵੇ। ਖਹਿਰਾ ਅਨੁਸਾਰ ਚੋਣ ਕਮਿਸ਼ਨ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਵੇ ਤਾਂ ਕਿ ਸਿਆਸਤਦਾਨਾਂ ਤੋਂ ਚੋਣਾਂ ਜਿੱਤਣ ਤੋਂ ਬਾਅਦ ਜਵਾਬ ਤਲਬੀ ਕੀਤੀ ਜਾ ਸਕੇ। ਸੁਖਪਾਲ ਖਹਿਰਾ ਆਪਣੀ ਨਵੀਂ ਪਾਰਟੀ ਦੇ ਗਠਨ ਤੋਂ ਬਾਅਦ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈਣ ਆਏ ਹੋਏ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਭਾਵੇਂ ਅਦਾਲਤ ਨੇ ਬਰੀ ਕਰ ਦਿੱਤਾ ਹੈ ਪਰ ਉਹ ਲੋਕਾਂ ਵੱਲੋਂ ਨਾਕਾਰੀ ਹੋਈ ਆਗੂ ਹੈ ਤੇ ਉਹ ਉਨ੍ਹਾਂ ਦੀ ਗੱਲ ਤੇ ਨਾ ਤਾਂ ਧਿਆਨ ਦਿੰਦੇ ਹਨ, ਤੇ ਨਾ ਹੀ ਕੋਈ ਜਵਾਬ ਦੇਣਗੇ।