ਆਚਾਰਿਆ ਰਜਨੀਸ਼ ਜਿਸਨੂੰ ਲੋਕ ਓਸ਼ੋ ਦੇ ਨਾਮ ਤੋਂ ਜਾਣਦੇ ਹਨ।ਓਸ਼ੋ ਇਕ ਉਹ ਨਾਮ ਹੈ ਜਿਸਤੋਂ ਕਈ ਲੋਕ ਪ੍ਰਭਾਵਿਤ ਹੋਏ ਹਨ।ਪਹਿਲਾਂ ਤੁਹਾਨੂੰ ਦਸ ਦਈਏ ਓਸ਼ੋ ਕੋਣ ਸੀ ਤੇ ਲੋਕਾਂ ਦੀ ਕੀ ਵਿਚਾਰਧਾਰਾ ਸੀ ਓਸ਼ੋ ਬਾਰੇ।ਕਈ ਕਹਿੰਦੇ ਸੀ ਓਸ਼ੋ ਇਕ ਸੀਪੀਰਚੁਅਲ ਮਾਸਟਰ( Spiritual Master), ਕਈ ਕਹਿੰਦੇ ਫਿਲੋਸਫਰ (philosopher) ਨੇ, ਤੇ ਕਈਆਂ ਲਈ ਵਧੀਆ ਸੋਚਣ ਵਾਲੇ (Thinker) ਤੇ ਕਈਆਂ ਨੇ ਕਿਹਾ ਉ ਇਕ ਸੈਕਸ ਗੁਰੂ (Sex Guru) ਸਨ।
ਹੁਣ ਵੈਬ ਸੀਰੀਜ਼ ਤੇ ਬਾਇਓਪਿਕ ਦਾ ਦੌਰ ਚਲ ਰਿਹਾ ਹੈ ਹਾਲ ਹੀ ਚ ਬਣੀਆਂ ਬਾਇਓਪਿਕ ਫਿਲਮਾਂ ਜਿਵੇਂ ‘ਠਾਕਰੇ’, ‘ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ’, ਸੰਜੂ ਤੇ ਕਈ ਹੋਰ ਫਿਲਮਾਂ ਤੇ ਹੁਣ ਓਸ਼ੋ ‘ਤੇ ਫਿਲਮ ਬਣਨ ਜਾ ਰਹੀ ਹੈ। ਬਾਲੀਵੁੱਡ ਦੇ ‘ਮਿਸਟਰ ਪਰਫੈਕਸ਼ਨਿਸਟ’ ਆਮਿਰ ਖ਼ਾਨ ਓਸ਼ੋ ਤੇ ਬਣਨ ਵਾਲੀ ਫਿਲਮ ‘ਚ ਓਸ਼ੋ ਦਾ ਕਿਰਦਾਰ ਨਿਭਾਉਣ ਲੱਗੇ ਸਨ ਪਰ ਹੁਣ ਖ਼ਬਰਾਂ ਆ ਰਹੀਆਂ ਨੇ ਕਿ ਆਮਿਰ ਖ਼ਾਨ ਫਿਲਮ ਨਹੀ ਕਰਨਗੇ।
ਚਰਚਾ ਸੀ ਕਿ ਆਮਿਰ ਖ਼ਾਨ ਡਿਜੀਟਲ ਵਰਲਡ ‘ਚ ਡੈਬਿਊ ਕਰਨਗੇ। ਇਸ ਸੀਰੀਜ਼ ਨੂੰ ਕਪੂਰ ਐਂਡ ਸਨਜ਼ ਦੇ ਨਿਰਦੇਸ਼ਕ ਸ਼ਕੁਨ ਬੱਤਰਾ ਨਿਰਦੇਸ਼ਿਤ ਕਰ ਰਿਹਾ ਹੈ। ਆਮਿਰ ਖ਼ਾਨ ਨੇ ਇਸ ਬਾਇਓਪਿਕ ਤੋਂ ਇਸ ਲਈ ਕਿਨਾਰਾ ਕੀਤਾ ਹੈ ਕਿਉਂਕਿ ਇਹ ਇਕ ਲੰਮੇ ਸਮੇਂ ਤੱਕ ਚੱਲਣ ਵਾਲਾ ਪ੍ਰੋਜੈਕਟ ਹੈ ਤੇ ਆਮਿਰ ਖ਼ਾਨ ਇਸ ਪ੍ਰੋਜੈਕਟ ਲਈ ਜ਼ਿਆਦਾ ਫੀਸ ਮੰਗ ਰਹੇ ਸਨ ਪਰ ਨਿਰਮਾਤਾ ਉਸ ਅਨੁਸਾਰ ਫੀਸ ਅਦਾ ਕਰਦੇ ਨਜ਼ਰ ਨਹੀ ਆ ਰਹੇ। ਇਸ ਲਈ ਆਮਿਰ ਖਾਨ ਇਸ ਸੀਰੀਜ਼ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ ਹੁਣ ਨਿਰਮਾਤਾ ਆਮਿਰ ਦੀ ਥਾਂ ਕਿਸੇ ਹੋਰ ਅਦਾਕਾਰ ਦੀ ਭਾਲ ‘ਚ ਹਨ।
ਜਾਣੋ ਆਮਿਰ ਖ਼ਾਨ ਨੇ ਓਸ਼ੋ ਦੀ ਬਾਇਓਪਿਕ ਕਰਨ ਤੋਂ ਕਿਉਂ ਕੀਤਾ ਇੰਨਕਾਰ
Leave a comment
Leave a comment