ਜਾਇਦਾਦ ਪਿੱਛੇ ਪੁੱਤ ਨੇ ਮਾਂ-ਪਿਓ ਨਾਲ ਕੀਤੀ ਕੁੱਟਮਾਰ,ਰੋਂਦੇ ਮਾਂ-ਪਿਓ ਦਾ ਕਹਿਣਾ ਜੇਕਰ ਪੁੱਤਰ ਇਸ ਤਰਾਂ ਦੇ ਹੁੰਦੇ ਹਨ ਤਾਂ ਪ੍ਰਮਾਤਮਾ ਕਿਸੇ ਨੂੰ ਵੀ ਪੁੱਤਰ ਨਾ ਦੇਵੇ

TeamGlobalPunjab
2 Min Read

ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਾਇਦਾਦ ਨੂੰ ਲੈ ਕੇ ਇੱਕ ਪੁੱਤ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੀ ਹੀ ਮਾਂ ਅਤੇ ਪਿਓ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।  ਜ਼ਖ਼ਮੀ ਮਾਂ-ਪਿਓ ਨੂੰ  ਧੀ ਨੇ ਹਸਪਤਾਲ ਦਾਖਲ ਕਰਵਾਇਆ ਹੈ।

ਇਕ ਮਾਂ ਨੂੰ ਸਭ ਤੋਂ ਵਧ ਖੁੱਸ਼ੀ ਹੁੰਦੀ ਹੈ ਪੁੱਤ ਜਦ ਜਨਮ ਲੈਂਦਾਂ ਹੈ। ਉਦੋਂ ਤੋਂ ਹੀ ਮਾਂ ਉਸਦੇ ਵਿਆਹ ਦੇ ਸੁਪਨੇ ਲੈਣ ਲੱਗ ਪੈਂਦੀ ਹੈ। ਪਰ ਕਲਯੁੱਗ ‘ਚ ਖੂਨ ਸਫੈਦ ਹੋ ਚੁੱਕੇ ਹਨ।  ਇਕ ਪੁੱਤ ਵੱਲੋ ਆਪਣੀ ਮਾਂ ਅਤੇ ਪਿਉ ਨਾਲ ਕੁੱਟਮਾਰ  ਕੀਤੀ ਗਈ । ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਰੋਂਦੀ ਮਾਂ ਨੇ ਕਿਹਾ ਕਿ ਖੁਸ਼ੀ ਹੋਈ ਸੀ ਜਦੋਂ ਉਸਨੇ ਆਪਣਾ ਪੁੱਤ ਵਿਆਹਿਆ ਸੀ ਪਰ ਪਤਾ ਨਹੀਂ ਸੀ ਜਦੋਂ ਬਗਾਨੀ ਧੀ ਉਨ੍ਹਾਂ ਘਰ ਆਏਗੀ ਤੇ ਉਨ੍ਹਾਂ ਨਾਲ ਇੰਜ ਹੋਵੇਗਾ।  ਬਜ਼ੁਰਗ ਜੋੜੇ ਨੇ ਦੱਸਿਆ ਉਨ੍ਹਾਂ ਦੋ ਪੁੱਤਰ ਅਤੇ ਇਕ ਧੀ ਜਿਸ ਵਿੱਚੋਂ ਇੱਕ ਪੁੱਤ ਦੀ ਮੌਤ ਹੋ ਚੁੱਕੀ ਹੈ ਅਤੇ ਧੀ ਜਿਸਦਾ ਤਲਾਕ ਚੱਲ ਰਿਹਾ ਹੈ ।  ਉਨ੍ਹਾਂ ਦਾ ਦੂਸਰਾ ਪੁੱਤ ਉਨ੍ਹਾਂ ਤਿੰਨਾਂ ਨੂੰ ਘਰ ਵਿੱਚ ਬਰਦਾਸ਼ਤ ਨਹੀਂ ਕਰਦਾ ਅਤੇ ਰੋਜ਼ ਉਨ੍ਹਾਂ ਨੂੰ ਘਰ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ।

ਬਜ਼ੁਰਗ ਜੋੜੇ ਨੇ ਦੱਸਿਆ ਅੱਜ ਵੀ ਉਨ੍ਹਾਂ ਦੇ ਪੁੱਤ ਦੇ ਸਹੁਰੇ ਪਰਿਵਾਰ ਕਰੀਬ 10 ਤੋਂ 12 ਜਾਣੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨਾਲ ਮਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ। ਬਜ਼ੁਰਗ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਲਾਂ ਤੋਂ ਖਿਚ-ਖਿਚ ਕੇ ਅਤੇ ਚੱਪਲਾਂ ਦੇ ਨਾਲ ਮਾਰ-ਮਾਰ ਕੇ ਬੁਰਾ ਹਾਲ ਕਰ ਦਿੱਤਾ।  ਰੋਂਦੇ ਬਜ਼ੁਰਗ ਜੋੜੇ ਨੇ ਕਿਹਾ ਕਿ ਜੇਕਰ ਪੁੱਤਰ ਇਸ ਤਰਾਂ ਦੇ ਹੁੰਦੇ ਹਨ ਤਾਂ ਪ੍ਰਮਾਤਮਾ ਕਿਸੇ ਨੂੰ ਵੀ ਪੁੱਤਰ ਨਾ ਦੇਵੇ ।

- Advertisement -

ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਪਰਿਵਾਰਕ ਝਗੜਾ ਹੈ ਦੋਨਾਂ ਵੱਲੋਂ ਇਕ ਦੂਜੇ ਨਾਲ ਮਾਰਕੁੱਟ ਕੀਤੀ ਗਈ ਸੀ । ਦੋਨਾਂ ਦੀਆਂ ਕੰਪਲੇਂਟ ਲਿਖ ਲਈਆਂ ਹਨ । ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।

Share this Article
Leave a comment