ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਹਮਲੇ ਤੇ ਪ੍ਰਤਿਕਿਰਿਆ ਦਿੰਦੇ ਕਿਹਾ ਕਿ ਜਨਰਲ ਕਾਸਿਮ ਸੁਲੇਮਾਨੀ ਨੂੰ ਕਈ ਸਾਲ ਪਹਿਲਾਂ ਹੀ ਮਾਰ ਮੁਕਾਉਣ ਚਾਹੀਦਾ ਸੀ। ਇਰਾਨ ਦੇ ਇਸ ਸ਼ਕਤੀਸ਼ਾਲੀ ਕਮਾਂਡਰ ਨੇ ਹਾਜ਼ਰਾ ਅਮਰੀਕੀਆਂ ਦਾ ਕਤਲ ਕੀਤਾ ਜਾਂ ਉਨ੍ਹਾਂ ਨੂੰ ਜਖ਼ਮੀ ਕੀਤਾ ਸੀ। ਉਹ ਹੋਰ ਅਣਗਿਣਤ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ ।
ਟਰੰਪ ਨੇ ਅਮਰੀਕੀ ਝੰਡੇ ਦੀ ਤਸਵੀਰ ਦੇ ਨਾਲ ਕੀਤਾ ਟਵੀਟ
ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਫਲੋਰਿਡਾ ਵਿੱਚ ਛੁੱਟੀ ਮਨਾ ਰਹੇ ਟਰੰਪ ਨੇ ਅਮਰੀਕੀ ਝੰਡੇ ਦੀ ਤਸਵੀਰ ਦੇ ਨਾਲ ਟਵੀਟ ਕੀਤਾ । ਲੰਮੀ ਸਮੇਂ ਵਿੱਚ ਜਨਰਲ ਕਾਸਿਮ ਸੁਲੇਮਾਨੀ ਨੇ ਹਜ਼ਾਰਾਂ ਅਮਰੀਕੀਆਂ ਦਾ ਕਤਲ ਕੀਤਾ ਜਾਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ। ਉਹ ਅਣਗਿਣਤ ਦਾ ਕਤਲ ਕਰn ਦੀ ਯੋਜਨਾ ਬਣਾ ਰਿਹਾ ਸੀ ਪਰ ਸ਼ਿਕਾਰ ਹੋ ਗਿਆ। ਉਹ ਲੱਖਾਂ ਲੋਕਾਂ ਦੀ ਮੌਤ ਦਾ ਜ਼ਿੰਮੇਦਾਰ ਹੈ।
ਟਰੰਪ ਨੇ ਕਿਹਾ, ਇਰਾਨ ਵਿੱਚ ਵੀ ਪ੍ਰਦਰਸ਼ਨਕਾਰੀ ਮਾਰੇ ਗਏ। ਈਰਾਨ ਨੇ ਕਦੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਕਿ ਦੇਸ਼ ਦੇ ਅੰਦਰ ਹੀ ਸੁਲੇਮਾਨੀ ਇੱਕ ਨਫਰਤ ਦਾ ਪ੍ਰਤੀਕ ਸੀ। ਉਸਦੇ ਲਈ ਅਜਿਹਾ ਕੋਈ ਦੁੱਖ ਨਹੀਂ ਹੈ ਜਿਨ੍ਹਾਂ ਕਿ ਬਾਕੀ ਦੁਨੀਆ ਵਿੱਚ ਆਗੂਆਂ ਲਈ ਹੋਇਆ ਕਰਦਾ ਹੈ। ਉਸਨੂੰ ਕਈ ਸਾਲ ਪਹਿਲਾਂ ਹੀ ਖਤਮ ਕਰ ਦੇਣਾ ਚਾਹੀਦਾ ਸੀ।