ਜਕਾਰਤਾ: ਇੰਡੋਨੇਸ਼ੀਆ ‘ਚ ਆਮ ਚੋਣਾਂ ਦੇ 10 ਦਿਨ ਬਾਅਦ ਚੌਣ ਕਰਮਚਾਰੀਆਂ ‘ਚੋਂ 270 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਮੌਤ ਬਹੁਤ ਜ਼ਿਆਦਾ ਥਕਾਵਟ ਦੇ ਕਾਰਨ ਹੋਈ ਬੀਮਾਰੀਆਂ ਕਾਰਨ ਹੋਈ ਹੈ। ਇਹ ਥਕਾਵਟ ਚੌਣਾ ਦੇ ਦੌਰਾਨ ਕਰੋੜਾਂ ਬੈਲੇਟ ਪੇਪਰ ਹੱਥ ਨਾਲ ਗਿਣਨ ਲਈ ਘੰਟਿਆਂ ਤੱਕ ਕੀਤੇ ਗਏ ‘ਓਵਰਵਰਕ’ ਦੇ ਕਾਰਨ ਹੋਈ ਸੀ। ਇੰਨਾ ਹੀ ਨਹੀਂ ਲਗਭਗ 1,878 ਹੋਰ ਕਰਮਚਾਰੀ ਹਾਲੇ ਵੀ ਬਿਮਾਰ ਹਨ।
ਇੰਡੋਨੇਸ਼ੀਆ ‘ਚ 17 ਅਪ੍ਰੈਲ ਨੂੰ ਪਹਿਲੀ ਵਾਰ ਮਤ ਦਾਤਾਵਾਂ ਨੇ ਚੁਣਾਵੀ ਖਰਚ ਬਚਾਉਣ ਲਈ ਰਾਸ਼ਟਰੀ ਅਤੇ ਖੇਤਰੀ ਸੰਸਦਾਂ ਲਈ ਇੱਕੋ ਸਮੇਂ ਆਪਣੀ ਪ੍ਰੇਸੀਡੈਂਸ਼ੀਅਲ ਵੋਟ ਦਿੱਤੀ ਸੀ। ਸ਼ਾਂਤੀਪੂਰਨ ਮਤਦਾਨ ‘ਚ ਕੁੱਲ 26 ਕਰੋੜ ‘ਚੋਂ ਲਗਭਗ 19.3 ਕਰੋੜ ਮਤਦਾਤਾਵਾਂ ਨੇ ਹਿੱਸੇਦਾਰੀ ਪਾਈ ਸੀ ।
ਦੇਸ਼ ਵਿੱਚ 8 ਲੱਖ ਤੋਂ ਵੀ ਜ਼ਿਆਦਾ ਪੋਲਿੰਗ ਬੂਥਾਂ ‘ਤੇ ਹਰ ਇੱਕ ਵੋਟਰ ਨੂੰ ਇਕੱਠੇ ਪੰਜ ਬੈਲੇਟ ਪੇਪਰ ‘ਤੇ ਠੱਪਾ ਲਗਾਉਣਾ ਸੀ। ਲਗਭਗ 8 ਘੰਟੇ ਲੰਬਾ ਇਹ ਮਤਦਾਨ ਚੋਣ ਕਰਮਚਾਰੀਆਂ ਲਈ ਜਾਨਲੇਵਾ ਸਾਬਤ ਹੋਇਆ ਜਿਨ੍ਹਾਂ ਨੂੰ ਇਹ ਸਾਰੇ ਬੈਲੇਟ ਪੇਪਰ ਆਪਣੇ ਹੱਥ ਨਾਲ ਗਿਣਨੇ ਪਏ ।
ਆਮ ਚੋਣ ਕਮਿਸ਼ਨ ਦੇ ਬੁਲਾਰੇ ਐਰਿਫ ਪ੍ਰਿਓ ਸੁਸਾਂਤੋ ਨੇ ਕਿਹਾ ਕਿ ਇਸ ਲੰਮੀ ਪ੍ਰਕਿਰਿਆ ‘ਚ ਘੰਟਿਆਂ ਤੱਕ ਕੰਮ ‘ਚ ਲੱਗੇ ਰਹਿਣ ਦੇ ਕਾਰਨ ਹੋਈ ਥਕਾਵਟ ਕਾਰਨ ਬੀਮਾਰ ਪਏ ਸ਼ਨੀਵਾਰ ਰਾਤ ਤੱਕ 272 ਚੋਣ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਸੀ, ਜਦਕਿ 1878 ਹੋਰ ਬੀਮਾਰ ਸਨ। ਸੁਸਾਂਤੋ ਨੇ ਅੱਗੇ ਦੱਸਿਆ ਕਿ ਵਿੱਤ ਮੰਤਰਾਲੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਤਿਆਰੀ ‘ਚ ਲੱਗਿਆ ਹੋਇਆ ਹੈ।