ਗੋਆ ‘ਚ ਨਵਾਂ ਸਿਆਸੀ ਡਰਾਮਾ, ਉੱਪ ਮੁੱਖ ਮੰਤਰੀ ਨੂੰ ਅਹੁਦੇ ਤੋਂ ਹਟਾਇਆ

Prabhjot Kaur
1 Min Read

ਲੋਕ ਸਭਾ ਚੋਣਾਂ ਦਾ ਬਿਗੁਲ ਵੱਜਣ ਸਾਰ ਹੀ ਸਿਆਸੀ ਪਾਰਟੀਆਂ ਪੱਬਾਂ-ਪਾਰ ਹੋ ਗਈ ਗਈਆਂ ਨੇ ਤੇ ਉੱਥੇ ਹੀ ਸਿਆਸੀ ਆਗੂਆਂ ‘ਚ ਖਲਬਲੀ ਮਚੀ ਹੋਈ ਹੈ। ਮਨੋਹਰ ਪਾਰਿਕਰ ਦੇ ਦਿਹਾਂਤ ਤੋਂ ਬਾਅਦ ਪਿਛਲੇ ਹਫਤੇ ਪ੍ਰਮੋਦ ਸਾਵੰਤ ਦੀ ਅਗਵਾਈ ‘ਚ ਬੀਜੇਪੀ ਦੀ ਨਵੀਂ ਸਰਕਾਰ ਨੇ ਸਹੁੰ ਚੁੱਕਣ ਤੋਂ ਇੱਕ ਹਫਤੇ ਬਾਅਦ ਹੀ ਉੱਪ ਮੁੱਖ ਮੰਤਰੀ ਸੁਦੀਨ ਧਵਲੀਕਰ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।

ਸਾਵੰਤ ਨੇ ਕਿਹਾ ਕਿ ਸੁਦੀਨ ਗਠਜੋੜ ਖਿਲਾਫ਼ ਗਤੀਵਿਧੀਆਂ ਕਰ ਰਹੇ ਸਨ। ਅਸੀਂ ਸੁਦੀਨ ਦੇ ਭਰਾ ਦੀਪਕ ਨੂੰ ਸ਼ਿਰੋਡਾ ਜ਼ਿਮਣੀ ਚੋਣ ਨਾ ਲੜਨ ਲਈ ਕਿਹਾ ਸੀ ਪਰ ਉਹ ਸੁਣਨ ਨੂੰ ਤਿਆਰ ਨਹੀਂ ਹੋੲ, ਇਸੇ ਕਾਰਨ ਸਾਨੂੰ ਇਹ ਫੈਸਲਾ ਲੈਣਾ ਪਿਆ।

ਸੂਤਰਾਂ ਮੁਤਾਬਕ ਇਹ ਵੀ ਪਤਾ ਲਗਿਆ ਹੈ ਕਿ ਐਮਜੀਪੀ ਦੇ ਦੋ ਵਿਧਾਇਕਾਂ ਦੇ ਆਪਣੀ ਪਾਰਟੀ ਤੋਂ ਵੱਖ ਹੋ ਕੇ ਸੱਤਾਧਾਰੀ ਭਾਜਪਾ ਚ ਸ਼ਾਮਲ ਹੋਣ ਮਗਰੋਂ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਉਪ ਮੁੱਖ ਮੰਤਰੀ ਸੁਦੀਨ ਧਵਲੀਕਰ ਨੂੰ ਬੁੱਧਵਾਰ ਨੂੰ ਕੈਬਨਿਟ ਤੋਂ ਕਿਨਾਰੇ ਕਰ ਦਿੱਤਾ। ਧਵਲੀਕਰ ਐਮਜੀਪੀ ਦੇ ਇਕੋ ਅਜਿਹੇ ਵਿਧਾਇਕ ਸਨ ਜਿਹੜੇ ਪਾਰਟੀ ਤੋਂ ਵੱਖ ਨਹੀਂ ਹੋਏ ਸਨ।

ਇਸ ਸਮੇਂ ਨਵੀਂ ਦਿੱਲੀ ਚ ਮੌਜੂਦ ਰਾਜਪਾਲ ਸਿਨਹਾ ਨੇ ਆਪਣਾ ਦੌਰਾ ਸਮੇਂ ਤੋਂ ਪਹਿਲਾਂ ਸਮਾਪਤ ਕਰ ਦਿੱਤਾ ਤੇ ਉਹ ਧਵਲੀਕਰ ਦੀ ਥਾਂ ਲੈਣ ਵਾਲੇ ਨਵੇਂ ਮੰਤਰੀ ਨੂੰ ਸਹੁੰ ਚੁਕਾਉਣ ਲਈ ਬੁੱਧਵਾਰ ਨੂੰ ਦੇਰ ਸ਼ਾਮ ਗੋਆ ਪੁੱਜ ਜਾਣਗੇ।

- Advertisement -

Share this Article
Leave a comment